← ਪਿਛੇ ਪਰਤੋ
ਫਰੀਦਕੋਟ, 21 ਫਰਵਰੀ 2019 (ਪਰਵਿੰਦਰ ਸਿੰਘ ਕੰਧਾਰੀ)- ਨੌਜਵਾਨਾਂ ਵੱਲੋਂ ਫਰੀਦਕੋਟ ਦੇ ਨਵ- ਨਿਯੁਕਤ ਐਸ.ਪੀ.ਐੱਚ ਭੁਪਿੰਦਰ ਸਿੰਘ ਸਿੱਧੂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਅਰਸ਼ ਸੱਚਰ,ਮਨੀਸ਼ ਸੇਠੀ,ਅਜੈ ਕੁਮਾਰ ਅਤੇ ਦੀਪੂ ਸਿੰਗਲਾ ਨੇ ਭੁਪਿੰਦਰ ਸਿੰਘ ਸਿੱਧੂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਨੌਜਵਾਨਾਂ ਨੇ ਕਿਹਾ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਿਆਂ ਦੇ ਖਿਲਾਫ ਡੱਟ ਕੇ ਉਹ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣਗੇ। ਇਸ ਮੌਕੇ ਤੇ ਭੁਪਿੰਦਰ ਸਿੰਘ ਸਿੱਧੂ ਨੇ ਨੌਜਵਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨਾ ਉਹਨਾਂ ਦਾ ਪਹਿਲਾ ਮੰਤਵ ਹੋਵੇਗਾ ਅਤੇ ਇਲਾਕੇ ਦੇ ਲੋਕਾਂ ਦੀਆਂ ਉਹਨਾਂ ਦੇ ਪੁਲਿਸ ਮਹਿਕਮੇ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ।
Total Responses : 928