ਜ਼ਿਲ•ਾ ਪੱਧਰੀ ਸੇਫ ਵਾਹਨ ਸਕੂਲ ਸਕੀਮ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੀਟਿੰਗ ਚੇਅਰਮੈਨ-ਕਮ-ਸਬ ਡਵੀਜ਼ਨਲ ਮੈਜਿਸਟਰੇਟ, ਐਸ. ਏ. ਐਸ. ਨਗਰ, ਮੋਹਾਲੀ ਸ਼੍ਰੀ ਜਗਦੀਪ ਸਹਿਗਲ।
ਐਸ. ਏ. ਐਸ. ਨਗਰ, 21 ਫਰਵਰੀ 2019: ਜ਼ਿਲ•ਾ ਪੱਧਰੀ ਸੇਫ ਵਾਹਨ ਸਕੂਲ ਸਕੀਮ ਕਮੇਟੀ ਦੀ ਮੀਟਿੰਗ ਚੇਅਰਮੈਨ-ਕਮ-ਸਬ ਡਵੀਜ਼ਨਲ ਮੈਜਿਸਟਰੇਟ, ਐਸ. ਏ. ਐਸ. ਨਗਰ, ਮੋਹਾਲੀ ਸ਼੍ਰੀ ਜਗਦੀਪ ਸਹਿਗਲ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ਦੌਰਾਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੇ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਹੋਈਆਂ ਹਦਾਇਤਾਂ ਦੀ ਪਾਲਣਾ ਸਬੰਧੀ ਵਿਸਥਾਰਪੂਰਵਕ ਚਰਚਾ ਕੀਤੀ ਗਈ।
ਇਸ ਮੌਕੇ ਕਮੇਟੀ ਦੇ ਚੇਅਰਮੈਨ ਵੱਲੋਂ ਮਿਊਂਸੀਪਲ ਕਾਰਪੋਰੇਸ਼ਨ ਐਸ. ਏ. ਐਸ. ਨਗਰ ਦੇ ਨੁਮਾਇੰਦੇ ਨੂੰ ਹਦਾਇਤ ਕੀਤੀ ਗਈ ਕਿ ਸ਼ਹਿਰ ਅੰਦਰ ਆਰੰਭੇ ਗਏ ਸੜਕਾਂ ਤੇ ਆਧੁਨਿਕ ਤਰੀਕੇ ਦੇ ਜ਼ੈਬਰਾ ਕਰਾਸਿੰਗ ਦੇ ਕੰਮ ਨੂੰ ਜਲਦੀ ਨੇਪਰੇ ਚਾੜਿ•ਆ ਜਾਵੇ। ਉਨ•ਾਂ ਜ਼ਿਲ•ਾ ਟ੍ਰੈਫਿਕ ਪੁਲਿਸ ਦੇ ਇੰਸਪੈਕਟਰ ਸ਼੍ਰੀ ਸਰਬਜੀਤ ਸਿੰਘ ਚੀਮਾ ਨੂੰ ਹਦਾਇਤ ਕੀਤੀ ਕਿ ਸ਼ਹਿਰ ਵਿੱਚ ਵੱਖ-ਵੱਖ ਮੁੱਖ ਚੌਕਾ ਵਿੱਚ ਟ੍ਰੈਫਿਕ ਪੁਲਿਸ ਦੀ ਸਮਾਂਬੱਧ ਤਾਇਨਾਤੀ ਨੂੰ ਯਕੀਨੀ ਬਣਾਇਆ ਜਾਵੇ।
ਮੀਟਿੰਗ ਦੌਰਾਨ ਰਿਜਨਲ ਟਰਾਂਸਪੋਰਟ ਅਥਾਰਟੀ ਮੋਹਾਲੀ ਦੇ ਸਕੱਤਰ ਸ਼੍ਰੀ ਸੁਖਵਿੰਦਰ ਕੁਮਾਰ ਨੇ ਦੱਸਿਆ ਕਿ ਜ਼ਿਲ•ੇ ਅੰਦਰ ਪਿਛਲੇ ਮਹੀਨੇ ਸਕੂਲ ਬੱਸਾਂ ਅਤੇ ਹੋਰ ਸਕੂਲੀ ਵਾਹਨਾਂ ਦੇ 46 ਚਲਾਨ ਕੀਤੇ ਗਏ ਅਤੇ 3,78,000 ਸਮਝੌਤਾ ਫੀਸ ਵਸੂਲ ਕੀਤੀ ਗਈ। ਉਨ•ਾਂ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਸਕੂਲ ਬੱਸਾਂ ਦੀ ਚੈਕਿੰਗ ਵਿੱਚ ਹੋਰ ਸਖਤੀ ਲਿਆਂਦੀ ਜਾਵੇਗੀ।
ਮੀਟਿੰਗ ਵਿੱਚ ਪਿਛਲੇ ਦਿਨੀਂ ਰਾਸ਼ਟਰੀ ਪੱਧਰ ਤੇ ਮਨਾਏ ਗਏ 30ਵੇਂ ਸੜਕ ਸੁਰੱਖਿਆ ਸਪਤਾਹ ਸਬੰਧੀ ਸ਼੍ਰੀ ਸੁਖਵਿੰਦਰ ਕੁਮਾਰ ਵੱਲੋਂ ਕੀਤੀ ਗਈ ਕਾਰਵਾਈ ਦੀ ਵਿਸਥਾਰਪੂਰਵਕ ਰਿਪੋਰਟ ਵੀ ਪੜ• ਕੇ ਸੁਣਾਈ ਗਈ ਅਤੇ ਨਾਲ ਹੀ ਮੀਟਿੰਗ ਵਿੱਚ ਸਿੱਖਿਆ ਵਿਭਾਗ ਅਤੇ ਟ੍ਰੈਫਿਕ ਐਜੂਕੇਸ਼ਨ ਸੈੱਲ, ਮੋਹਾਲੀ ਵੱਲੋਂ ਕੀਤੇ ਗਏ ਕੰਮਾਂ ਦੀ ਸਮੀਖਿਆ ਕੀਤੀ ਗਈ। ਅਖੀਰ ਵਿੱਚ ਸ਼੍ਰੀ ਸਹਿਗਲ ਨੇ ਸਮੂਹ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸੇਫ ਵਾਹਨ ਸਕੂਲ ਸਕੀਮ ਅਧੀਨ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ।
ਇਸ ਮੌਕੇ ਇੰਸਪੈਕਟਰ ਸ਼੍ਰੀ ਜਨਕ ਰਾਜ ਏ. ਐਸ. ਆਈ. ਇੰਚਾਰਜ ਐਜੂਕੇਸ਼ਨ ਸੈੱਲ ਮੋਹਾਲੀ, ਮੋਟਰ ਵਹੀਕਲ ਇੰਸਪੈਕਟਰ ਮੋਹਾਲੀ ਸ਼੍ਰੀ ਰਣਪ੍ਰੀਤ ਸਿੰਘ ਭਿਉਰਾ, ਜ਼ਿਲ•ਾ ਬਾਲ ਸੁਰੱਖਿਆ ਅਫਸਰ ਆਦਿ ਸਮੇਤ ਕਈ ਅਧਿਕਾਰੀ ਹਾਜ਼ਰ ਸਨ।