ਬਲਾਚੌਰ,14 ਮਾਰਚ,2019 : ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਜੀ ਮਹਾਰਾਜ ਭੁਰੀਵਾਲਿਆਂ ਵੱਲੋਂ ਸਰਬ ਸੰਗਤ ਦੇ ਸਹਿਯੋਗ ਨਾਲ ਸ੍ਰੀ ਰਾਮਸਰ ਮੋਕਸ਼ ਧਾਮ ਟੱਪਰੀਆਂ ਖੁਰਦ (ਨਵਾਂਸ਼ਹਿਰ) ਵਿਖੇ ਉਸਾਰੀ ਸ੍ਰੀ ਸਤਿਗੁਰੂ ਲਾਲ ਦਾਸ ਬ੍ਰਹਮਾ ਨੰਦ ਜੀ ਮਹਾਰਾਜ ਭੂਰੀਵਾਲੇ ਦਰਸ਼ਨੀ ਡਿਓੜੀ ਸੰਗਤਾਂ ਨੂੰ ਸਮਰਪਿਤ ਕੀਤੀ।ਸ੍ਰੀ ਸਤਿਗੁਰੂ ਲਾਲ ਦਾਸ ਬ੍ਰਹਮਾ ਨੰਦ ਜੀ ਮਹਾਰਾਜ ਭੂਰੀਵਾਲੇ ਯਾਦਗਰੀ ਡਿਓੜੀ ਦਾ 'ਮੰਗਲਾਚਰਣ' ਕਰਨ ਉਪਰੰਤ ਵਿਧੀਪੂਰਵਕ ਉੇਦਘਾਟਨ ਕਰਦਿਆਂ ਵੇਦਾਂਤ ਅਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਜੀ ਮਹਾਰਾਜ ਭੁਰੀਵਾਲਿਆਂ ਨੇ ਸਰਬ ਸੰਗਤ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਤਿਗੁਰੂ ਬ੍ਰਹਮ ਸਾਗਰ ਜੀ, ਸਤਗੁਰੂ ਲਾਲ ਦਾਸ ਜੀ, ਸਤਿਗੁਰੂ ਬ੍ਰਹਮਾ ਨੰਦ ਜੀ ਮਹਾਰਾਜ ਭੁਰੀਵਾਲਿਆਂ ਦੀ ਯਾਦ ਵਿੱਚ ਭੁਰੀਵਾਲੇ ਗੁਰਗੱਦੀ ਪ੍ਰੰਪਰਾ ਦੇ ਦੇਸ਼ ਵਿਦੇਸ਼ ਵਿੱਚ ਬਣੇ ਆਸ਼ਰਮਾਂ, ਐਜੂਕੇਸ਼ਨ ਸੰਸਥਾਨਾਂ ਦੇ ਮੁੱਖ ਧਾਮ (ਹੈਡ੍ਹ ਆਫਿਸ) ਨੂੰ ਆਉਣ ਵਾਲੁ ਮੁੱਖ ਦੁਆਰ ਤੇ ਸੰਗਤ ਵਲੋਂ ਅਤਿ ਸੁੰਦਰ ਡਿਓੜੀ ਬਣਾ ਕੇ ਤਨ ਮਨ ਧਨ ਨਾਲ ਸੇਵਾ ਕਰਦੇ ਹੋਏ ਸਤਿਗੁਰਾਂ ਦੀ ਖੁਸ਼ੀ ਪਾ੍ਰਪਤ ਕੀਤੀ ਹੈ।ਅਚਾਰੀਆ ਜੀ ਮਹਾਰਾਜ ਭੂਰੀਵਾਲਿਆਂ ਨੇ ਕਿਹਾ ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਦੀ ਲਾਡਲੀ ਸੰਗਤ ਸਤਿਗੁਰਾਂ ਦੀ ਯਾਦ ਵਿੱਚ ਹਰ ਵਰ੍ਹੇ ਨਵੇਂ ਮੀਲ ਪੱਥਰ ਸਥਾਪਿਤ ਕਰ ਰਹੀ ਹੈ। ਸੰਗਤ ਦੀ ਬਦੌਲਤ ਹੀ ਸਮਾਜ ਦੇ ਭਲੇ ਹਿਤ ਜਿੱਥੇ ਅਨੇਕਾਂ ਕਾਰਜ ਚੱਲਦੇ ਹਨ ਉੱਥੇ ਐਜੂਕੇਸ਼ਨ ਸੰਸਥਾਨਾਂ ਦੇ ਜਰੀਏ ਵੱਖ ਵੱਖ ਇਲਾਕਿਆਂ ਵਿੱਚ ਬੱਚਿਆਂ ਨੂੰ ਵਿੱਦਿਆ ਦਾ ਗਿਆਨ ਵੀ ਪਾ੍ਰਪਤ ਹੋ ਰਿਹਾ ਹੈ।