ਲੁਧਿਆਣਾ, 21 ਮਾਰਚ 2019 - ਗੌਰਮਿੰਟ ਕਾਲਜ ਲੁਧਿਆਣਾ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਕਵੀ ਦਰਬਾਰ 22 ਮਾਰਚ ਨੂੰ ਸ਼ਾਮੀਂ ਪੰਜ ਵਜੇ ਹੋ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਕਾਲਿਜ ਪ੍ਰਿੰਸੀਪਲ ਡਾ: ਧਰਮ ਸਿੰਘ ਸੰਧੂ ਨੇ ਦੱਸਿਆ ਕਿ ਇਹ ਸਾਲ ਕਾਲਿਜ ਦਾ ਸ਼ਤਾਬਦੀ ਸਾਲ ਹੈ। 23 ਮਾਰਚ ਦੇ ਸ਼ਹੀਦਾਂ ਭਗਤ ਸਿੰਘ , ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਦੀ ਸ਼ਹਾਦਤ ਦੀ ਪੂਰਵ ਸੰਧਿਆ ਤੇ ਇਨਕਲਾਬੀ ਪੰਜਾਬੀ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ ਜਿਸ ਚ ਪ੍ਰੋ: ਰਵਿੰਦਰ ਭੱਠਲ, ਭੁਪਿੰਦਰ ਦੁਲੇ(ਟੋਰੰਟੋ) ਡਾ. ਜਗਵਿੰਦਰ ਜੋਧਾ, ਜਸਵੰਤ ਜ਼ਫ਼ਰ, ਮਨਜਿੰਦਰ ਧਨੋਆ, ਗੀਤਕਾਰ ਤੇ ਗਾਇਕ ਜਸਵੰਤ ਸੰਦੀਲਾ, ਸਤੀਸ਼ ਗੁਲਾਟੀ, ਸਹਿਜਪ੍ਰੀਤ ਸਿੰਘ ਮਾਂਗਟ, ਸਵਰਨਜੀਤ ਸਵੀ, ਡਾ: ਤ੍ਰੈਲੋਚਨ ਲੋਚੀ ਤੇ ਡਾ: ਅਸ਼ਵਨੀ ਭੱਲਾ ਭਾਗ ਲੈਣਗੇ।
ਕਵੀ ਦਰਬਾਰ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਕਰਨਗੇ।