ਹੁਸ਼ਿਆਰਪੁਰ, 22 ਫਰਵਰੀ 2019 - ਅੱਜ ਸਹਾਇਕ ਸਿਖਲਾਈ ਕੇਂਦਰ ਸੀਮਾ ਸੁਰੱਖਿਆ ਬੱਲ ਖੜਕਾਂ ਵਿਖੇ ਰਾਜਸਥਾਨ ਜੇਲ• ਵਿਭਾਗ ਦੇ ਬੈਚ ਨੰਬਰ 52 ਅਤੇ 53 ਦੇ ਟਰੇਨਿੰਗ ਲੈਣ ਵਾਲੇ 312 ਪੁਰਸ਼ ਅਤੇ ਮਹਿਲਾ ਕਾਂਸਟੇਬਲਾਂ ਨੇ ਪਾਸਿੰਗ ਆਊਟ ਪਰੇਡ ਦੌਰਾਨ ਸਹੁੰ ਚੁੱਕ ਕੇ ਆਪਣੇ ਆਪ ਨੂੰ ਦੇਸ਼ ਲਈ ਸਮਰਪਿਤ ਕਰਨ ਦਾ ਪ੍ਰਣ ਲਿਆ। ਬੈਚ ਨੰਬਰ 52 ਅਤੇ 53 ਵਿੱਚ 96 ਪੁਰਸ਼ ਅਤੇ 218 ਮਹਿਲਾ ਸ਼ਾਮਲ ਸਨ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਆਈ.ਜੀ.ਪੀ (ਜੇਲ•) ਜੈਪੁਰ, ਰਾਜਸਥਾਨ ਸ੍ਰੀ ਰੁਪਿੰਦਰ ਸਿੰਘ ਆਈ.ਪੀ.ਐਸ ਸ਼ਾਮਲ ਹੋਏ। ਉਨ•ਾਂ ਟਰੇਨਿੰਗ ਪ੍ਰਾਪਤ ਕਰ ਚੁੱਕੇ ਪੁਰਸ਼ ਤੇ ਮਹਿਲਾਵਾਂ ਨੂੰ ਵਧਾਈ ਦਿੰਦਿਆਂ ਆਪਣੀ ਡਿਊਟੀ ਪੂਰੀ ਮਿਹਨਤ, ਜ਼ਿੰਮੇਵਾਰੀ ਅਤੇ ਸਮਰਪਿਤ ਭਾਵਨਾ ਨਾਲ ਨਿਭਾਉਣ ਲਈ ਕਿਹਾ। ਉਨ•ਾਂ ਕਿਹਾ ਕਿ ਸਿਖਿਆਰਥੀਆਂ/ ਸਿਖਿਆਰਥਣਾਂ ਨੇ ਪਾਸਿੰਗ ਆਊਟ ਪਰੇਡ ਵਿੱਚ ਆਪਣੀ ਸਿਖਲਾਈ ਦੌਰਾਨ ਪ੍ਰਾਪਤ ਕੀਤੀ ਮੁਹਾਰਤ ਦਾ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਹੈ। ਉਨ•ਾਂ ਦੱਸਿਆ ਕਿ ਇਨ•ਾਂ ਨੂੰ 24 ਹਫਤਿਆਂ ਦੀ ਹਥਿਆਰ ਚਲਾਉਣਾ, ਮਨੋਵਿਗਿਆਨ, ਅਪਰਾਧ ਵਿਗਿਆਨ, ਡਰਿੱਲ, ਸਿਵਲ ਲਾਅ, ਕੁਦਰਤੀ ਆਫ਼ਤਾਂ, ਫਸਟ ਏਡ ਅਤੇ ਮਨੁੱਖੀ ਅਧਿਕਾਰਾਂ ਆਦਿ ਸਬੰਧੀ ਸਖਤ ਸਿਖਲਾਈ ਦਿੱਤੀ ਗਈ ਹੈ। ਸਿਖਲਾਈ ਦੌਰਾਨ ਇਨ•ਾਂ ਸਿਖਿਆਰਥੀਆਂ ਨੂੰ ਆਤਮ ਨਿਰਭਰ, ਅਨੁਸ਼ਾਸ਼ਨ ਵਿੱਚ ਰਹਿਣ ਅਤੇ ਮਾਨਸਿਕ ਤੌਰ 'ਤੇ ਮਜਬੂਤ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ, ਤਾਂ ਜੋ ਉਹ ਆਪਣੀ ਡਿਊਟੀ ਦੌਰਾਨ ਅਣ-ਸੁਖਾਵੇਂ ਹਾਲਾਤ ਦਾ ਸਾਹਮਣਾ ਮਜ਼ਬੂਤੀ ਨਾਲ ਕਰ ਸਕਣ। ਉਨ•ਾਂ ਅਪੀਲ ਕਰਦਿਆਂ ਕਿਹਾ ਕਿ ਜੇਲ• ਦੀ ਸੁਰੱਖਿਆ ਲਈ ਉਹ ਆਪਣੇ-ਆਪ ਨੂੰ ਪੂਰਨ ਸਮਰਪਿਤ ਕਰਕੇ ਰਾਜਸਥਾਨ ਜੇਲ• ਵਿਭਾਗ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ।
ਇਸ ਮੌਕੇ ਉਨ•ਾਂ ਸਿਖਲਾਈ ਦੌਰਾਨ ਵੱਖ-ਵੱਖ ਵਿਸ਼ਿਆਂ ਵਿੱਚ ਅਵੱਲ ਰਹਿਣ ਵਾਲੇ ਮਹਿਲਾਵਾਂ ਅਤੇ ਪੁਰਸ਼ ਸਿਖਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ। ਇਨ•ਾਂ ਵਿੱਚ ਬੈਚ ਨੰਬਰ 52 ਵਿੱਚੋਂ ਸ੍ਰੀ ਰਾਕੇਸ਼ ਕੁਮਾਰ ਓਵਰ ਆਲ ਪਹਿਲੇ ਸਥਾਨ 'ਤੇ ਰਹੇ, ਜਦਕਿ ਬੈਚ ਨੰਬਰ 53 ਵਿੱਚੋਂ ਓਵਰ ਆਲ ਲੀਲਾ ਚੌਧਰੀ ਨੇ ਫਸਟ ਪੁਜੀਸ਼ਨ ਹਾਸਲ ਕੀਤੀ। ਇਸ ਦੌਰਾਨ ਸਿਖਿਆਰਥੀਆਂ/ਸਿਖਿਆਰਥਣਾਂ ਵਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਇੰਸਪੈਕਟਰ ਜਨਰਲ, ਐਸ.ਟੀ.ਸੀ. ਖੜਕਾਂ ਸ੍ਰੀ ਪੀ.ਐਸ.ਬੈਂਸ ਤੋਂ ਇਲਾਵਾ ਹੋਰ ਵੀ ਅਧਿਕਾਰੀ ਅਤੇ ਸਿਖਿਆਰਥੀਆਂ ਦੇ ਪਰਿਵਾਰਕ ਮੈਂਬਰ ਮੌਜੂਦ ਸਨ।