← ਪਿਛੇ ਪਰਤੋ
ਮਨਪ੍ਰੀਤ ਸਿੰਘ ਜੱਸੀ ਅੰਮ੍ਰਿਤਸਰ, 14 ਮਾਰਚ 2019 : ਕਰਤਾਪੁਰ ਲਾਂਘੇ ਇਸ ਮਸਲੇ 'ਤੇ ਦੋਵੇਂ ਦੇਸ਼ਾਂ ਦੀ ਬੈਠਕ ਤੋਂ ਪਹਿਲਾਂ ਪਾਕਿਸਤਾਨ-ਭਾਰਤ ਨੂੰ 59 ਪੇਜ਼ਾਂ ਦਾ ਦਸਤਾਵੇਜ਼ ਭੇਜ ਚੁੱਕਿਆ ਹੈ। ਇਸ 'ਚ ਪਾਕਿਸਤਾਨ ਵੱਲੋਂ 14 ਸ਼ਿਫਾਰਸ਼ਾਂ ਕੀਤੀਆਂ ਗਈਆਂ ਹਨ।। ਪਾਕਿ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕੌਰੀਡੋਰ ਬਣਾਉਣ ਦਾ ਮੁੱਖ ਮਕਸਦ ਭਾਰਤੀ ਸਿੱਖਾਂ ਨੂੰ ਵੀਜ਼ਾ ਮੁਕਤ ਯਾਤਰਾ ਦਾ ਲਾਭ ਦੇਣਾ ਹੈ। ਇਸ ਲਈ ਦੋਵੇਂ ਪੱਖ ਸਰਗਰਮ ਹੋਣੇ ਚਾਹੀਦੇ ਹਨ । ਭਾਰਤ ਦੇ ਵਿਸ਼ੇਸ਼ ਅਧਿਕਾਰੀ ਅਖਿਲ ਕੁਮਾਰ ਸਕਸੇਨਾ ਨੇ ਐਨਐਚਆਈ ਦੇ ਅਧਿਕਾਰੀਆਂ ਨਾਲ ਕਰਤਾਰਪੁਰ ਨਿਰਮਾਨ ਦੇ ਕੰਮ ਨੂੰ ਲੈ ਕੇ ਗੱਲਬਾਤ ਸ਼ੁਰੂ ਕੀਤੀ ਹੈ। ਅਖਿਲ ਕੁਮਾਰ ਸਕਸੇਨਾ ਨੇ ਦੱਸਿਆ ਕਿ ਭਾਰਤ ਵੱਲੋਂ ਕਰਤਾਰਪੁਰ ਕੋਰੀਡੋਰ ਨਿਰਮਾਣ ਦਾ ਕੰਮ ਜਲਦ ਸ਼ੁਰੂ ਹੋਵੇਗਾ। ਪਾਕਿਸਤਾਨ ਦੇ ਉਚ ਅਧਿਕਾਰੀ ਹੈਦਰ ਸ਼ਾਹ ਨੇ ਕਿਹਾ ਕਿ ਅਸੀਂ ਕਰਤਾਰਪੁਰ ਕੌਰੀਡੋਰ ਖੋਲ•ਣਾ ਚਾਹੁੰਦੇ ਹਾਂ ਤਾਂ ਜੋ ਸਿੱਖਾਂ ਨੂੰ ਪਾਕਿਸਤਾਨ ਆਉਣਾ ਦਾ ਮੌਕਾ ਮਿਲ ਸਕੇ। ਦੋਵਾਂ ਦੇਸ਼ਾਂ ਵੱਲੋਂ ਇਸ ਮੁੱਦੇ ਤੇ ਕੁਝ ਸਿਫਾਰਸ਼ਾਂ ਤੇ ਸ਼ਰਤਾਂ ਵੀ ਰੱਖਿਆ ਜਾ ਰਹੀਆਂ ਹਨ। ਗਰੁੱਪ 'ਚ ਘੱਟੋ-ਘੱਟ 15 ਸ਼ਰਧਾਲੂ ਹੋਣ। ਵੈਲਿਡ ਪਾਸਪੋਰਟ, ਸੁਰੱਖਿਆ ਨਿਕਾਸੀ ਦਸਤਾਵੇਜ਼ ਰੱਖਣੇ ਹੋਣਗੇ। ਭਾਰਤ ਨੂੰ ਯਾਤਰੀਆਂ ਦੀ ਲਿਸਟ ਤਿੰਨ ਦਿਨ ਪਹਿਲਾਂ ਦੇਣੀ ਹੋਵੇਗੀ। ਇੱਕ ਦਿਨ 'ਚ 500 ਤੋਂ ਜ਼ਿਆਦਾ ਨੂੰ ਪਰਮਿਟ ਨਹੀਂ। ਕੌਰੀਡੋਰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲਗਾ।
Total Responses : 862