ਜੀਐਸ ਪੰਨੂ
ਪਟਿਆਲਾ, 28 ਫਰਵਰੀ 2019 - ਪਟਿਆਲਾ ਵਿਖੇ ਪਿਛਲੇ ਕਈ ਹਫਤਿਆਂ ਤੋਂ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਹਸਪਤਾਲ ਦੀ ਛੱਤ 'ਤੇ ਬੈਠੀਆਂਦੋ ਨਰਸਾਂ ਨੇ ਅੱਜ ਸ਼ਾਮ ਛਲਾਂਗ ਲਗਾ ਦਿੱਤੀ ਹੈ। ਦੋਹਾਂ 'ਚੋਂ ਇੱਕ ਨਰਸ ਪ੍ਰਸ਼ਾਸਨ ਵੱਲੋਂ ਪਾਏ ਜਾਲ 'ਤੇ ਡਿਗੀ ਜਦਕਿ ਦੂਸਰੀ ਨਰਸ ਜਾਲ ਨੂੰ ਪਾਰ ਕਰਦੀ ਹੋਈ ਧਰਤੀ 'ਤੇ ਡਿਗੀ। ਦੋ੍ਹਾਂ 'ਚੋਂ ਇੱਕ ਦੀ ਹਾਲਤ ਬਹੁਤ ਹੀ ਸੀਰੀਅਸ ਦੱਸੀ ਜਾ ਰਹੀ ਹੈ। ਪੁਲਿਸ ਇਸ ਮਾਮਲੇ 'ਚ ਕੁਝ ਵੀ ਬੋਲਣ ਲਈ ਤਿਆਰ ਨਹੀਂ ਹੈ ਤੇ ਨਾ ਹੀ ਨਰਸਾਂ ਨੂੰ ਦੇਖਣ ਲਈ ਮੀਡੀਆ ਨੂੰ ਕਮਰੇ 'ਚ ਦਾਖਲ ਹੋਣ ਦਿੱਤਾ ਜਾ ਰਿਹਾ ਹੈ।
ਵੀਡੀਓ ਦੇਖਣ ਲਈ ਹੇਠ ਲਿੰਕ 'ਤੇ ਕਲਿਕ ਕਰੋ :-
https://www.facebook.com/BabushahiDotCom/videos/2084953041765664/