ਆਗਰਾ ਦੇ ਵਸਨੀਕ ਤੋਂ ਫੜੀ ਨਗ਼ਦੀ ਸੌਂਪੀ ਆਮਦਨ ਕਰ ਵਿਭਾਗ ਨੂੰ
ਜੀ ਐੱਸ ਪੰਨੂ :
ਪਟਿਆਲਾ/ਨਾਭਾ, 18 ਮਾਰਚ,2019 :
ਜ਼ਿਲ੍ਹਾ ਪਟਿਆਲਾ ਪੁਲਿਸ ਵੱਲੋਂ ਅੱਜ ਜ਼ਿਲ੍ਹੇ ਭਰ 'ਚ ਸਵੇਰੇ 6 ਵਜੇ ਤੋਂ 8 ਵਜੇ ਤੱਕ ਵਿਸ਼ੇਸ਼ ਚੈਕਿੰਗ ਨਾਕੇ ਲਗਾਏ ਗਏ ਸਨ ਜਿਸ ਤੇ ਨਾਭਾ ਵਿਖੇ ਆਗਰਾ ਦੇ ਇੱਕ ਵਸਨੀਕ ਤੋਂ 13 ਲੱਖ 33 ਹਜ਼ਾਰ 500 ਰੁਪਏ ਦੀ ਨਗ਼ਦੀ ਫਲਾਇੰਗ ਸੁਕੈਡ ਟੀਮ ਦੀ ਮਦਦ ਨਾਲ ਨਾਭਾ ਪੁਲਿਸ ਨੇ ਇਹ ਰਾਸ਼ੀ ਬਰਾਮਦ ਕਰਕੇ ਆਮਦਨ ਕਰ ਵਿਭਾਗ ਨੂੰ ਸੌਂਪ ਦਿੱਤੀ ਹੈ । ਨਾਕਾਬੰਦੀ ਦੌਰਾਨ ਇਹ ਰਾਸ਼ੀ ਇਮਰਾਨ ਖ਼ਾਨ ਪੁੱਤਰ ਇਕਬਾਲ ਖ਼ਾਨ ਵਾਸੀ ਸ਼ਾਹਗੰਜ ਰੋਈ ਮੰਡੀ ਆਗਰਾ ਯੂ.ਪੀ. ਕੋਲੋਂ ਬਰਾਮਦ ਕੀਤੀ ਗਈ ,ਇਹ ਵਿਅਕਤੀ ਜਦੋਂ ਇੱਕ ਬੱਸ 'ਚੋਂ ਉਤਰਿਆ ਤਾਂ ਪੁਲਿਸ ਨੇ ਇਸ ਦੀ ਸ਼ੱਕ ਦੇ ਅਧਾਰ 'ਤੇ ਤਲਾਸ਼ੀ ਲਈ ਤਾਂ ਨਾਭਾ ਹਲਕੇ 'ਚ ਤਾਇਨਾਤ ਐਫ.ਐਸ.ਟੀ. ਟੀਮ ਦੇ ਇੰਚਾਰਜ ਪੀ.ਐਸ.ਪੀ.ਸੀ.ਐਲ.ਐਕਸੀਐਨ ਅਕਸ਼ੇ ਕੁਮਾਰ ਦੀ ਅਗਵਾਈ ਹੇਠਲੀ ਫਲਾਇੰਗ ਸੁਕੈਡ ਟੀਮ ਨੂੰ ਸ਼ਾਮਲ ਕਰਕੇ ਇਹ ਰਾਸ਼ੀ ਆਮਦਨ ਕਰ ਵਿਭਾਗ ਨੂੰ ਸੌਂਪ ਦਿੱਤੀ।ਐਸ.ਐਸ.ਪੀ. ਅਤੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਗਦੀ ਬਾਬਤ ਪੁੱਛਗਿੱਛ ਕੀਤੀ ਤਾਂ ਇਮਰਾਨ ਖ਼ਾਨ ਨੇ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ, ਇਸ 'ਤੇ ਆਮਦਨ ਕਰ ਵਿਭਾਗ ਦੀ ਟੀਮ ਨੂੰ ਬੁਲਾਇਆ ਗਿਆ ਸੋਪ ਦਿਤੀ ਗਈ ਅਤੇ ਇਸ ਬਾਰੇ ਅਗਲੇਰੀ ਪੜਤਾਲ ਕੀਤੀ ਜਾ ਰਹੀ ਹੈ ਕਿ ਇਹ ਨਗ਼ਦੀ ਕਿੱਥੋਂ ਅਤੇ ਕਿਸ ਮੰਤਵ ਲਈ ਲਿਆਂਦੀ ਗਈ ਸੀ। ਸੋ ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੋਣ ਜਾਬਤੇ ਦੌਰਾਨ 1 ਲੱਖ ਰੁਪਏ ਤੋਂ ਵਧੇਰੇ ਨਗ਼ਦੀ ਆਪਣੇ ਨਾਲ ਲਿਜਾਣ ਜਾਂ ਲਿਆਉਣ ਸਮੇਂ ਪੂਰੀ ਸਾਵਧਾਨੀ ਵਰਤਣ ਅਤੇ ਇਸ ਨਗ਼ਦੀ ਸਬੰਧੀਂ ਪੂਰੇ ਦਸਤਾਵੇਜ ਆਪਣੇ ਨਾਲ ਰੱਖਣ।