ਪਰਵਿੰਦਰ ਸਿੰਘ ਕੰਧਾਰੀ
ਬਠਿੰਡਾ, 14 ਮਾਰਚ - 2019 ਲੋਕ ਸਭਾ ਚੋਣਾਂ ਦਾ ਐਲਾਨ ਹੋ ਗਿਆ ਹੈ। ਐਲਾਨ ਹੋਣ ਤੋ ਬਾਅਦ ਬਾਬੂਸ਼ਾਹੀ ਡਾਟ ਕਾਮ ਦੇ ਦਰਸ਼ਕਾਂ ਨੂੰ ਪਿਛਲੇ ਦਿਨੀ 2014 ਲੋਕ ਸਭਾ ਚੋਣਾਂ ਵਿੱਚ ਫਰੀਦਕੋਟ ਤੇ ਫਿਰੋਜ਼ਪੁਰ ਲੋਕ ਸਭਾ ਚੋਣਾਂ ਵਿੱਚ ਕਿਸ ਪਾਰਟੀ ਨੇ ਬਾਜੀ ਮਾਰੀ ਸੀ ਤੇ ਕਿਸ ਪਾਰਟੀ ਨੂੰ ਕਿੰਨੀਆਂ ਵੋਟਾਂ ਪਈਆਂ ਸਨ ਇਸ ਦਾ ਪੂਰਾ ਵੇਰਵਾ ਦਰਸ਼ਕਾਂ ਨੂੰ ਦਿਖਾਇਆ ਗਿਆ ਸੀ। ਅੱਜ ਬਾਬੂਸ਼ਾਹੀ ਡਾਟ ਕਾਮ ਦੇ ਦਰਸ਼ਕਾਂ ਨੂੰ ਲੋਕ ਸਭਾ ਹਲਕਾ ਬਠਿੰਡਾ ਤੋ 2014 ਵਿੱਚ ਕਿਸ ਪਾਰਟੀ ਦਾ ਉਮੀਦਵਾਰ ਜਿੱਤਿਆ ਸੀ। ਇਸ ਬਾਰੇ ਪੂਰੀ ਜਾਣਕਾਰੀ ਸਾਂਝੀ ਕਰਦੇ ਹਾਂ।
ਇਸ ਸੀਟ ਤੋ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ ਹਰਾਇਆ ਸੀ ਤੇ ਜਿੱਤ ਪ੍ਰਾਪਤ ਕੀਤੀ ਸੀ। ਹਰਸਿਮਰਤ ਕੌਰ ਬਾਦਲ ਨੂੰ 514727 ਵੋਟਾਂ ਪਈਆਂ ਸਨ ਤੇ ਮਨਪ੍ਰੀਤ ਸਿੰਘ ਬਾਦਲ ਨੂੰ 495332 ਵੋਟਾਂ ਪਾਈਆਂ ਸਨ ਇਸ ਤਰ੍ਹਾਂ ਤੀਜੇ ਨੰਬਰ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਰਾਜ ਸਿੰਘ ਲੌਂਗੀਆਂ ਤੀਜੇ ਨੰਬਰ ਤੇ ਰਹੇ ਸਨ ਇਨ੍ਹਾਂ ਨੂੰ 87091 ਵੋਟਾਂ ਪਈਆਂ ਸਨ।
ਚੌਥੇ ਨੰਬਰ ਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ - 13732
ਪੰਜਵੇਂ ਨੰਬਰ ਤੇ ਅਜ਼ਾਦ ਉਮੀਦਵਾਰ ਆਸ਼ੀਸ਼ - 6626
ਛੇਵੇਂ ਨੰਬਰ ਤੇ ਕਮਿਊਨਿਸਟ ਪਾਰਟੀ ਆਫ ਇੰਡੀਆ ( ਮਾਰਕਿਸਟ ਲੈਨਿਨਿਸਟ ਲਿਬਰੇਸ਼ਨ ) ਦੇ ਉਮੀਦਵਾਰ ਭਗਵੰਤ ਸਿੰਘ ਸਮਾਔਨ - 5984
7ਵੇਂ ਨੰਬਰ ਤੇ ਅਜ਼ਾਦ ਉਮੀਦਵਾਰ ਸਤੀਸ਼ ਅਰੋੜਾ - 5936
8ਵੇਂ ਨੰਬਰ ਤੇ ਅਜ਼ਾਦ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ - 4618
9ਵੇਂ ਨੰਬਰ ਤੇ ਜੰਮੂ ਕਸ਼ਮੀਰ ਨੈਸ਼ਨਲ ਪੰਥਰਸ ਪਾਰਟੀ ਦੇ ਉਮੀਦਵਾਰ ਸ਼ਮਿੰਦਰ ਸਿੰਘ - 4610
10ਵੇ ਨੰਬਰ ਤੇ ਅਖਿਲ ਭਾਰਤੀਯ ਸ਼ਿਵਸੈਨਾ ਰਾਸ਼ਟਰਵਾਦੀ ਪਾਰਟੀ ਦੀ ਉਮੀਦਵਾਰ ਗੀਤਾ ਰਾਣੀ - 4380
