ਜੀ ਐਸ ਪੰਨੂ
ਪਟਿਆਲਾ, 1 ਮਾਰਚ 2019 - ਬੀਤੇ ਕੱਲ੍ਹ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀਆਂ ਦੋ ਨਰਸਾਂ ਕਰਮਜੀਤ ਕੌਰ ਔਲਖ ਤੇ ਬਲਜੀਤ ਕੌਰ ਖਾਲਸਾ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਨਾ ਹੋਣ ਕਾਰਨ ਹਸਪਤਾਲ ਦੀ ਛੱਤ ਤੋਂ ਛਾਲ ਲਾ ਦਿੱਤੀ ਗਈ ਸੀ। ਦੋਵੇਂ ਨਰਸਾਂ ਦੀ ਹਾਲਤ ਗੰਭੀਰ ਹੋਣ ਦੀਆਂ ਖਬਰਾਂ ਮਿਲ ਰਹੀਆਂ ਸਨ। ਦੋਹਾਂ ਜ਼ਖਮੀ ਨਰਸਾਂ ਦਾ ਹਾਲ ਚਾਲ ਜਾਣਨ ਲਈ ਸ਼ੁੱਕਰਵਾਰ ਨੂੰ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਤੇ ਪ੍ਰਨੀਤ ਕੌਰ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਪਹੁੰਚੇ। ਹਸਪਤਾਲ ਦੀਆਂ ਨਰਸਾਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਬ੍ਰਹਮ ਮੋਹਿੰਦਰਾ ਤੇ ਪ੍ਰਨੀਤ ਕੌਰ ਦਾ ਵਿਰੋਧ ਵੀ ਕੀਤਾ ਗਿਆ।
ਇਥੇ ਹੀ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਮੀਡੀਆ ਦੀ ਹਸਪਤਾਲ ਅੰਦਰ ਐਂਟਰੀ ਬੰਦ ਕਰਨ ਦੇ ਹੁਕਮ ਦਿੱਤੇ ਗਏ। ਮੈਡੀਕਲ ਕਾਲਜ ਵਿਖੇ ਪੱਤਰਕਾਰਾਂ ਨੂੰ ਮੰਤਰੀ ਦੀ ਪ੍ਰੈੱਸ ਵਾਰਤਾ ਲਈ ਬੁਲਾਇਆ ਗਿਆ ਤਾਂ ਉੱਥੇ ਮੌਜੂਦ ਸਿਕਊਰਿਟੀ ਗਾਰਡ ਵੱਲੋਂ ਪੱਤਰਕਾਰਾਂ ਨੂੰ ਐਂਟਰੀ ਨਹੀਂ ਦਿੱਤੀ ਗਈ, ਜਦੋਂ ਇਸ ਬਾਰੇ ਉੱਥੇ ਮੌਜੂਦ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਜਾਣੂ ਕਰਵਾਇਆ ਗਿਆ ਤਾਂ ਉਹਨਾ ਦਾ ਰਵਈਆ ਵੀ ਪੱਤਰਕਾਰ ਦੇ ਖ਼ਿਲਾਫ਼ ਠੀਕ ਨਾ ਰਿਹਾ ਜਿਸ ਦੇ ਚਲਦੇ ਪਟਿਆਲਾ ਦੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਸਹਿਤ ਮੰਤਰੀ ਬ੍ਰਹਮ ਮਹਿੰਦਰਾ ਦੀ ਪ੍ਰੈੱਸ ਵਾਰਤਾ ਦਾ ਬਾਈਕਾਟ ਕਰਨ ਦਾ ਫ਼ੈਸਲਾ ਲਿਆ ਗਿਆ।
ਵੀਡੀਓ ਦੇਖਣ ਲਈ ਹੇਠ ਲਿੰਕ ਤੇ ਕਲਿਕ ਕਰੋ :-
https://www.facebook.com/BabushahiDotCom/videos/633211280443159/