ਯਾਦਵਿੰਦਰ ਸਿੰਘ ਤੂਰ
ਚੰਡੀਗੜ੍ਹ, 14 ਮਾਰਚ 2019 - ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ 'ਚ ਨਵੇਂ ਲੀਡਰਾਂ ਦੇ ਸ਼ਾਮਲ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਵਿਚਕਾਰ ਲੰਘੇ ਦਿਨ ਸੁਖਬੀਰ ਬਾਦਲ ਵੱਲੋਂ ਬ੍ਰਹਮਪੁਰਾ ਦੇ ਭਤੀਜੇ ਗੁਰਿੰਦਰ ਸਿੰਘ ਟੋਨੀ ਪਰਿਵਾਰ ਅਤੇ ਆਪਣੇ ਸਮਰਥਕਾਂ ਸਮੇਤ ਪਾਰਟੀ 'ਚ ਸ਼ਾਮਲ ਕਰਾਇਆ ਗਿਆ ਸੀ।
ਉਥੇ ਹੀ ਅੱਜ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਬਾਦਲਾਂ ਦੇ ਭਤੀਜੇ ਸੁਖਇੰਦਰ ਸਿੰਘ ਬੱਬੀ ਬਾਦਲ ਨੂੰ ਯੂਥ ਵਿੰਗ ਦਾ ਪ੍ਰਧਾਨ ਬਣਾਉਂਦਿਆਂ ਆਪਣੀ ਪਾਰਟੀ ਦੇ ਦਰਵਾਜੇ ਖੋਲ੍ਹ ਦਿੱਤੇ ਗਏ। ਬੱਬੀ ਬਾਦਲ ਸ.ਪ੍ਰਕਾਸ਼ ਸਿੰਘ ਬਾਦਲ ਦੇ ਬਹੁਤ ਹੀ ਨਜ਼ਦੀਕੀ ਰਿਸ਼ਤੇਦਾਰਾਂ 'ਚੋਂ ਇੱਕ ਹੈ। ਬੱਬੀ ਬਾਦਲ ਸਵ. ਸੁਰਿੰਦਰ ਸਿੰਘ ਬਾਦਲ ਦੇ ਸਪੁੱਤਰ ਹਨ। ਬੱਬੀ ਬਾਦਲ ਕਾਫੀ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਲਈ ਆਪਣੀ ਪੂਰੀ ਤਨਦੇਹੀ ਨਾਲ ਕੰਮ ਕਰਦਾ ਆ ਰਿਹਾ ਸੀ, ਪਰ ਸ਼ਾਇਦ ਇੰਨਾ ਸਮਾਂ ਲੰਘਾ ਕੇ ਵੀ ਕਿਸੇ ਕੰਢੇ ਵੱਟੇ ਲੱਗਣ ਦੇ ਅਸਾਰ ਨਾ ਦਿਸਦਿਆਂ ਬੱਬੀ ਬਾਦਲ ਨੇ ਬ੍ਰਹਮਪੁਰਾ ਟੀਮ 'ਚ ਆਉਂਦਿਆਂ ਹੀ ਯੂਥ ਵਿੰਗ ਦੀ ਪ੍ਰਧਾਨਗੀ ਆਪਣੇ ਹੱਥ ਲੈ ਲਈ।