ਲੁਧਿਆਣਾ, 13 ਮਾਰਚ 2019 - ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ 2019 ਦੀਆਂ ਲੋਕ ਸਭਾ ਚੋਣਾਂ ਲਈ ਤਿਆਰ ਬਰ ਤਿਆਰ ਹੈ ਅਤੇ ਚੋਣਾਂ ਦੌਰਾਨ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਜਿੱਤ ਹਾਸਲ ਕਰਨਗੇ ਤੇ ਲੋਕ ਇਨਸਾਫ ਪਾਰਟੀ ਸੂਬੇ ਵਿੱਚ ਨਵੀਂਆਂ ਪੈੜਾਂ ਪਾਵੇਗੀ। ਵਿਧਾਇਕ ਬੈਂਸ ਅੱਜ ਦੁੱਗਰੀ ਦਫਤਰ ਵਿੱਖੇ ਪਾਰਟੀ ਦੇ ਜਨਰਲ ਕੌਂਸਲ ਮੈਂਬਰਾਂ ਦੀ ਸੂਚੀ ਜਾਰੀ ਕਰ ਰਹੇ ਸਨ।
ਇਸ ਦੌਰਾਨ ਵਿਧਾਇਕ ਬੈਂਸ ਨੇ ਦੱਸਿਆ ਕਿ 51 ਜਨਰਲ ਕੌਂਸਲ ਦੇ ਮੈਂਬਰਾਂ ਨੂੰ ਨਿਯੁਕਤ ਕੀਤਾ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਹੋਰ ਵੀ ਨਿਯੁਕਤੀਆਂ ਕਰੇਗੀ ਅਤੇ ਹਰ ਵਰਗ ਦੇ ਮੈਂਬਰਾਂ ਨੂੰ ਮਾਣ ਸਨਮਾਨ ਦਿੱਤਾ ਜਾਵੇਗਾ ਤਾਂ ਜੋ ਸੂਬੇ ਵਿੱਚੋਂ ਕਾਂਗਰਸ ਅਤੇ ਅਕਾਲੀ ਦਲ ਭਾਜਪਾ ਦਾ ਸਫਾਇਆ ਹੋ ਸਕੇ। ਬੈਂਸ ਅਨੁਸਾਰ ਰਾਮਪਾਲ ਸਿੰਘ ਔਲਖ ਬਠਿੰਡਾਸ ਸੁਰਜੀਤ ਸਿੰਘ ਸਿੱਧੂ ਬਠਿੰਡਾ, ਹਰਮਿੰਦਰ ਸਿੰਘ ਮੰਨਣੀ ਅਮਰਗੜ, ਜਗਤਾਰ ਸਿੰਘ ਸਰਾਓ ਤੋਲੇਵਾਲ, ਬਿੱਕਰ ਸਿੰਘ ਬਹਾਦੁਰ ਪੁਰ, ਮਿੱਠੂ ਸਿੰਘ ਭੁਰਥਲਾ, ਗੁਰਮੇਜ ਸਿੰਘ ਗੱਗੜਭਾਣਾ ਜੰਡਿਆਲਾ, ਕਸ਼ਮੀਰ ਸਿੰਘ ਬੁਟਰ ਬਾਬਾ ਬਕਾਲਾ, ਬਿਕਰਮਜੀਤ ਸਿੰਘ ਰਿਆੜ ਗੋਬਿੰਦਪੁਰ ਸਾਹਿਬ, ਭਰਪੂਰ ਸਿੰਘ ਮੈਹਣੀਆਂ ਜੰਡਿਆਲਾ, ਸਤਨਾਮ ਸਿੰਘ ਖੋਜਕੀਪੁਰ, ਅਮਰਪ੍ਰੀਤ ਸਿੰਘ ਲਾਲੀ ਪਠਲਾਵਾ ਬੰਗਾ, ਜੋਗਾ ਸਿੰਘ ਸਾਧੜਾ ਮੁਬਾਰਕਪੁਰ, ਬਲਿਹਾਰ ਸਿੰਘ ਬੱਕਾਪੁਰ ਨਵਾਂ ਸ਼ਹਿਰ, ਸੁਰਿੰਦਰ ਸਿੰਘ ਸੈਂਭੀ ਨਵਾਂ ਸ਼ਹਿਰ, ਹਰਜਿੰਦਰ ਸਿੰਘ ਬੜਵਾ ਨਵਾਂ ਸ਼ਹਿਰ, ਜਰਨੈਲ ਸਿੰਘ ਬੈਂਸ ਮੋਹਾਲੀ, ਐਡਵੋਕੇਟ ਤੇਜਿੰਦਰ ਸਿੰਘ ਸਿੱਧੂ ਮੋਹਾਲੀ, ਹਰਜਿੰਦਰ ਸਿੰਘ ਕੰਗਣਵਾਲ, ਅਸ਼ੋਕ ਕੁਮਾਰ ਸਿੰਗਲਾ ਅਮਰਗੜ, ਨਰੈਣ ਸਿੰਘ ਸੰਗਰੂਰ, ਪ੍ਰਕਾਸ਼ ਸਿੰਘ ਮਾਹਿਲ ਅਮ੍ਰਿਤਸਰ ਸਾਹਿਬ, ਬਾਬਾ ਰਾਜ ਸਿੰਘ ਗਿੱਲ ਅਮ੍ਰਿਤਸਰ ਸਾਹਿਬ, ਫੁੱਲਪ੍ਰੀਤ ਸਿੰਘ ਅਮ੍ਰਿਤਸਰ ਸਾਹਿਬ, ਪ੍ਰਿਤਪਾਲ ਸਿੰਘ ਖਾਲਸਾ ਅਮ੍ਰਿਤਸਰ ਸਾਹਿਬ, ਰਾਜਨ ਸਿੰਘ ਚੋਗਾਵਾਂ, ਰਵੀ ਸ਼ੇਰ ਸਿੰਘ ਖਾਲਸਾ, ਰਾਜਵੀਰ ਸਿੰਘ ਪੱਖੋਕੇ, ਤਰਲੋਚਨ ਸਿੰਘ ਪੰਡੋਰੀ ਸੰਧਵਾਂ, ਅਮਰਪਾਲ ਸਿੰਘ ਖਹਿਰਾ, ਡਾ. ਦਵਿੰਦਰ ਸਿੰਘ ਠੱਠੀਆਂ, ਇੰਜ. ਕੇਵਲ ਕ੍ਰਿਸ਼ਨ ਪਠਾਨਕੋਟ, ਡਾ. ਸੁਰਿੰਦਰ ਸਿੰਘ ਗੋਟਲੱਧੀਆਂ, ਦਿਆਲ ਸਿੰਘ ਸ਼ਹੀਦਪੁਰ ਧਰਮਕੋਟ, ਜਸਵੀਰ ਸਿੰਘ ਸੁਜਾਨਪੁਰ, ਐਡਵੋਕੇਟ ਹਰਮੀਤ ਸਿੰਘ, ਗੁਰਜਿੰਦਰ ਸਿੰਘ ਠੇਕੇਦਾਰ, ਐਡਵੋਕੇਟ ਗੁਰਜੰਟ ਸਿੰਘ, ਮੋਹਨ ਸਿੰਘ ਨੰਬਰਦਾਰ, ਰਾਜਿੰਦਰ ਸਿੰਘ ਡਿੰਪੀ ਲੁਧਿਆਣਾ, ਗੁਰਨੀਤ ਪਾਲ ਸਿੰਘ ਪਾਹਵਾ ਲੁਧਿਆਣਾ, ਬਲਦੇਵ ਸਿੰਘ ਸਵੱਦੀ ਲੁਧਿਆਣਾ, ਅਜੇ ਮਲਹੌਤਰਾ ਲੁਧਿਆਣਾ, ਦਲਵਿੰਦਰ ਸਿੰਘ ਲੁਧਿਆਣਾ, ਬਲਜੀਤ ਸਿੰਘ ਗਿਆਸਪੁਰਾ, ਕਿਰਨਦੀਪ ਸਿੰਘ ਬੰਬੀਹਾ ਭਾਈ, ਬੀਬਾ ਦਲਜਿੰਦਰ ਕੌਰ, 40. ਅਤੁਲ ਮਹਾਜਨ, ਰਾਜਿੰਦਰ ਕੁਮਾਰ ਅੱਤਰੀ, ਲੈਕਚਰਾਰ ਨਿਰਮਨਜੀਤ ਸਿੰਘ ਬਰਾੜ ਜਲਾਲਾਬਾਦ ਅਤੇ ਬਲਰਾਜ ਸਿੰਘ ਬੁਟਾਰੀ ਬਾਬਾ ਬਕਾਲਾ ਨੂੰ ਜਨਰਲ ਕੌਂਸਲ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ।