ਪ੍ਰਾਪਰਟੀ ਡੀਲਰ ਸੰਪੂਰਨ ਸਿੰਘ ਦੀ ਪੁਰਾਣੀ ਤਸਵੀਰ
ਪਟਿਆਲਾ, 5 ਮਾਰਚ 2019 - ਲੰਘੇ ਮਹੀਨੇ ਦੀ 28 ਫਰਵਰੀ ਨੂੰ ਜ਼ੀਰਕਪੁਰ ਦੇ ਪ੍ਰਾਪਰਟੀ ਡੀਲਰ ਸੰਪੂਰਨ ਸਿੰਘ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਐਸਐਸਪੀ ਪਟਿਆਲਾ ਦੀ ਨਿਗਰਾਨ ਵਾਲੀ ਟੀਮ ਨੇ ਸਹਾਰਨਪੁਰ ਹਰਿਆਣਾ ਅਤੇ ਯੂਪੀ 'ਚੋਂ ਚਾਰ ਮੁਲਜ਼ਮਾਂ, ਸੁਭਾਸ਼, ਵਿਕਾਸ ਬੰਟੀ, ਇਰਸ਼ਾਦ ਅਤੇ ਨਦੀਮ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਇੱਕ ਐਨਕਾਊਂਟਰ 'ਚ ਜ਼ਖਮੀ ਹੋ ਗਿਆ। ਸਹਾਰਨਪੁਰ ਦੀ ਪੁਲਿਸ ਵੀ ਇਸ ਐਨਕਾਊਂਟਰ 'ਚ ਪਟਿਆਲਾ ਪੁਲਿਸ ਦੇ ਨਾਲ ਸੀ।
ਪੁਲਿਸ ਅਤੇ ਕਿਡਨਪਰਾਂ ਵਿਚਕਾਰ ਹੋਈ ਫਾਇਰਿੰਗ ਵਿਚ ਭਲਿਸਤਰ ਉਰਫ਼ ਭਾਨਾ ਸਪੁੱਤਰ ਫਾਰਜ਼ੂ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਪੁਲਿਸ ਦੀ ਟੀਮ ਨੇ ਪਿਛਲੇ 5 ਦਿਨਾਂ ਤੋਂ ਅਗਵਾ ਕੀਤੇ ਸੰਪੂਰਨ ਸਿੰਘ ਨੂੰ ਸੁਰੱਖਿਅਤ ਕਿਡਨੈਪਰਾਂ ਦੀ ਕੈਦ 'ਚੋਂ ਰਿਹਾਅ ਕਰਾਇਆ। ਪਟਿਆਲਾ ਪੁਲਿਸ ਦਿੱਲੀ, ਯੂਪੀ ਅਤੇ ਹੋਰ ਸੂਬਿਆਂ ਵਿੱਚ ਰੇਡ ਕਰ ਰਹੀ ਸੀ। ਬੀਤੇ ਸੋਮਵਾਰ ਦੀ ਸਵੇਰ ਨੂੰ ਅਗਵਾਕਾਰਾਂ ਨੇ ਇੱਕ ਕਰੋੜ ਰੁਪਏ ਦੀ ਮੰਗ ਕੀਤੀ ਸੀ । ਪਟਿਆਲਾ ਪੁਲਿਸ ਨੇ ਸੰਪੂਰਨ ਸਿੰਘ ਨੂੰ ਸੁਰੱਖਿਅਤ ਬਚਾ ਕੇ ਵੱਡੀ ਸਫਲਤਾ ਹਾਸਲ ਕੀਤੀ।
\