ਨਾਜਾਇਜ਼ ਸ਼ਰਾਬ ਸਮੇਤ ਫੜੇ ਗਏ ਟਰੱਕ ਨਾਲ ਮੋਬਾਇਲ ਵਿੰਗ ਚੰਡੀਗੜ• ਦੀ ਟੀਮ ਦੇ ਅਧਿਕਾਰੀ।
ਐਸ. ਏ. ਐਸ. ਨਗਰ, 22 ਫਰਵਰੀ 2019: ਏ. ਸੀ. ਐਸ. ਟੀ. ਸ਼੍ਰੀ ਸ਼ਾਲੀਨ ਵਾਲੀਆ ਦੀ ਰਹਿਨੁਮਾਈ ਅਤੇ ਐਸ. ਟੀ. ਓ. ਸ਼੍ਰੀ ਅਸ਼ੋਕ ਚਲੋਤਰਾ ਦੀ ਅਗਵਾਈ ਵਿੱਚ ਮੋਬਾਇਲ ਵਿੰਗ ਚੰਡੀਗੜ• ਦੀ ਟੀਮ, ਜਿਸ ਵਿਚ ਈ. ਟੀ. ਆਈ. ਸ਼੍ਰੀ ਰਜਨੀਸ਼ ਬੱਤਰਾ ਅਤੇ ਸ਼੍ਰੀ ਨੀਰਜ ਕੁਮਾਰ ਸ਼ਾਮਲ ਸਨ, ਨੇ ਫੇਜ਼-11 ਮੋਹਾਲੀ ਨੇੜੇ ਇਕ ਟਰੱਕ ਵਿੱਚ ਲੱਦੀਆਂ 980 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਵਿੰਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਬਾਇਲ ਵਿੰਗ ਚੰਡੀਗੜ• ਦੀ ਟੀਮ ਨੇ ਸ਼ੁੱਕਰਵਾਰ ਸਵੇਰੇ 11 ਫੇਜ਼ ਮੋਹਾਲੀ ਨੇੜਿਓਂ ਇਕ ਟਰੱਕ ਨੰ. ਪੀ. ਬੀ. 12/9536 ਨੂੰ ਕਾਬੂ ਕਰ ਕੇ ਉਸ ਵਿਚੋਂ ਚੰਡੀਗੜ• ਵਿਕਰੀ ਲਈ ਸ਼ਰਾਬ ਦੀਆਂ 980 ਪੇਟੀਆਂ ਬਰਾਮਦ ਕੀਤੀਆਂ, ਜਿਸ ਵਿਚ 60 ਪੇਟੀਆਂ ਰੋਇਲ ਆਰਮਜ਼, ਰੋਇਲ ਸਟੈਗ ਤੇ ਇੰਪੀਰੀਅਲ ਬਲਿਊ ਆਈ. ਐਮ. ਐਫ. ਐਲ ਅਤੇ 920 ਪੇਟੀਆਂ 999 ਬਰਾਂਡ (ਇੰਡਸੀਟ੍ਰੀਅਲ ਏਰੀਆ ਚੰਡੀਗੜ• ਸਥਿਤ ਮੈਸ. ਐਲਕੋਬ੍ਰਿਊ ਬੋਟਲਰਜ਼ ਅਤੇ ਮੈਸ. ਸੁਪਰ ਡਿਸਟਲਰੀਜ਼ ਦੇ ਹਿੰਮਤ ਸੰਤਰਾ ਬਰਾਂਡ) ਦੀਆਂ ਸ਼ਾਮਲ ਹਨ।
ਉਨ•ਾਂ ਦੱਸਿਆ ਕਿ ਨਾਜਾਇਜ਼ ਸ਼ਰਾਬ ਸਮੇਤ ਫੜਿਆ ਗਿਆ ਟਰੱਕ ਪੰਜਾਬ ਐਕਸਾਈਜ਼ ਐਕਟ 1914 ਦੀ ਧਾਰਾ 61 (1) ਤਹਿਤ ਐਫ. ਆਈ. ਆਰ. ਦਰਜ ਕਰਨ ਲਈ ਪੁਲਸ ਸਟੇਸ਼ਨ ਫੇਜ਼-11 ਮੋਹਾਲੀ ਦੀ ਪੁਲਸ ਹਵਾਲੇ ਕਰ ਦਿੱਤਾ ਗਿਆ ਹੈ।