11ਵੇਂ ਨੰਬਰ ਤੇ ਅਜ਼ਾਦ ਉਮੀਦਵਾਰ ਸੰਜੀਵ ਕੁਮਾਰ ਥਾਪਰ - 2833
12ਵੇਂ ਨੰਬਰ ਤੇ ਬਹੁਜਨ ਸਮਾਜ ਪਾਰਟੀ ( ਅੰਬੇਡਕਰ ) ਦੇ ਉਮੀਦਵਾਰ ਮੱਖਣ ਲਾਲ - 2587
13ਵੇਂ ਨੰਬਰ ਤੇ ਅਜ਼ਾਦ ਉਮੀਦਵਾਰ ਵਿਜੈ ਕੁਮਾਰ - 2258
14ਵੇਂ ਨੰਬਰ ਤੇ ਅਜਾਦ ਉਮੀਦਵਾਰ ਸਵਰਣ ਸਿੰਘ - 2077
15ਵੇਂ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ( ਅੰਮ੍ਰਿਤਸਰ ) ਦੇ ਉਮੀਦਵਾਰ ਰਜਿੰਦਰ ਸਿੰਘ -1960
16ਵੇਂ ਨੰਬਰ ਤੇ ਸ਼ਿਵਸੈਨਾ ਦੇ ਉਮੀਦਵਾਰ ਨਵਨੀਤ - 1893
17ਵੇਂ ਨੰਬਰ ਤੇ ਅਜਾਦ ਉਮੀਦਵਾਰ ਜਗਦੀਪ ਸਿੰਘ ਗਹਿਰੀ - 1655
18ਵੇਂ ਨੰਬਰ ਤੇ ਅਜ਼ਾਦ ਉਮੀਦਵਾਰ ਭੁਪੇਸ਼ ਕੁਮਾਰ - 1487
19 ਵੇਂ ਨੰਬਰ ਤੇ ਇੰਡੀਅਨ ਕ੍ਰਾਂਤੀਕਾਰੀ ਲਹਿਰ ਦੇ ਉਮੀਦਵਾਰ ਗੁਰਦੀਪ ਸਿੰਘ -1404
20 ਵੇਂ ਨੰਬਰ ਤੇ ਪੰਜਾਬ ਲੇਬਰ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਰੰਘਰੇਤਾ - 1386
21 ਵੇਂ ਨੰਬਰ ਤੇ ਅਜਾਦ ਉਮੀਦਵਾਰ ਸੁਸ਼ੀਲ ਕੁਮਾਰ ਜਿੰਦਲ- 1330
22 ਵੇਂ ਨੰਬਰ ਤੇ ਨਾਵ ਭਾਰਤ ਡੇਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜਗਦੀਸ਼ ਰਾਏ ਸਰਮਾਂ - 1248
23 ਵੇਂ ਨੰਬਰ ਤੇ ਬਹੁਜਨ ਮੁਕਤੀ ਪਾਰਟੀ ਦੇ ਉਮੀਦਵਾਰ ਸੁਖਵਿੰਦਰ ਸਿੰਘ - 1086
24 ਵੇਂ ਨੰਬਰ ਤੇ ਅਜ਼ਾਦ ਉਮੀਦਵਾਰ ਦਿਆਲ ਚੰਦ - 955
25 ਵੇਂ ਨੰਬਰ ਤੇ ਜਨਰਲ ਸਮਾਜ ਪਾਰਟੀ ਦੇ ਉਮੀਦਵਾਰ ਸੁਰੇਸ਼ ਕੁਮਾਰ ਗੋਇਲ - 944
26 ਵੇਂ ਨੰਬਰ ਤੇ ਅਜ਼ਾਦ ਉਮੀਦਵਾਰ ਕਰਤਾਰ ਸਿੰਘ - 916
27 ਵੇਂ ਨੰਬਰ ਤੇ ਅਜ਼ਾਦ ਉਮੀਦਵਾਰ ਗੁਰਚਰਨ ਸਿੰਘ - 820
28 ਵੇਂ ਨੰਬਰ ਤੇ ਅਜ਼ਾਦ ਉਮੀਦਵਾਰ ਜਸਪਾਲ ਸਿੰਘ - 703
29 ਵੇਂ ਨੰਬਰ ਤੇ ਅਜ਼ਾਦ ਉਮੀਦਵਾਰ ਜਗਦੀਪ ਸਿੰਘ - 668
2014 ਬਠਿੰਡਾ ਲੋਕ ਸਭਾ ਚੋਣਾਂ ਵਿੱਚ ਨੋਟਾ ਦਾ ਬਟਨ 4701 ਲੋਕਾਂ ਨੇ ਦਬਾਇਆ ਸੀ।