ਪਾਰਟੀ ਦੀ ਇਕੱਤਰਤਾ ਮੌਕੇ ਸੰਬੋਧਨ ਕਰਦੇ ਕਾਮਰੇਡ ਹੰਸ ਰਾਜ ਗੋਲਡਨ
ਜਗਦੀਸ਼ ਥਿੰਦ
ਜਲਾਲਾਬਾਦ / ਫਿਰੋਜ਼ਪੁਰ 14 ਮਾਰਚ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਭਾਰਤੀ ਕਮਿਊਨਿਸਟ ਪਾਰਟੀ ਨੇ ਅੱਜ ਕਾਮਰੇਡ ਹੰਸ ਰਾਜ ਗੋਲਡਨ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।ਇਹ ਐਲਾਨ ਅੱਜ ਭਾਰਤੀ ਕਮਿਊਨਿਸਟ ਪਾਰਟੀ(ਸੀ ਪੀ ਆਈ) ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਅਤੇ ਕੌਮੀ ਕੌਂਸਲ ਮੈਂਬਰ ਕਾਮਰੇਡ ਜਗਰੂਪ ਸਿੰਘ ਨੇ ਤਿੰਨ ਜ਼ਿਲ੍ਹਿਆਂ ਸ੍ਰੀ ਮੁਕਤਸਰ ਸਾਹਿਬ,ਫਾਜ਼ਿਲਕਾ ਫਿਰੋਜ਼ਪੁਰ ਦੀ ਸੱਦੀਗੀ ਸਾਂਝੀ ਜਿਲ੍ਹਾ ਕੌਂਸਲ ਮੈਂਬਰਾਂ ਦੀ ਹੋਈ ਮੀਟਿੰਗ 'ਚ ਸਰਵਸੰਮਤੀ ਨਾਲ ਸੰਸਦੀ ਸੀਟ ਲਈ ਉਮੀਦਵਾਰ ਕਾਮਰੇਡ ਹੰਸਰਾਜ ਗੋਲਡਨ ਦੇ ਨਾਮ ਬਾਰੇ ਜਾਣਕਾਰੀ ਦਿੱਤੀ। ਯਾਦ ਰਹੇ ਪੰਜਾਬ ਸੂਬੇ ਅੰਦਰ ਬਣੇ ਪੰਜਾਬ ਲੋਕਤੰਤਰਿਕ ਫਰੰਟ ਵਲੋਂ ਫਿਰੋਜ਼ਪੁਰ ਸੀਟ ਸੀ ਪੀ ਆਈ ਵਲੋਂ ਲੜਨ ਦਾ ਅੈਲਾਨ ਕੀਤਾ ਗਿਆ ਸੀ। ਕਾਮਰੇਡ ਬੰਤ ਸਿੰਘ ਬਰਾੜ ਨੇ ਕਿਹਾ ਕਿ ਕਾਮਰੇਡ ਹੰਸ ਰਾਜ ਗੋਲਡਨ ਪਾਰਟੀ ਦਾ ਪਰਖਿਆ ਹੋਇਆ, ਸੰਘਰਸ਼ੀ, ਇਨਕਲਾਬੀ ਅਤੇ ਇਮਾਨਦਾਰ ਕਾਮਰੇਡ ਹੈ।ਸਾਥੀ ਗੋਲਡਨ ਜਵਾਨੀ ਦੀ ਉਮਰ ਤੋਂ ਲੈ ਕੇ ਹੁਣ ਤੱਕ ਸੂਬੇ ਦੇ ਨੌਜਵਾਨਾਂ, ਕਿਸਾਨਾਂ ਅਤੇ ਆਮ ਜਨਤਾ ਦੀ ਲੜਾਈ ਲੜ ਰਿਹਾ ਹੈ।ਕਾਮਰੇਡ ਬਰਾੜ ਅੱਗੇ ਕਿਹਾ ਨੇ ਕਿਹਾ ਕਿ ਚੋਣ ਜਿੱਤ ਕੇ ਦੇਸ਼ ਦੀ ਸੰਸਦ ਚ ਲੋਕ ਮੁਦਿੱਆ ਨੂੰ ਉਠਾੲੇਗਾ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਮਰੇਡ ਹੰਸਰਾਜ ਗੋਲਡਨ ਨੇ ਕਿਹਾ ਕਿ ਪਾਰਟੀ ਨੇ ਫਿਰੋਜ਼ਪੁਰ ਲੋਕ ਸਭਾ ਹਲਕਾ ਤੋਂ ਚੋਣ ਲੜਨ ਦੀ ਜ਼ਿੰਮੇਵਾਰੀ ਲਗਾਈ ਹੈ, ਜਿਸ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਇਆ ਜਾਵੇਗਾ ।ਉਨ੍ਹਾਂ ਕਿਹਾ ਕਿ ਚੋਣ ਜਿੱਤਣ ਉਪਰੰਤ ਉਹਨਾਂ ਦਾ ਸਭ ਤੋਂ ਪਹਿਲਾਂ ਸਭ ਲਈ ਰੁਜ਼ਗਾਰ ਦੀ ਗਰੰਟੀ ਕਰਦੇ ਕਾਨੂੰਨ "ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ"(ਬਨੇਗਾ) ਨੂੰ ਸੰਸਦ ਚ ਪਾਸ ਕਰਵਾਉਣਾ ਹੋਵੇਗਾ ।