ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 22 ਫਰਵਰੀ 2019 - ਜਿਸ ਤਰਾਂ ਅੱਜ ਪੂਰੇ ਪੰਜਾਬ ਵਿਚ ਪੜ੍ਹੋ ਪੰਜਾਬ ਤਹਿਤ ਲਿਆ ਜਾਣ ਵਾਲਾ ਸਕੂਲੀ ਵਿਦਿਅਰਥੀਆਂ ਦਾ ਟੈਸਟ ਚਰਚਾ ਵਿਚ ਰਿਹਾ ਉਸੇ ਤਰਾਂ ਹੀ ਫਰੀਦਕੋਟ ਜਿਲ੍ਹੇ ਦੇ ਕੁਝ ਸਕੂਲਾਂ ਵਿਚ ਸਥਿਤੀ ਵਿਗੜਦੇ ਵਿਗੜਦੇ ਬਚੀ। ਇਸ ਦੌਰਾਨ ਟੈਸਟ ਲੈਣ ਆਈ ਟੀਮ ਦੀ ਅਗਵਾਈ ਕਰਨ ਵਾਲੇ ਫਰੀਦਕੋਟ ਜਿਲ੍ਹੇ ਦੇ ਉਪ ਜਿਲ੍ਹਾ ਸਿੱਖਿਆ ਅਫਸਰ ਪ੍ਰਦੀਪ ਦਿਉੜਾ ਨੂੰ ਵੀ ਅਧਿਆਪਕਾਂ ਦੇ ਵਿਰੋਧ ਕਾਰਨ ਬੇਰੰਗ ਵਾਪਸ ਮੁੜਨਾ ਪਿਆ।
ਸਿੱਖਿਆ ਸਕੱਤਰ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ 'ਤੇ ਅੱਜ ਉਪ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਫਰੀਦਕੋਟ ਪ੍ਰਦੀਪ ਦਿਉੜਾ ਫਰੀਦਕੋਟ ਦੇ ਨਾਲ ਲਗਦੇ ਪਿੰਡ ਕਿਲ੍ਹਾ-ਨੌਂ ਦੇ ਐਲੀਮੈਂਟਰੀ ਸਕੂਲ ਵਿਚ ਟੈਸਟ ਲੈਣ ਵਾਲੀ ਟੀਮ ਸਮੇਤ ਪੁਲਿਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਪਹੁੰਚੇ ਅਤੇ ਅਧਿਆਪਕਾਂ ਨੂੰ ਬੱਚਿਆਂ ਦੇ ਪੜ੍ਹੋ ਪੰਜਾਬ ਤਹਿਤ ਟੈਸਟ ਕਰਵਾਉਣ ਲਈ ਕਿਹਾ ਜਿਸ ਦਾ ਸਮੂਹ ਅਧਿਆਪਕਾਂ ਨੇ ਬਾਈਕਾਟ ਕਰ ਦਿੱਤਾ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਤੋਂ ਇਸ ਬਾਈਕਾਟ ਬਾਰੇ ਲਿਖਤ ਵਿਚ ਮੰਗਿਆ ਤਾਂ ਅਧਿਆਪਕਾਂ ਨੇ ਆਪਣੇ ਬਾਈਕਾਟ ਬਾਰੇ ਉਹਨਾਂ ਨੂੰ ਲਿਖਤੀ ਰੂਪ ਵਿਚ ਦੇ ਦਿੱਤਾ ਪਰ ਫਿਰ ਵੀ ਜਦ ਉਪ ਜਿਲ੍ਹਾ ਸਿੱਖਿਆ ਅਫਸਰ ਨੇ ਅਧਿਆਪਕਾਂ ਤੇ ਦਬਾਅ ਬਣਾਉਣਾਂ ਚਾਹਿਆ ਤਾਂ ਅਧਿਆਪਕਾਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਸਕੱਤਰ ਖਿਲਾਫ ਨਾਅਰੇਬਾਜੀ ਸ਼ੁਰੂ ਕਰ ਦਿੱਤੀ । ਅਧਿਆਪਕਾਂ ਦਾ ਰੋਹ ਵੇਖ ਕੇ ਸਿੱਖਿਆ ਸਕੱਤਰ ਆਪਣੀ ਗੱਡੀ ਵਿਚ ਬੈਠ ਕੇ ਭੱਜ ਗਏ ਜਦ ਮੀਡੀਆ ਕਰਮੀਆਂ ਨੇ ਉਹਨਾਂ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਕੋਈ ਵੀ ਜਾਵਬ ਨਹੀਂ ਦਿੱਤਾ।
ਇਸ ਮੋਕੇ ਗੱਲਬਾਤ ਕਰਦਿਆ ਸਕੂਲ ਅਧਿਆਪਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਸਕੂਲਾਂ ਵਿਚ ਪੜ੍ਹਨ ਵਾਲੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਸਿਰਫ ਜੋੜ ਘਟਾਉ ਦੇ ਸਵਾਲਾਂ ਵਿਚ ਹੀ ਉਲਝਾਈ ਰੱਖਣਾਂ ਚਾਹੁੰਦੀ ਹੈ । ਉਹਨਾਂ ਕਿਹਾ ਬੱਚਿਆਂ ਨੂੰ ਉਹਨਾਂ ਦੇ ਸਲੇਬਸ ਮੁਤਾਬਕ ਅਧਿਆਪਕਾਂ ਵੱਲੋਂ ਪੜ੍ਹਾਇਆ ਜਾ ਰਿਹਾ ਹੈ। ਉਹਨਾਂ ਕਿਹਾ ਅੱਜ ਉਪ ਜਿਲ੍ਹਾ ਸਿੱਖਿਆ ਅਫਸਰ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਉਹਨਾਂ ਤੇ ਦਬਾਅ ਬਣਾਉਣ ਆਏ ਹਨ ਜਿਸ ਦਾ ਉਹ ਵਿਰੋਧ ਕਰਦੇ ਹਨ। ਇਸ ਮੌਕੇ ਡਿਪਟੀ ਡੀ ਓ ਸੀਨੀਅਰ ਸੈਕੰਡਰੀ ਸਕੂਲ ਪ੍ਰਵੀਨ ਦਿਉੜਾ ਨਾਲ ਗੱਲ ਕਰਨੀ ਚਾਹੀ ਤਾਂ ਉਹ ਗੱਲ ਕਰਨ ਤੋਂ ਭੱਜਦੇ ਦਿਸੇ