ਚੰਡੀਗੜ੍ਹ, 22 ਫਰਵਰੀ 2019 - ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ 'ਚ ਨਾਮਜ਼ਦ ਸਾਬਕਾ ਪੰਜਾਬ ਡੀਜੀਪੀ ਸੁਮੇਧ ਸੈਣੀ ਨੇ ਐਸਆਈਟੀ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਅਹਿਮ ਖੁਲਾਸੇ ਕੀਤੇ ਹਨ। ਨਿਊਜ਼-18 'ਤੇ ਪਰਮਿੰਦਰ ਸਿੰਘ ਬਰਿਆਨਾ ਨੂੰ ਸੁਮੇਧ ਸੈਣੀ ਵੱਲੋਂ ਦਿੱਤੀ ਐਕਸਕਲਿਊਜ਼ਿਵ ਇੰਟਰਵੀਊ 'ਚ ਸਾਬਕਾ ਡੀਜੀਪੀ ਨੇ ਅਕਾਲੀ ਸਰਕਾਰ 'ਤੇ ਵੀ ਨਿਸ਼ਾਨੇ ਲਾਏ। ਸੈਣੀ ਨੇ ਕਿਹਾ ਕਿ ਘਟਨਾ ਹੋਣ ਤੋਂ ਬਾਅਦ ਅਕਾਲੀ ਸਰਕਾਰ ਨੇ ਬਹਿਬਲ ਕਲਾਂ ਮਾਮਲੇ ਦੀ ਕੋਈ ਤਫਤੀਸ਼ ਨਹੀਂ ਕਰਾਈ। ਦੂਸਰਾ ਉਨ੍ਹਾਂ ਆਪਣੇ ਤੋਂ ਬਾਅਦ ਆਏ ਡੀਜੀਪੀ ਨੂੰ ਵੀ ਸਵਾਲਾਂ ਦੇ ਘੇਰੇ 'ਚ ਖੜ੍ਹਾ ਕੀਤਾ ਹੈ।
ਸੁਮੇਧ ਸੈਣੀ ਨੇ ਕਿਹਾ ਕਿ ਹਰ ਕੋਈ ਹੀ ਬਹਿਬਲ ਕਲਾਂ ਤੇ ਕੋਟਕਪੂਰਾ ਮਾਮਲੇ ਨੂੰ ਸਿਆਸੀ ਹਿਤਾਂ ਲਈ ਵਰਤ ਰਿਹਾ ਹੈ। ਉਥੇ ਹੀ ਸੈਣੀ ਨੇ ਕਿਹਾ ਕਿ ਮੌਜੂਦਾ ਸਰਕਾਰ ਇਸ ਘਟਨਾ 'ਚ ਝੂਠੇ ਤੱਥਾਂ ਅਧਾਰਤ ਕਾਰਵਾਈ ਕਰ ਰਹੀ ਹੈ ਨਾ ਕਿ ਉਹ ਸੱਚਾਈ ਦੀ ਰਾਹ 'ਤੇ ਇਨਸਾਫ ਦੇਣ ਦੀ ਗੱਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੋਹਾਂ ਹੀ ਘਟਨਾਵਾਂ 'ਚ ਪੁਲਿਸ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਉਸ ਘਟਨਾ 'ਚ ਕਈ ਪੁਲਿਸ ਕਰਮੀ ਵੀ ਜ਼ਖਮੀ ਹੋਏ ਸਨ, ਜਦਕਿ ਉਨ੍ਹਾਂ ਦੀ ਕਿਸੇ ਵੱਲੋਂ ਜਾਂਣ ਨਹੀਂ ਕਰਾਈ ਗਈ।
ਡੀਜੀਪੀ ਸੈਣੀ ਨੇ ਹੋਰ ਕੀ- ਕੀ ਅਹਿਮ ਗੱਲਾਂ ਆਖੀਆਂ, ਹੇਠ ਪੜ੍ਹੋ :-
ਕੋਟਕਪੂਰਾ ਘਟਨਾ ਦੇ ਸਾਰੇ ਸਬੂਤ ਵੀਡੀਓ ਚ ਮੌਜੂਦ
ਬਹਿਬਲ ਕਲਾਂ ਗੋਲੀਕਾਂਡ ਦੀ ਵਾਸਤਵਿਕਤਾ ਅੱਜ ਤੱਕ ਹਨੇਰੇ ਚ
ਕੋਟਕਪੂਰਾ ਵਰਗੀ ਕਾਰਵਾਈ ਪੰਜਾਬ ਚ ਬਹੁਤ ਥਾਵਾਂ ਤੇ ਹੋਈ ਸੀ
ਪੁਲਿਸ ਨੇ ਸੰਵੇਦਨਸ਼ੀਲਤਾ ਨਾਲ ਹਾਲਾਤ ਕਾਬੂ ਕਰਨ ਦੀ ਕੋਸ਼ਿਸ਼ ਕੀਤੀ
ਕੋਟਕਪੂਰਾ ਚ ਸ਼ਰਾਰਤੀ ਅਨਸਰ ਵੀ ਮੌਜੂਦ ਹੋਣ ਦੀ ਰਿਪੋਰਟ ਸੀ
ਮਜਿਸਟ੍ਰੇਟ ਦੇ ਲਿਖਤੀ ਹੁਕਮਾਂ ਨਾਲ ਕੋਟਕਪੂਰਾ ਚ ਹੋਈ ਸੀ ਕਾਰਵਾਈ
ਬਹਿਬਲ ਕਲਾਂ ਚ ਕਿਸੇ ਨੇ ਨਹੀਂ ਦਿੱਤੇ ਗੋਲੀ ਚਲਾਉਣ ਦੇ ਹੁਕਮ
ਹਾਲਾਤ ਮੁਤਾਬਿਕ ਬਾਹਰੋਂ ਫੋਰਸ ਭੇਜਣਾ ਪੁਲਿਸ ਦੀ ਰੁਟੀਨ ਕਾਰਵਾਈ
ਬਹਿਬਲ ਕਲਾਂ ਗੋਲੀਕਾਂਡ ਦੇ ਪੀੜਿਤ ਪਰਿਵਾਰਾਂ ਨਾਲ ਮੇਰੀ ਪੂਰੀ ਹਮਦਰਦੀ
ਕਿਸੇ ਨੇ ਵੀ ਪੀੜਿਤ ਪਰਿਵਾਰਾਂ ਨੂੰ ਇਨਸਾਫ ਦੇਣ ਦੀ ਕੋਸ਼ਿਸ਼ ਨਹੀਂ ਕੀਤੀ
ਮੁੱਖਮੰਤਰੀ ਨਾਲ ਫੋਨ ਤੇ ਗੱਲ ਸਿਰਫ ਹਾਲਾਤ ਦੀ ਰਿਪੋਰਟਿੰਗ ਸੀ
ਪੁਲਿਸ ਮੁਖੀ ਦਾ ਮੁੱਖਮੰਤਰੀ ਨਾਲ ਗੱਲ ਕਰਨਾ ਕੋਈ ਗੁਨਾਹ ਨਹੀਂ
ਉਮਰਾਨੰਗਲ ਨੂੰ ਗ੍ਰਿਫਤਾਰ ਕਰਨਾ ਸਰਾਸਰ ਗਲਤ
ਮੰਦਭਾਗੀ ਘਟਨਾ ਨੂੰ ਸਿਆਸੀ ਮੁਫਾਦ ਲਈ ਵਰਤਿਆ ਜਾ ਰਿਹਾ
ਮੈਨੂੰ ਗ੍ਰਿਫਤਾਰ ਕਰਨ ਦੀ ਮਨਸ਼ਾ ਕਾਨੂੰਨ ਤੋਂ ਉੱਪਰ ਨਹੀਂ
ਤਫਤੀਸ਼ ਚ ਕਰਾਂਗਾ ਹਰ ਤਰਾਂ ਦਾ ਸਹਿਯੋਗ
ਸਿਟੀ ਸੈਂਟਰ ਘੁਟਾਲੇ ਚ ਅਰਜ਼ੀ ਦੇਣਾ ਵੱਖਰਾ ਮੁੱਦਾ
ਸਿਟੀ ਸੈਂਟਰ ਚ ਸੂਬੇ ਨੂੰ ਹੋਇਆ ਸੀ ਆਰਥਿਕ ਨੁਕਸਾਨ
ਡੀਜੀਪੀ ਸੈਣੀ ਨਾਲ ਨਿਊਜ਼-18 ਦੀ ਇੰਟਰਵੀਊ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.facebook.com/News18Punjab/videos/992578387592739?sfns=mo