ਐਸਐਸਪੀ ਅਤੇ ਐਸਡੀਐਮ ਨੇ ਝੰਡੀ ਦੇਕੇ ਵਿਰਾਸਤੀ ਕਾਫਲਾ ਕੀਤਾ ਰਵਾਨਾ
ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਪਾਲ ਬਰਾੜ
ਬਠਿੰਡਾ 22 ਫਰਵਰੀ 2019
ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਂਡੇਸ਼ਨ ਵੱਲੋਂ 15ਵਾਂ ਵਿਰਾਸਤ ਮੇਲਾ ਜੋ ਜਲਿਆਂਵਾਲੇ ਬਾਗ ਦੇ ਖੂਨੀ ਸਾਕੇ ਦੀ ਸੌ ਸਾਲਾ ਯਾਦ ਵਿੱਚ ਕਰਵਾਇਆ ਜਾ ਰਿਹਾ ਹੈ ਦਾ ਅੱਜ ਰਸਮੀਂ ਆਰੰਭ ਫਾਊਂਡੇਸ਼ਨ ਵੱਲੋਂ ਗੁਰਦੁਆਰਾ ਸਾਹਿਬ ਸ਼੍ਰੀ ਹਾਜੀਰਤਨ ਵਿਖੇ ਅਰਦਾਸ ਕਰਨ ਉਪਰੰਤ ਅਤੇ ਦਰਗਾਹ ਹਾਜੀਰਤਨ ਤੇ ਚਾਦਰ ਚੜਾਉਣ ਨਾਲ ਕੀਤਾ ਗਿਆ।
ਇਸ ਮੌਕੇ ਪੰਜਾਬੀ ਸੱਭਿਆਚਾਰ ਦੀ ਝਲਕ ਦਰਸਾਉਂਦੇ ਵਿਰਾਸਤੀ ਕਾਫਲੇ ਨੂੰ ਝੰਡੀ ਦੇਣ ਦੀ ਰਸਮ ਜਿਲਾ ਪ੍ਰਸਾਸ਼ਨ ਵੱਲੋਂ ਐਸਐਸਪੀ ਬਠਿੰਡਾ ਡਾ. ਨਾਨਕ ਸਿੰਘ, ਐਸਡੀਐਮ ਬਠਿੰਡਾ ਅਮਰਿੰਦਰ ਸਿੰਘ ਟਿਵਾਣਾ ਅਤੇ ਪੰਜਾਬ ਵਕਫ ਬੋਰਡ ਦੇ ਚੇਅਰਮੈਨ ਜਨਾਬ ਜੁਨੈਦ ਰਜ਼ਾ ਖਾਨ ਨੇ ਫਾਊਂਡੇਸ਼ਨ ਦੇ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ, ਚੇਅਰਮੈਨ ਮੇਲਾ ਕਮੇਟੀ ਚਮਕੌਰ ਸਿੰਘ ਮਾਨ, ਕਨਵੀਨਰ ਇੰਦਰਜੀਤ ਸਿੰਘ, ਜਿਲਾ ਪ੍ਰਧਾਨ ਕਾਂਗਰਸ ਕਮੇਟੀ ਅਰੁਣ ਜੀਤ ਮਲ, ਰਾਜਨ ਗਰਗ ਐਡਵੋਕੇਟ, ਪਿਰਥੀਪਾਲ ਸਿੰਘ ਜਲਾਲ ਦੀ ਹਾਜਰੀ ਵਿੱਚ ਨਿਭਾਈ। ਵਿਰਾਸਤੀ ਕਾਫਲੇ ਵਿੱਚ ਵੱਖ ਵੱਖ ਰਾਜਾਂ ਹਰਿਆਣਾ, ਰਾਜਸਥਾਨ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਊੜੀਸਾ ਅਤੇ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦੀਆਂ ਝਾਕੀਆਂ ਅਤੇ ਪਹਿਰਾਵਿਆਂ ਵਿੱਚ ਸਜੇ ਕਲਾਕਾਰਾਂ ਨੇ ਆਪਣੇ ਸੱਭਿਆਚਾਰ ਪ੍ਰਤੀ ਸੋਚ ਨੂੰ ਮਜਬੂਤ ਬਣਾਉਂਦੀਆਂ ਝਾਕੀਆਂ ਪੇਸ਼ ਕੀਤੀਆਂ। ਵੱਡਾ ਵਿਰਾਸਤੀ ਕਾਫਲਾ ਦੁਪਹਿਰ 12:30 ਵਜੇ ਸ਼ੁਰੂ ਹੋਇਆ ਅਤੇ ਸ਼ਹਿਰ ਦੇ ਵੱਖ ਵੱਖ ਬਜਾਰਾਂ ਵਿੱਚ ਦੀ ਹੁੰਦਾ ਹੋਇਆ ਕਰੀਬ 4 ਵਜੇ ਵਿਰਾਸਤੀ ਪਿੰਡ ਜੈਪਾਲਗੜ• ਵਿਖੇ ਸਮਾਪਤ ਹੋਇਆ
