ਜੀ ਐੱਸ ਪੰਨੂ
ਪਟਿਆਲਾ 27 ਫ਼ਰਵਰੀ 2019 - ''ਕੌਣ ਸੁਣੇ ਮਮਟੀ ਦੀਆ ਹੂਕਾਂ, ਇੱਥੇ ਬਣ ਗਏ ਸਭ ਮਿੱਟੀ ਦੇ ਬਾਵੇ'', ਰਜਿੰਦਰਾ ਹਸਪਤਾਲ ਦੀ ਮਮਟੀ 'ਤੇ ਬੈਠੀਆਂ ਨਰਸਾਂ ਨੇ ਫਿਰ ਆਪਣੀ ਅਵਾਜ਼ ਨੂੰ ਬੁਲੰਦ ਕੀਤਾ ਤੇ ਕਿਹਾ ਕਿ ਜੇਕਰ ਨੇ ਅੱਜ 28 ਫਰਵਰੀ ਨੂੰ ਦੁਪਹਿਰ 3.30 ਵਜੇ ਦਿੱਤੇ ਮੀਟਿੰਗ ਦੇ ਸਮੇਂ ਨਾਲ ਵਾਅਦਾ ਖ਼ਿਲਾਫ਼ੀ ਕੀਤੀ ਤਾਂ ਉਹ ਸ਼ਾਮ 6 ਵਜੇ ਤੱਕ ਇੰਤਜ਼ਾਰ ਕਰਨਗੀਆਂ ਨਹੀਂ ਤਾ ਆਪਣੀ ਜ਼ਿੰਗਦੀ ਖਤਮ ਕਰ ਲੈਣਗੀਆਂ। ਉਨ੍ਹਾਂ ਕਿਹਾ ਕਿ, ''ਅਸੀਂ ਜੋ ਵਾਅਦਾ ਕੀਤਾ ਹੈ ਪੂਰਾ ਕਰਾਂਗੀਆਂ, ਭਾਵੇ ਸਰਕਾਰ ਕਰੇ ਨਾ ਕਰੇ।"
ਵੀਡੀਓ ਵਿਚ ਨਰਸਾਂ ਨੇ ਫਿਰ ਹਸਪਤਾਲ ਦੀ 6ਵੀ ਮੰਜਿਲ ਤੋਂ ਛਾਲ ਮਾਰਨ ਦੀ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਦੀਜ਼ਿੰਮੇਵਾਰੀ ਸਰਕਾਰ ਅਤੇ ਉੱਚ ਅਧਿਕਾਰੀਆਂ ਦੀ ਹੋਵੇਗੀ। ਪਤਾ ਲੱਗਾ ਹੈ ਕਿ ਇਹ ਨਰਸਾਂ ਨੇ ਮੁੱਖ ਮੰਤਰੀ ਦੀ ਤਿੰਨ ਦਿਨ ਬਾਰਡਰ 'ਤੇ ਰਹਿਣ ਦੀ ਜਾਣਕਾਰੀ 'ਤੇ ਸੋਚਿਆ ਹੈ ਕਿਉਂਕਿ 28.2.2019 ਨੂੰ ਟੀਚਰਜ਼ ਨੂੰ ਅਤੇ ਨਰਸਾਂ ਨੂੰ ਮੁੱਖ ਮੰਤਰੀ ਨੇ ਮੀਟਿੰਗ ਦੀ ਮਿਤੀ ਦਿੱਤੀ ਹੈ।