ਪੰਜਾਬ ਲੋਕਲ ਬਾਡੀਜ਼ ਦੇ ਇੱਕ ਫ਼ੀਲਡ ਅਫ਼ਸਰ ਨੇ ਉਤਲਿਆਂ ' ਤੇ ਬੇਹੱਦ ਗੰਭੀਰ ਦੋਸ਼ ਲਾ ਕੇ ਮੰਗੀ ਪ੍ਰੀਮੈਚਿਓਰ ਰਿਟਾਇਰਮੈਂਟ -ਆਲ੍ਹਾ ਅਫ਼ਸਰਾਂ ਨੇ ਧਾਰੀ ਚੁੱਪ
ਪਟਿਆਲਾ , 19 ਮਾਰਚ , 2019 : ਪੰਜਾਬ ਦੇ ਲੋਕਲ ਬਾਡੀਜ਼ ਮਹਿਕਮੇ ਦੇ ਇੱਕ ਫ਼ੀਲਡ ਅਫ਼ਸਰ ਨੇ ਮਹਿਕਮੇ ਦੇ ਵਜ਼ੀਰ ਦੇ ਨਿੱਜੀ ਸਟਾਫ਼ ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾਉਂਦੇ ਹੋਏ ਪ੍ਰੀਮੈਚਿਓਰ ਰਿਟਾਇਰਮੈਂਟ ਲਈ ਬੇਨਤੀ ਕੀਤੀ ਹੈ .ਨਾਭਾ ਨਗਰ ਕੌਂਸਲ ਦੇ ਈ ਓ ਰਾਕੇਸ਼ ਕੁਮਾਰ ਨੇ ਬਾਕਾਇਦਾ ਰਸਮੀ ਤੌਰ ਤੇ ਆਪਣੇ ਆਲ੍ਹਾ ਆਹਲਾ ਨੂੰ ਲਿਖੀ ਬੇਨਤੀ ( ਇਸ ਦੀ ਕਾਪੀ ਹੇਠਾਂ ਪੇਸਟ ਕੀਤੀ ਜਾ ਰਹੀ ਹੈ ) ਵਿਚ ਇਹ ਦੋਸ਼ ਲਾਇਆ ਹੈ ਉਸਤੇ ਮਾਇਆ ਇਕੱਠੀ ਕਰਨ ਲਈ ਦਬਾਅ ਪਾਇਆ ਜਾਂਦਾ ਸੀ ਅਤੇ ਉਹ ਅਜਿਹੀ ਹਾਲਤ ਵਿਚ ਸਰਵਿਸ ਵਿਚ ਨਹੀਂ ਰਹਿ ਸਕਦਾ .ਇਸ ਲਈ ਉਸਨੂੰ ਸਮੇਂ ਤੋਂ ਪਹਿਲਾਂ ਹੀ ਸੇਵਾ ਮੁਕਤੀ ਦਿੱਤੀ ਜਾਵੇ .
ਲੋਕਲ ਬਾਡੀਜ਼ ਦੇ ਪ੍ਰਿੰਸੀਪਲ ਸਕੱਤਰ ਸ਼੍ਰੀ ਵੇਨੂ ਪਰਸ਼ਾਦ ਨਾਲ ਜਦੋਂ ਸਮਪਰਕ ਕੀਤਾ ਗਿਆ ਤਾਂ ਉਨ੍ਹਾਂ ਬਾਬੂਸ਼ਾਹੀ ਨੂੰ ਦੱਸਿਆ ਕਿ ਉਹ ਚੰਡੀਗੜ੍ਹ ਤੋਂ ਬਾਹਰ ਹਨ ਅਤੇ ਉਨ੍ਹਾਂ ਨੂੰ ਈ ਓ ਦੀ ਜ਼ਿਕਰ ਅਧੀਨ ਅਰਜ਼ੀ ਨਹੀਂ ਮਿਲੀ ਅਤੇ ਨਾ ਹੀ ਉਨ੍ਹਾਂ ਨੂੰ ਅਜਿਹੀ ਕੋਈ ਜਾਣਕਾਰੀ ਹੈ . ਉਹ ਵਾਪਸ ਚੰਡੀਗੜ੍ਹ ਪਰਤਕੇ ਹੀ ਪਤਾ ਕਰਨਗੇ ਕਿ ਇਹ ਕੀ ਮਾਮਲਾ ਹੈ .
ਨਵਜੋਤ ਸਿੰਘ ਸਿੱਧੂ ਅਤੇ ਬੰਨ੍ਹੀ ਸੰਧੂ ਨਾਲ ਸੰਪਰਕ ਨਹੀਂ ਹੋ ਸਕਿਆ .
ਲੋਕ ਸਭਾ ਚੋਣਾਂ ਦੇ ਇਸ ਦੌਰ ਵਿਚ ਇਹ ਮੁੱਦਾ ਨਵਜੋਤ ਸਿੱਧੂ ਦੇ ਕਾਂਗਰਸ ਅੰਦਰਲੇ ਅਤੇ ਬਾਹਰਲੇ ਵਿਰੋਧੀਆਂ ਲਈ ਇੱਕ ਤਕੜਾ ਪ੍ਰਚਾਰ ਹਥਿਆਰ ਸਾਬਤ ਹੋ ਸਕਦਾ ਹੈ .
ਰਾਕੇਸ਼ ਕੁਮਾਰ ਦੇ ਅਸਤੀਫ਼ੇ -ਕਮ -ਬੇਨਤੀ ਪੱਤਰ ਦੀ ਕਾਪੀ ਇਸ ਪ੍ਰਕਾਰ ਹੈ :