ਭਾਰਤ-ਪਾਕਿਸਤਾਨ ਸਰਹੱਦ ਨੇੜਿਓਾ ਪਾਕਿਸਤਾਨੀ ਗੁਬਾਰਾ ਮਿਲਿਆ
ਅਜਨਾਲਾ, 17 ਮਾਰਚ (ਮਨਪ੍ਰੀਤ ਸਿੰਘ ਜੱਸੀ)-ਭਾਰਤ ਪਾਕਿਸਤਾਨ ਸਰਹੱਦ ਤੇ ਅੱਜ ਸਰਹੱਦੀ ਤਹਿਸੀਲ ਅਜਨਾਲਾ ਅਧੀਨ ਆਉਂਦੀ ਸਰਹੱਦੀ ਪੋਸਟ ਧਰਮ ਪ੍ਰਕਾਸ਼ ਦੇ ਨੇੜਿਓਾ ਇਕ ਪਾਕਿਸਤਾਨੀ ਗੁਬਾਰਾ ਮਿਲਿਆ ਹੈ। ਅਜਨਾਲਾ ਸ਼ਹਿਰ 'ਚ ਸਥਿਤ ਬੀ.ਐਸ.ਐਫ. 73 ਬਟਾਲੀਅਨ ਦੇ ਹੈੱਡਕੁਆਰਟਰ 'ਚ ਮੌਜੂਦ ਕਾਰਜਕਾਰੀ ਕਮਾਂਡੈਂਟ ਸ੍ਰੀ ਬਿਜੇਸ਼ ਰਾਣਾ ਨੇ ਇਸ ਸਬੰਧੀ ਦੱਸਿਆ ਕਿ ਅੱਜ ਸਵੇਰੇ 9 ਵਜੇ ਦੇ ਕਰੀਬ ਸਰਹੱਦੀ ਪੋਸਟ ਧਰਮ ਪ੍ਰਕਾਸ਼ ਨੇੜੇ ਡਿਊਟੀ 'ਤੇ ਤਾਇਨਾਤ ਜਵਾਨਾਂ ਵਲੋਂ ਪਾਕਿਸਤਾਨ ਵਾਲੀ ਸਾਈਡ ਤੋਂ ਇਕ ਗੁਬਾਰਾ ਆਉਂਦਾ ਦੇਖਿਆ, ਜੋ ਕਿ ਦੇਖਣ ਵਿਚ ਡਰੋਨ ਵਰਗਾ ਹੀ ਲੱਗ ਰਿਹਾ ਸੀ। ਉਨ•ਾਂ ਦੱਸਿਆ ਕਿ ਜਦ ਉਕਤ ਗੁਬਾਰਾ ਭਾਰਤੀ ਖੇਤਰ 'ਚ ਦਾਖ਼ਲ ਹੋਇਆ ਤਾਂ ਉਹ ਕਰੀਬ 200 ਮੀਟਰ ਦੀ ਉਚਾਈ 'ਤੇ ਉੱਡ ਰਿਹਾ ਸੀ ਅਤੇ ਜਵਾਨਾਂ ਵਲੋਂ ਉਸ 'ਤੇ ਫਾਇਰ ਕਰ ਦਿੱਤਾ, ਜਿਸ ਤੋਂ ਬਾਅਦ ਉਹ ਧਰਤੀ ਤੇ ਡਿੱਗ ਪਿਆ। ਉਨ•ਾਂ ਦੱਸਿਆ ਕਿ ਜਦ ਇਸ ਦੀ ਜਾਂਚ ਕੀਤੀ ਗਈ ਤਾਂ ਉਹ ਇਕ ਪਲਾਸਟਿਕ ਦਾ ਗੁਬਾਰਾ ਨਿਕਲਿਆ, ਜੋ ਡੇਢ ਫੁੱਟ ਲੰਬਾ ਤੇ ਇਕ ਫੁੱਟਾ ਚੌੜਾ ਸੀ, ਜਿਸ ਨਾਲ ਕੋਈ ਵੀ ਇਤਰਾਜ਼ਯੋਗ ਵਸਤੂ ਨਹੀਂ ਮਿਲੀ ਤੇ ਨਾ ਹੀ ਉਸ ਉੱਪਰ ਕੋਈ ਇਤਰਾਜ਼ਯੋਗ ਸ਼ਬਦ ਲਿਖਿਆ ਹੋਇਆ ਸੀ। ਕਾਰਜਕਾਰੀ ਕਮਾਂਂਡੈਂਟ ਬ੍ਜੇਸ਼ ਰਾਣਾ ਨੇ ਅੱਗੇ ਦੱਸਿਆ ਕਿ ਬੀਤੀ 11 ਫਰਵਰੀ ਨੂੰ ਬੀ.ਐਸ.ਐਫ. ਜਵਾਨਾਂ ਵਲੋਂ ਪਾਕਿਸਤਾਨ ਪਾਸਿਓਾ ਆ ਰਿਹਾ ਇਕ ਡਰੋਨ ਦੇਖਿਆ ਸੀ ਤੇ ਭਾਰਤੀ ਖੇਤਰ ਅੰਦਰ ਦਾਖ਼ਲ ਹੋਣ 'ਤੇ ਜਦ ਜਵਾਨਾਂ ਨੇ ਉਸ ਉੱਪਰ ਫਾਇਰ ਕੀਤਾ ਗਿਆ ਤਾਂ ਕੰਡਿਆਲੀ ਤਾਰ ਤੋਂ ਪਾਰਲੇ ਖੇਤਰ ਤੋਂ ਪਹਿਲਾਂ ਹੀ ਡਰੋਨ ਵਾਪਸ ਪਾਕਿਸਤਾਨ ਵਾਲੀ ਸਾਈਡ 'ਤੇ ਚਲਾ ਗਿਆ ਸੀ। ਉਧਰ ਅੱਜ ਮਿਲੇ ਇਸ ਪਾਕਿਸਤਾਨੀ ਗੁਬਾਰੇ ਦੀ ਬੀ.ਐਸ.ਐਫ. ਦੇ ਅਧਿਕਾਰੀਆਂ ਅਤੇ ਸੁਰੱਖਿਆ ਏਜੰਸੀਆਂ ਵਲੋਂ ਜਾਂਚ ਕੀਤੀ ਜਾ ਰਹੀ ਹੈ।