ਕਾਫਲੇ ਵਿੱਚ ਫਾਊਂਡੇਸ਼ਨ ਦੇ ਅਹੁਹਦੇਦਾਰਾਂ ਮੇਲਾ ਕਮੇਟੀ ਦੇ ਵਾਈਸ ਚੇਅਰਮੈਨ ਰਾਮ ਪ੍ਰਕਾਸ਼ ਜਿੰਦਲ, ਸਕੱਤਰ ਸੁਖਦੇਵ ਗਰੇਵਾਲ, ਕੋ ਕਨਵੀਨਰ ਪਵਨ ਸ਼ਰਮਾ, ਪ੍ਰੈਸ ਸਕੱਤਰ ਗੁਰਅਵਤਾਰ ਗੋਗੀ, ਪ੍ਰਚਾਰ ਸਕੱਤਰ ਬਲਦੇਵ ਸਿੰਘ ਚਹਿਲ, ਖਜਾਂਨਚੀ ਗੁਰਤੇਜ ਸਿੰਘ ਸਿੱਧੂ, ਮੁਖ ਸਲਾਹਕਾਰ ਡੀਸੀ ਸ਼ਰਮਾ, ਕਾਨੂੰਨੀ ਸਲਾਹਕਾਰ ਨਰਿੰਦਰਪਾਲ ਐਡਵੋਕੇਟ, ਮੁੱਖ ਸਲਾਹਕਾਰ ਰੁਪਿੰਦਰ ਸਿੰਘ ਗਦਾਰਾ, ਮੁੱਖ ਪ੍ਰਬੰਧਕ ਸਲੀਮ ਮੁਹੰਮਦ ਨੇ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਈ
ਦੇਰ ਸ਼ਾਮ ਪਿੰਡ ਜੈਪਾਲਗੜ• ਦੀ ਸਟੇਜ ਤੇ ਪੰਜਾਬੀ ਨਾਟਕ 'ਬੁੱਗਲ ਦੀ ਅੱਗ' ਐਸਐਸਡੀ ਕਾਲਜ ਬਰਨਾਲਾ ਦੇ ਸਹਿਯੋਗ ਨਾਲ ਖੇਡਿਆ ਗਿਆ। ਉਸ ਤੋਂ ਬਾਅਦ ਲੋਕ ਕਲਾ ਮੰਚ ਮੁੱਲਾਂਪੁਰ ਵੱਲੋਂ ਹਰਕੇਸ਼ ਚੌਧਰੀ ਦੇ ਨਿਰਦੇਸ਼ਨਾਂ ਹੇਠ ਪੰਜਾਬ ਸੰਗੀਤ ਨਾਟਕ ਅਕੈਡਮੀ ਚੰਡੀਗੜ ਦੇ ਸਹਿਯੋਗ ਨਾਲ ਪੰਜਾਬੀ ਨਾਟਕ 'ਸੂਰਜ ਛਿਪਣ ਤੋਂ ਪਹਿਲਾ' ਖੇਡਿਆ ਗਿਆ।
ਇਹਨਾਂ ਨਾਟਕਾਂ ਨੇ ਦਰਸ਼ਕਾਂ ਨੂੰ ਕੀਲ ਕੇ ਬਿਠਾਈ ਰੱਖਿਆ ਅਤੇ ਕਈ ਦਰਸ਼ਕ ਨਾਟਕ ਦੇਖਕੇ ਭਾਵੁਕ ਵੀ ਹੋ ਗਏ। ਵਿਰਾਸਤੀ ਪਿੰਡ ਵਿੱਚ ਜਲਿਆਂਵਾਲੇ ਬਾਗ ਦੇ ਸ਼ਹੀਦਾਂ ਦੀ ਯਾਦ ਨੂੰ ਤਾਜਾ ਕਰਦੀ ਸ਼ਹੀਦੀ ਲਾਟ ਲੋਕਾਂ ਦੇ ਖਿੱਚ ਦਾ ਕੇਂਦਰ ਰਹੀ। ਵਿਰਾਸਤੀ ਕਾਫਲੇ ਵਿੱਚ ਵੱਖ ਵੱਖ ਸਮਾਜਿਕ, ਵਿੱਦਿਅਕ ਸੰਸਥਾਵਾਂ ਅਤੇ ਕਲੱਬਾਂ ਅਤੇ ਪੰਚਾਇਤਾਂ ਵੱਲੋਂ ਵੀ ਵੱਡੀ ਪੱਧਰ ਤੇ ਭਾਗ ਲਿਆ ਗਿਆ।