ਪਿੰਡ ਛਾਂਗਾ ਰਾਏ ਵਿਖੇ ਵਰਕਰਾਂ ਨੂੰ ਲਾਮਬੰਦ ਕਰਨ ਮੌਕੇ ਸੰਭਾਲ ਵਰਦੇਵ ਸਿੰਘ ਨੋਨੀ ਮਾਨ
ਜਗਦੀਸ਼ ਥਿੰਦ
ਗੁਰੂਹਰਸਹਾਏ / ਫਿਰੋਜ਼ਪੁਰ : 20 ਮਾਰਚ; ਲੋਕ ਸਭਾ ਚੋਣਾਂ ਦਾ ਬਿਗਲ ਵੱਜਣ ਤੋਂ ਬਾਅਦ ਸਿਆਸੀ ਪਾਰਟੀਆਂ ਨੇ ਆਪਣੇ ਆਪਣੇ ਪ੍ਰਚਾਰ ਨੂੰ ਤੇਜ ਕਰਨ ਲਈ ਯਤਨ ਸ਼ੁਰੂ ਕਰ ਦਿੱਤੇ ਹਨ । ਬੀਤੇ ਦਿਨ ਵਰਦੇਵ ਸਿੰਘ ਨੋਨੀ ਮਾਨ ਹਲਕਾ ਇੰਚਾਰਜ ਨੇ ਗੁਰੂਹਰਸਹਾਏ ਦੇ ਬਾਰਡਰ ਪੱਟੀ ਦੇ ਪਿੰਡਾਂ ਦਾ ਤੂਫ਼ਾਨੀ ਦੌਰਾ ਕੀਤਾ। ਉਹਨਾਂ ਲੋਕ ਸਭਾ ਚੋਣਾਂ ਚ ਅਕਾਲੀ ਭਾਜਪਾ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ | ਨੋਨੀ ਮਾਨ ਨੇ ਦੱਸਿਆ ਕਿ 30 ਮਾਰਚ 2019 ਨੂੰ ਬਿਕਰਮ ਸਿੰਘ ਮਜੀਠੀਆਂ ਯੂਥ ਅਕਾਲੀ ਦਲ ਦੀ ਰੈਲੀ ਕਰਨ ਲਈ ਪਹੁੰਚ ਰਹੇ ਹਨ । ਉਹਨਾਂ ਸਾਰੇ ਪਿੰਡਾਂ ਚ ਨੌਜਵਾਨਾਂ ਨੂੰ ਰੈਲੀ ਚ ਪਹੁੰਚਣ ਦਾ ਸੱਦਾ ਵੀ ਦਿੱਤਾ । ਇਸ ਸਮੇਂ ਉਨ੍ਹਾਂ ਕਿਹਾ ਕਿ ਝੂਠੀਆਂ ਸੌਹਾਂ ਖ਼ਾ ਕੇ ਹੋਂਦ ਵਿੱਚ ਆਈ ਕੈਪਟਨ ਸਰਕਾਰ ਨੇ ਪੰਜਾਬ ਦੇ ਵੋਟਰਾਂ ਨਾਲ ਵਿਸ਼ਵਾਸਘਾਤ ਕੀਤਾ ਹੈ । ਹੋਰ ਨਵੀਆਂ ਸਹੂਲਤਾਂ ਦੇਣੀਆਂ ਤਾਂ ਦੂਰ ਦੀ ਗੱਲ , ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਸਹੂਲਤਾਂ ਵੀ ਮੌਜੂਦਾ ਕੈਪਟਨ ਸਰਕਾਰ ਨੇ ਬੰਦ ਕਰ ਦਿੱਤੀਆਂ ਹਨ । ਲੋਕਾਂ ਦੀ ਸਹੂਲਤ ਲਈ ਬਣਾਏ ਗਏ ਸੇਵਾ ਕੇਂਦਰ ਠੱਪ ਕਰਨ ਦੇ ਨਾਲ - ਨਾਲ ਹੋਰ ਵੀ ਲੋਕ ਭਲਾਈ ਦੀਆਂ ਸਕੀਮਾਂ ਬੰਦ ਕਰ ਦਿੱਤੀਆਂ ਹਨ । ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਵੋਟਰ ਕਾਂਗਰਸ ਪਾਰਟੀ ਨੂੰ ਹਰਾ ਕੇ ਸਬਕ ਸਿਖਾਉਣਗੇ । ਉਹਨਾਂ ਛਾਗਾ ਰਾਏ ਹਿਤਾੜ ਉਤਾੜ, ਬੁੱਲਾ ਰਾਏ, ਮੇਘਾ ਪੰਜਗਰਾਈਂ, ਝੁਗੇ ਝਿਲਿਆ, ਪੰਜੇ ਕੇ ਹਿਠਾੜ, ਗੁੱਦੜ ਪੰਜਗਰਾਈਂ, ਨੌ ਬਹਿਰਾਮ ਸ਼ੇਰ ਸਿੰਘ ਵਾਲਾ, ਗਟੀ ਅਜੈਬ ਸਿੰਘ, ਨੱਥੂ ਚਿਸਤੀ, ਮਿੱਡਾ, ਪੀਰੇ ਕੇ ਉਤਾੜ,ਰਾਣਾ ਪੰਜਗਰਾਈਂ ਪਿੰਡਾਂ ਦਾ ਦੌਰਾ ਕੀਤਾ। ਇਸ ਸਮੇ ਓਹਨਾ ਨਾਲ ਗੁਰਸੇਵਕ ਸਿੰਘ ਕੈਸ਼ ਮਾਨ, ਇਕਬਾਲ ਸਿੰਘ ਸਾਬਕਾ ਚੇਅਰਮੈਨ, ਸ਼ਿਵ ਤਿਰਪਾਲ ਕੇ, ਜਸਪ੍ਰੀਤ ਸਿੰਘ ਮਾਨ, ਜੀਤ ਸਿੰਘ ਚਾਵਲਾ, ਗੁਰਦਿੱਤ ਸਿੰਘ ਸੰਧੂ ਸਰਕਲ ਪ੍ਰਧਾਨ, ਹੈਪੀ ਭੰਡਾਰੀ, ਗੁਰਮੀਤ ਮਾਨ, ਜਰਨੈਲ ਸਿੰਘ ਛਾਂਗਾ, ਗੁਰਮੀਤ ਸਿੰਘ ਚਾਂਦੀ ਵਾਲਾ, ਇਕਬਾਲ ਸਿੰਘ, ਗੁਰਬਖਸ਼ ਸਿੰਘ ਛਾਂਗਾ, ਤਿਲਕ ਰਾਜ , ਬਲਦੇਵ ਮਿੱਡਾ, ਬਲਵਿੰਦਰ ਸਿੰਘ ਸਾਬਕਾ ਸਰਪੰਚ, ਚੰਦ ਸਿੰਘ, ਮੋਹਨ ਸਿੰਘ ਸਾਬਕਾ ਸਰਪੰਚ, ਡਾ. ਜਗਦੀਸ਼ ਸਿੰਘ, ਸਵਰਨ ਸਿੰਘ ਗਟੀ, ਮਲਕੀਤ ਸਿੰਘ ਪੀਰੇ ਕੇ , ਹਰਿੰਦਰ ਮਹਿਰੋਕ, ਸਤਨਾਮ ਸਿੰਘ ਮੇਘਾ, ਪ੍ਰਵੀਨ ਕੁਮਾਰ, ਦੇਸ ਰਾਜ, ਸੋਨੂੰ ਮੇਘਾ ਆਦਿ ਹਾਜਰ ਸਨ।