← ਪਿਛੇ ਪਰਤੋ
ਪਟਿਆਲਾ, 25 ਫਰਵਰੀ 2019 - ਪਟਿਆਲਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ 2 ਨਾਮੀ ਗੈਂਗਸਟਰ ਕਾਬੂ ਕਰ ਲਏ। ਪੁਲਿਸ ਨੇ ਮਨਕੀਰਤ ਮਨੀ ਅਤੇ ਦਲਜੀਤ ਦੱਲੀ ਨੂੰ ਅਸਲੇ ਸਮੇਤ ਕਾਬੂ ਕੀਤਾ ਹੈ। ਮਨਕੀਰਤ ਮਨੀ ਨੇ ਪਰਮੀਸ਼ ਵਰਮਾ ਤੇ ਹਮਲਾ ਕਰਨ ਵਾਲੇ ਦਿਲਪ੍ਰੀਤ ਬਾਬਾ ਦੀ ਸਾਲ 2016 ਚ ਪੁਲਿਸ ਹਿਰਾਸਤ ਚੋਂ ਭੱਜਣ ਚ ਮਦਦ ਕੀਤੀ ਸੀ। ਜਿਸ ਤੋਂ ਬਾਅਦ ਉਹ ਮਲੇਸ਼ੀਆ ਤੇ ਫਿਰ ਦੁਬਈ ਫਰਾਰ ਹੋ ਗਿਆ ਸੀ ਤੇ 5 ਪੁਲਿਸ ਕੇਸਾਂ ਚ ਵਾਂਟਡ ਸੀ। ਇਵੇਂ ਹੀ ਦਲਜੀਤ ਦੱਲੀ 11 ਕੇਸਾਂ ਚ ਵਾਂਟਡ ਸੀ। ਦੋਹਾਂ ਬਾਬਤ ਹੋਰ ਖੁਲਾਸੇ ਕਰਨ ਲਈ ਪਟਿਆਲਾ ਪੁਲਿਸ ਅੱਜ ਪੁਲਿਸ ਲਾਈਨ ਪਟਿਆਲਾ ਵਿਖੇ ਦੁਪਹਿਰ ਡੇਢ ਵਜੇ ਪ੍ਰੈਸ ਕਾਨਫਰੰਸ ਕਰ ਰਹੀ ਹੈ।
Total Responses : 189