ਸਤਿਗੁਰੂ ਲਾਲ ਦਾਸ ਬ੍ਰਹਮਾ ਨੰਦ ਭੁਰੀਵਾਲੇ ਦਰਸ਼ਨੀ ਡਿਓੜੀ ਦੇ ਉਦਘਾਟਨ ਲਈ ਸ੍ਰੀ ਰਾਮਸਰ ਮੋਕਸ਼ ਧਾਮ ਟੱਪਰੀਆਂ ਖੁਰਦ ਦੀ ਸੰਗਤ ਵਲੋਂ ਪਿੰਡ ਦੇ ਚਾਰ ਚੁਫੇਰੇ ਸੜਕਾਂ ਤੇ ਮੇਟ ਫੁੱਲਾਂ ਦੀ ਸੇਜ ਵਿਛਾ ਕੇ ਅਚਾਰੀਆ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਅਤੇ ਹੋਰ ਸੰਗਤਾਂ ਦਾ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ।ਉੱਥੇ ਥਾਂ ਥਾਂ ਤੇ ਸੰਗਤਾਂ ਨੂੰ ਅਨੇਕਾਂ ਪ੍ਰਕਾਰ ਦੇ ਪਕਵਾਨ ਛਕਾ ਕੇ ਸਵਾਗਤ ਕੀਤਾ ਗਿਆ।ਦਰਸ਼ਨੀ ਡਿਓੜੀ ਦਾ ਸਰਬ ਸੰਗਤ ਸ੍ਰੀ ਰਾਮਸਰ ਮੋਕਸ਼ ਧਾਮ ਟੱਪਰੀਆਂ ਖੁਰਦ ਅਤੇ ਦੇਸ਼ ਵਿਦੇਸ਼ ਬੈਠੀਆਂ ਸੰਗਤਾਂ ਵਲੋਂ ਦਾਨ ਦਾ ਸਹਿਯੋਗ ਦੇ ਕੇ ਸੁੰਦਰ ਨਿਰਮਾਣ ਕਰਵਾਇਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤ ਮਹਾਂਪੁਰਸ਼ਾਂ 'ਚ ਸਵਾਮੀ ਹਰਬੰਸ ਲਾਲ ਜੀ ਬ੍ਰਹਮਚਾਰੀ ਡੇਹਲੋਂ, ਸਵਾਮੀ ਫੁੰਮਣ ਦਾਸ ਜੀ, ਸਵਾਮੀ ਸੱਤਦੇਵ ਜੀ ਬ੍ਰਹਮਚਾਰੀ ਸਮੇਤ ਸੰਗਤਾਂ ਦਰਮਿਆਨ ਚੌਧਰੀ ਤੀਰਥ ਰਾਮ ਭੂੰਬਲਾ ਜਨਰਲ ਸਕੱਤਰ ਭੂਰੀਵਾਲੇ ਟਰੱਸਟ,ਸੇਠ ਚਰਨ ਦਾਸ ਅਗਰਵਾਲ, ਸੇਠ ਸੁਖਦੇਵ ਕੁਮਾਰ ਮਿੰਟੂ, ਦੌਲਤ ਰਾਮ ਸੰਡਰੇਵਾਲ ਪ੍ਰਧਾਨ ਭੂਰੀਵਾਲੇ ਕੈਨੇਡਾ ਆਸ਼ਰਮ,ਮਦਨ ਲਾਲ ਜੋਸ਼ੀ,ਡਾ ਯਸ਼ਪਾਲ,ਠੇਕੇਦਾਰ ਭਜਨ ਲਾਲ, ਤੀਰਥ ਰਾਮ ਜੀ, ਗੁਰਮੀਤ ਖੁਰਦਾਂ, ਗੁਰਦੀਪ ਸਿੰਘ ਬਿੱਟੂ, ਟੋਨੀ ਖੁਰਦਾਂ, ਬਿੱਟੂ ਖੁਰਦਾਂ, ਪੱਪੀ ਬਲਾਚੌਰ,ਠੇਕੇਦਾਰ ਰਣਵੀਰ ਕਾਲਾ,ਗੁਰਮੇਲ ਬੂਥਗੜ੍ਹ, ਜੀਵਨ ਕੁਮਾਰ ਸੰਜੂ ਹਰੀਪੁਰ,ਵਰਿੰਦਰ ਮੈਹਰ ਆਜ਼ਮਪੁਰ ਸਮੇਤ ਬਹੁਗਿਣਤੀ 'ਚ ਭੁਰੀਵਾਲੇ ਗੁਰਗੱਦੀ ਪ੍ਰੰਪਰਾ ਦੀਆਂ ਨਾਮਲੇਵਾ ਸੰਗਤਾਂ ਹਾਜ਼ਰ ਸਨ।