( ਜੀ ਐੱਸ ਪੰਨੂ )
ਪਾਤੜਾਂ/ਪਟਿਆਲਾ, 20 ਮਾਰਚ 2019 : ਡੀ.ਐਸ.ਪੀ. ਪਾਤੜਾਂ ਸੁਖਅੰਮ੍ਰਿਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਪਾਤੜਾਂ ਪੁਲਿਸ ਵੱਲੋਂ ਪੰਜਾਬ ਹਰਿਆਣਾ ਹੱਦ ਉੱਤੇ ਤਿੰਨ ਥਾਵਾਂ ਉੱਤੇ ਨਾਕੇਬੰਦੀ ਦੌਰਾਨ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਤੇ ਪਿੰਡ ਢਾਬੀ ਗੁੱਜਰਾਂ ਕੋਲ ਲਗਾਏ ਗਏ ਨਾਕੇ ਉੱਤੇ ਅੱਜ ਸਵੇਰੇ ਜਦੋਂ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਨਰਵਾਣਾ ਤੋਂ ਪਟਿਆਲਾ ਜਾ ਰਹੀ ਪੀਆਰਟੀਸੀ ਦੀ ਬੱਸ ਵਿੱਚ ਲਈ ਜਾ ਰਹੀ ਤਲਾਸ਼ੀ ਦੌਰਾਨ ਇੱਕ ਵਿਅਕਤੀ ਸਾਗਰ ਨੇਕਮ ਮਹਾਦੇਵ ਪੁੱਤਰ ਮਹਾਂਦੇਵ ਪਿੰਡ ਮਗਰੂਲ ਥਾਣਾ ਬੀਟਾ ਜ਼ਿਲ੍ਹਾ ਸਾਂਗਲੀ (ਮਹਾਰਾਸ਼ਟਰ) ਕੋਲ ਬੈਗ ਵਿੱਚੋਂ ਚਾਂਦੀ ਦੇ ਬਿਸਕੁੱਟ ਬਰਾਮਦ ਹੋਏ ਉਸ ਦੀ ਤਲਾਸ਼ੀ ਲੈਣ ਤੇ ਪੁਲਿਸ ਨੂੰ ਉਸ ਵੱਲੋਂ ਪਾਈ ਗਈ ਜੈਕਟ ਵਿੱਚੋਂ ਵੀ ਬਿਸਕੁਟ ਬਰਾਮਦ ਹੋਏ ਚਾਂਦੀ ਦੇ ਮਿਲੇ ਇਨ੍ਹਾਂ ਬਿਸਕੁਟਾਂ ਦੀ ਕੁੱਲ ਗਿਣਤੀ 43 ਅਤੇ ਵਜ਼ਨ 18 ਕਿਲੋ 600 ਗ੍ਰਾਮ ਚਾਂਦੀ ਰੋਹਤਕ ਤੋਂ ਬੱਸ ਰਾਹੀਂ ਸੁਨਾਮ (ਸੰਗਰੂਰ) ਲਜਾਈ ਜਾ ਰਹੀ ਸੀ ਫੜ੍ਹੇ ਗਏ ਵਿਅਕਤੀ ਪਾਸੋਂ ਜਦੋਂ ਇਸ ਸਬੰਧੀ ਪੜਤਾਲ ਕੀਤੀ ਗਈ ਤਾਂ ਉਹ ਕੋਈ ਵੀ ਕਾਗਜ਼ਾਤ ਪੇਸ਼ ਨਹੀਂ ਕਰ ਸਕਿਆ।
ਡੀ.ਐਸ.ਪੀ.ਪਾਤੜਾਂ ਸੁਖਅੰਮ੍ਰਿਤ ਸਿੰਘ ਰੰਧਾਵਾ ਚਾਂਦੀ ਦੀ ਇਸ ਖੇਪ ਦੀ ਬਰਾਮਦਗੀ ਮਗਰੋਂ ਉਨ੍ਹਾਂ ਨੇ ਤੁਰੰਤ ਇਸ ਦੀ ਸੂਚਨਾ ਆਮਦਨ ਕਰ ਅਤੇ ਆਬਕਾਰੀ ਤੇ ਕਰ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ ਜਿਸ ਮਗਰੋਂ ਇਨ੍ਹਾਂ ਵਿਭਾਗਾਂ ਦੀਆਂ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੰਜਾਬ ਤੇ ਹਰਿਆਣਾ ਦੇ ਸਿਵਲ ਤੇ ਪੁਲਿਸ ਅਧਿਕਾਰੀਆਂ ਨਾਲ ਦੁਵੱਲੀ ਮੀਟਿੰਗ ਕਰਕੇ ਪਹਿਲਾਂ ਹੀ ਚੌਕਸੀ ਵਰਤਣਦੀਤਜਵੀਜਸੀ। ਮੁੱਖ ਚੋਣ ਅਫ਼ਸਰ ਦੀਆਂ ਹਦਾਇਤਾਂ ਦਾ ਪਾਲਣ ਕਰਦਿਆਂ ਪੁਲਿਸ ਵੱਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ,