ਪਟਿਆਲਾ, 12 ਮਾਰਚ 2019- ਬੀਤੇ ਕਈ ਦਿਨਾਂ ਤੋਂ ਚਰਚਾ 'ਚ ਬਣੇ ਪੰਜਾਬੀ ਲਾੜੇ ਪਰਵਿੰਦਰ ਸਿੰਘ (33) ਤੇ ਪਾਕਿਸਤਾਨੀ ਲਾੜੀ ਕਿਰਨ ਸਰਜੀਤ ਕੌਰ (27) ਦਾ ਵਿਆਹ ਅੱਜ ਸਰਕਾਰੀ ਦਸਤਾਵੇਜ਼ਾਂ ਵਿੱਚ ਵੀ ਰਜਿਸਟਰਡ ਹੋ ਗਿਆ। ਵਿਆਹ ਦੀ ਰਜਿਸਟ੍ਰੇਸ਼ਨ ਕਰਵਾਉਣ ਦੋਵੇਂ ਜਣੇ ਆਪਣੇ ਪਰਿਵਾਰ ਵਾਲਿਆਂ ਨਾਲ ਪਟਿਆਲਾ ਦੇ ਮਿੰਨੀ ਸਕੱਤਰੇਤ ਪੁੱਜੇ। ਜਿਥੇ ਦੋਹਾਂ ਨੇ ਆਪਣਾ ਵਿਆਹ ਰਜਿਸਟਰ ਕਰਾ ਲਿਆ।
ਦੋਵਾਂ ਦਾ ਵਿਆਹ ਬੀਤੀ 9 ਮਾਰਚ ਨੂੰ ਪਟਿਆਲਾ ਦੇ ਗੁਰਦੁਆਰਾ ਖੇਲ੍ਹ ਸਾਹਿਬ ਵਿਖੇ ਹੋਇਆ ਸੀ। ਇਹ ਵਿਆਹ ਦੋਵਾਂ ਦੇ ਪਰਿਵਾਰਾਂ ਦੀ ਪੂਰਨ ਸਹਿਮਤੀ ਨਾਲ ਹੋਇਆ ਸੀ।