ਲੁਧਿਆਣਾ 14 ਮਾਰਚ 2019: ਅਕਾਲੀ ਭਾਜਪਾ ਗਠਜੋੜ ਅਤੇ ਕਾਂਗਰਸ ਨੂੰ ਲੋਕ ਸਭਾ ਚੋਣਾਂ ਵਿੱਚ ਮਾਤ ਦੇਣ ਲਈ ਬਣੇ ਮਹਾਂਗਠਜੋੜ ਦੇ ਸ੍ਰੀ ਫਤਿਹਗੜ• ਸਾਹਿਬ ਤੋਂ ਸਾਂਝੇ ਉਮੀਦਵਾਰ ਇੰਜਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਭਾਈ ਰਣਜੀਤ ਸਿੰਘ ਨੇ ਵੀ ਥਾਪੜਾ ਦਿੱਤਾ। ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਪੰਜ ਹੋਰਨਾਂ ਭਾਈਵਾਲ ਪਾਰਟੀਆਂ ਦੀ ਲੀਡਰਸ਼ਿਪ ਦੀ ਹਾਜਰੀ ਵਿੱਚ ਜੱਥੇਦਾਰ ਰਣਜੀਤ ਸਿੰਘ ਨੇ ਕਿਹਾ ਕਿ ਇੰਜ ਗਿਆਸਪੁਰਾ ਵਰਗੇ ਆਗੂਆਂ ਦੀ ਕੌਮ ਨੂੰ ਜਰੂਰਤ ਹੈ ਜਿਨ•ਾਂ ਹੋਂਦ ਚਿੱਲੜ ਜਿਹੇ ਸਿੱਖ ਕਤਲੇਆਮ ਦੇ ਵਿਰੁੱਧ ਅਵਾਜ ਚੁੱਕ ਕੇ ਉਸਨੂੰ ਮੰਜਿਲ ਤੱਕ ਪਹੁੰਚਾਇਆ। ਇਸ ਮੌਕੇ ਸ: ਬੈਂਸ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਵੱਲੋਂ ਇੰਜ ਗਿਆਸਪੁਰਾ ਦੇ ਰੂਪ ਵਿੱਚ ਅਜਿਹਾ ਉਮੀਦਵਾਰ ਦਿੱਤਾ ਗਿਆ ਹੈ ਜੋ ਗਠਜੋੜ ਦੀਆਂ ਭਾਈਵਾਲ ਪਾਰਟੀਆਂ ਦੇ ਵੀ ਪੂਰੀ ਤਰ•ਾਂ ਫਿੱਟ ਬੈਠ ਗਿਆ ਹੈ। ਉਨ•ਾਂ ਕਿਹਾ ਕਿ ਅੱਜ ਇਨ•ਾਂ ਦੀ ਚੋਣ ਮੁਹਿੰਮ ਨੂੰ ਸੁਰੂ ਕਰਨ ਲਈ ਸਾਰੀਆਂ ਪਾਰਟੀਆਂ ਦੀ ਸੀਨੀਅਰ ਲੀਡਰਸ਼ਿਪ ਨੇ ਗੁਰਦੁਆਰਾ ਸਾਹਿਬ ਪਹੁੰਚ ਕੇ ਜੋ ਜਿੱਤ ਦੀ ਸਾਂਝੀਅਰਦਾਸ ਕੀਤੀ ਹੈ ਉਹ ਇਸ ਦਾ ਸਬੂਤ ਹੈ। ਇੰਜ ਗਿਆਸਪੁਰਾ ਨੇ ਕਿਹਾ ਕਿ ਏਹ ਮੇਰੀ ਚੋਣ ਨਹੀ ਬਲਕਿ ਜਾਬਰਾ ਦੇ ਖਿਲਾਫ ਸਾਰਿਆਂ ਦੀ ਸਾਂਝੀ ਜੰਗ ਹੈ ਜਿਸ ਵਿੱਚ ਪਹਿਲੇ ਦਿਨ ਹੀ ਸਾਰੀ ਲੀਡਰਸ਼ਿਪ ਵੱਲੋਂ ਮਿਲੇ ਪਿਆਰ ਨੇ ਸਾਬਿਤ ਕਰ ਦਿੱਤਾ ਕਿ ਸਾਡੀ ਜਿੱਤ ਯਕੀਨੀ ਹੈ। ਉਨ•ਾ ਕਿਹਾ ਕਿ ਟਿਕਟ ਦੇਣ ਤੇ ਮੈਂ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਸਰਪ੍ਰਸਤ ਬਲਵਿੰਦਰ ਸਿੰਘ ਬੈਂਸ ਦਾ ਧੰਨਵਾਦ ਕਰਦਾ ਹਾਂ ਅਤੇ ਯਕੀਨੀ ਦਿਵਾਉਂਦਾ ਹਾਂ ਕਿ ਸਾਰਿਆਂ ਦੇ ਸਹਿਯੋਗ ਨਾਲ ਏਹ ਸੀਟ ਜਿੱਤ ਕੇ ਕੁਮਾਰੀ ਮਾਇਆਵਤੀ ਨੂੰ ਦੇਸ਼ ਦੀ ਪ੍ਰਧਾਨ ਮੰਤਰੀ ਬਣਾਇਆ ਜਾਵੇਗਾ। ਇਸ ਮੌਕੇ ਲੋਕ ਇਨਸਾਫ ਪਾਰਟੀ ਨਾਲੋਂ ਵੀ ਜਿਆਦਾ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਵਿੱਚ ਜੋਸ਼ ਭਰਿਆ ਹੋਇਆ ਸੀ। ਬਸਪਾ ਦੇ ਆਗੂਆਂ ਡਾ: ਜਸਪ੍ਰੀਤ ਸਿੰਘ ਬੀਜਾ, ਕੁਲਵੰਤ ਸਿੰਘ ਅਤੇ ਐਡਵੋਕੇਟ ਸ਼ਿਵ ਕਲਿਆਣ ਲੋਕ ਸਭਾ ਇੰਚਾਰਜ, ਲਾਭ ਸਿੰਘ ਭਾਮੀਆਂ, ਮਹਿੰਦਰ ਸਿੰਘ ਖੰਨਾ, ਮਾਸਟਰ ਰਾਮਾਨੰਦ, ਰਾਮਲੋਕ ਕੁਲੀਏਵਾਲ, ਹਰਦੇਵ ਸਿੰਘ ਧਾਲੀਆ, ਬਿੱਕਰ ਸਿੰਘ ਨੱਤ, ਬਲਵੀਰ ਸਿੰਘ ਰਾਜਗੜ•, ਦਲਵੀਰ ਸਿੰਘ ਮੰਡਿਆਲਾ, ਬਲਦੇਵ ਸਿੰਘ ਮੰਡ ਅਤੇ ਹੋਰਾਂ ਨੇ ਕਿਹਾ ਕਿ ਇੰਜ ਗਿਆਸਪੁਰਾ ਨੂੰ ਜਿਤਾਉਣ ਲਈ ਬਸਪਾ ਲੀਡਰਸ਼ਿਪ ਹੁਣ ਘਰਾਂ ਵਿੱਚ ਨਹੀਂ ਬੈਠੇਗੀ। ਲੋਕ ਇਨਸਾਫ ਪਾਰਟੀ ਦੇ ਆਗੂਆਂ ਗੁਰਮੀਤ ਸਿੰਘ ਮੁੰਡੀਆਂ, ਬਲਵਿੰਦਰ ਸਿੰਘ ਮਹਿਦੂਦਾਂ, ਨੀਰਜ ਸਮਰਾਲਾ, ਤ੍ਰਿਲੋਕ ਸਿੰਘ ਸੱਤਿਆਗ੍ਰੇਹੀ, ਰਾਜੂ ਨਾਮਧਾਰੀ, ਅਮਨ ਮਾਛੀਵਾੜਾ ਅਤੇ ਹੋਰਾਂ ਨੇ ਕਿਹਾ ਕਿ ਇੰਜ ਗਿਆਸਪੁਰਾ ਵੱਲੋਂ ਸਿੱਖ ਕੌਮ ਲਈ ਦਿੱਤੀਆਂ ਸੇਵਾਵਾਂ ਕਿਸੇ ਤੋਂ ਲੁਕੀਆਂ ਨਹੀ ਰਹੀਆਂ। ਉਹ ਮਹਾਂਗਠਜੋੜ ਦੇ ਨਾਲ ਨਾਲ ਲੋਕਾਂ ਦਾ ਉਮੀਦਵਾਰ ਹੈ ਜਿਸਦੀ ਜਿੱਤ ਨੂੰ ਕੋਈ ਨਹੀ ਰੋਕ ਸਕਦਾ। ਇਸ ਮੌਕੇ ਰਣਧੀਰ ਸਿੰਘ ਸਿਵੀਆ, ਜਸਵਿੰਦਰ ਸਿੰਘ ਖਾਲਸਾ ਅਤੇ ਹੋਰ ਸੀਨੀਅਰ ਲੀਡਰਸ਼ਿਪ ਹਾਜਰ ਸੀ।