ਚੰਡੀਗੜ੍ਹ, 13 ਮਾਰਚ 2019 - ਹਰਿਆਣਾ ਦੇ ਹਿਸਾਰ ਤੋਂ ਐਮਪੀ ਦੁਸ਼ਯੰਤ ਚੌਟਾਲਾ ਦੀ ਪਾਰਟੀ ਜੇ.ਜੇ.ਪੀ ਨੂੰ ਆਖ਼ਰਕਾਰ ਚੋਣ ਕਮਿਸ਼ਨ ਵੱਲੋਂ ਰਜਿਸਟਰ ਕਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਨੇ ਪਾਰਟੀ ਨੂੰ ਇੱਕ ਪੱਤਰ ਜਾਰੀ ਕੀਤਾ ਹੈ ਜਿਸ 'ਚ ਜੇਜੇਪੀ ਸੈਕਸ਼ਨ 29 ਅਧੀਨ ਰਜਿਸਟਰ ਹੋ ਚੁੱਕੀ ਹੈ। ਹਾਲਾਂਕਿ ਪਾਰਟੀ ਨੂੰ ਫਿਲਹਾਲ ਕੋਈ ਚਿੰਨ੍ਹ ਪ੍ਰਾਪਤ ਨਹੀਂ ਹੋਇਆ ਹੈ।
ਜ਼ਿਕਰਯੋਗ ਹੈ ਕਿ ਜੇਜੇਪੀ ਨੇ ਹਾਲ ਹੀ ਵਿਚ ਜਨਵਰੀ 'ਚ ਹੋਈਆਂ ਜੀਂਦ ਚੋਣਾਂ ਲੜੀਆਂ ਸਨ ਜਿਸ 'ਚੋਂ ਉਸਨੂੰ 38 ਹਜ਼ਾਰ ਵੋਟਾਂ ਮਿਲੀਆਂ ਸਨ। ਪਰ ਉਸ ਵਕਤ ਇਹ ਪਾਰਟੀ ਰਜਿਸਟਰਡ ਨਹੀਂ ਸੀ।