ਨਵੀਂ ਦਿੱਲੀ, 20 ਮਾਰਚ 2019 - ਪੀਐਨਬੀ ਘੁਟਾਲੇ 'ਚ ਭਗੌੜਾ ਹੋਏ ਤੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਲੰਦਨ 'ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਨੀਰਵ ਨੂੰ ਵੈਸਟਮਿੰਟਰ ਦੀ ਕੋਰਟ 'ਚ ਪੇਸ਼ ਕੀਤਾ ਜਾਵੇਗਾ ਜਿਥੇ ਉਹ ਆਪਣੀ ਜ਼ਮਾਨਤ ਲਈ ਅਪੀਲ ਕਰ ਸਕਦਾ ਹੈ।
ਨੀਰਵ ਮੋਦੀ ਦੀ ਗ੍ਰਿਫਤਾਰੀ ਤੋਂ ਬਾਅਦ ਉਮੀਦ ਲਾਈ ਜਾ ਰਹੀ ਹੈ ਕਿ ਉਸਨੂੰ ਭਾਰਤ ਦੇ ਹਵਾਲੇ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਲੰਡਨ ਦੀ ਇੱਕ ਅਦਾਲਤ ਨੇ ਨੀਰਵ ਮੋਦੀ ਦੇ ਵਰੰਟ ਜਾਰੀ ਕੀਤੇ ਸਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਨੀਰਵ ਮੋਦੀ ਦੇ ਵਰੰਟ ਲੰਡਨ ਦੀ ਕੋਰਟ ਨੇ ਈਡੀ ਦੇ ਕਹਿਣ 'ਤੇ ਕੱਢੇ ਨੇ। ਇਸ ਤੋਂ ਪਹਿਲਾਂ 'ਦ ਟੈਲੀਗ੍ਰਾਫ' ਜ਼ਰੀਏ ਨੀਰਵ ਮੋਦੀ ਨੂੰ ਲੰਡਨ ਦੀਆਂ ਸੜਕਾਂ 'ਤੇ ਘੁੰਮਦੇ ਦੇਖਿਆ ਗਿਆ ਸੀ। ਜਿਸ 'ਚ 'ਦ ਟੈਲੀਗ੍ਰਾਫ' ਨੇ ਦਾਅਵਾ ਵੀ ਕੀਤਾ ਸੀ ਕਿ ਨੀਰਵ ਮੋਦੀ ਲੰਡਨ 'ਚ ਹੀਰਿਆਂ ਦਾ ਵਪਾਰ ਚਲਾ ਰਿਹਾ ਹੈ।