ਚੰਡੀਗੜ੍ਹ, 22 ਫਰਵਰੀ 2019 - ਸਿੱਖਿਆ ਵਿਭਾਗ (ਭਰਤੀ ਡਾਇਰੈਕਟੋਰੇਟ) ਵੱਲੋਂ 3582 ਮਾਸਟਰ ਕਾਡਰ ਦੀ ਭਰਤੀ ਸਬੰਧੀ (ਸਾਈਮਸ, ਮੈਥ, ਸਮਾਜਿਕ ਸਿੱਖਿਆ ਅਤੇ ਪੰਜਾਬੀ ਵਿਸ਼ੇ ਦੇ) 172 ਉਮੀਦਵਾਰਾਂ ਦੀ ਅੱਜ 22 ਫਰਵਰੀ ਨੂੰ ਭਰਤੀ ਸਿੱਖਿਆ ਬੋਰਡ ਦੀ ਵੈਬ ਸਾਈਟ ਤੇ ਸਿਲੈਕਸ਼ਨ ਸੂਚੀ ਜਾਰੀ ਕਰ ਦਿੱਤੀ ਗਈ ਹੈ।
ਇਸ ਸੂਚੀ 'ਚ ਦਰਜ ਉਮੀਦਵਾਰਾਂ ਨੂੰ ਨਿਯੁਕਤੀ ਲਈ ਪੇਸ਼ਕਸ਼ ਪੱਤਰ ਦੇਣ ਲਈ 25 ਫਰਵਰੀ ਨੂੰ ਬਾਅਦ ਦੁਪਿਹਰ ੨ ਵਜੇ ਦਫਤਰ ਡਾਇਰੈਕਟੋਰੇਟ ਸਿੱਖਿਆ ਵਿਭਾਗ (ਸੈਸਿ), ਪੰਜਾਬ, ਤੀਜੀ ਮੰਜ਼ਿਲ, ਪੰਜਾਬ ਸਕੂਲ ਸਿੱਖਿਆ ਬੋਰਡ, ਫੇਸ-੮, ਮੋਹਾਲੀ, ਸ.ਅ.ਸ ਨਗਰ ਵਿਖੇ ਹਾਜਰ ਹੋਣ ਲਈ ਸੱਦਾ ਦਿੱਤਾ ਗਿਆ ਹੈ। ਇੰਨ੍ਹਾਂ ਉਮੀਦਵਾਰਾਂ ਨੂੰ ਭਰਤੀ ਲਈ ਅਪਲਾਈ ਕਰਨ ਦਾ ਸਬੂਤ ਅਤੇ ਫੋਟੋ ਕਾਰਡ ਦੀ ਕਾਪੀ ਨਾਲ ਲੈ ਕੇ ਆਉਣ ਲਾਜ਼ਮੀ ਹੋਵੇਗੀ।