← ਪਿਛੇ ਪਰਤੋ
ਜੀ.ਐਸ.ਪੰਨੂ ਪਟਿਆਲਾ, 21 ਮਾਰਚ 2019 - ਪਟਿਆਲਾ ਦੇ ਬਾਰਦਰੀ ਪਾਰਕ 'ਚ ਟਹਿਲਣ ਆਏ ਅੱਧਖੜ੍ਹ ਤੇ ਬਿਰਧ ਉਮਰ ਦੇ ਵਿਅਕਤੀਆਂ ਵੱਲੋਂ ਆਪਣੇ ਹੀ ਵੱਖਰੇ ਅੰਦਾਜ਼ 'ਚ ਹੋਲੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਪਟਿਆਲਾ ਦੇ ਵਾਸੀ ਹਰਪਾਲ ਮਾਨ ਨੇ ਗੁਰਦਾਸ ਮਾਨ ਦਾ ਬਹੁਤ ਹੀ ਚਰਚਿਤ ਗੀਤ (ਦਿਲ ਦੌਲਤ ਹੈ ਤੇਰੀ...) ਆਪਣੀ ਸੁਰੀਲੀ ਅਵਾਜ਼ 'ਚ ਗਾ ਕੇ ਉਥੇ ਮੌਜੂਦ ਤਮਾਮ ਲੋਕਾਂ ਦਾ ਦਿਲ ਜਿੱਤ ਲਿਆ। ਇਸ ਮੌਕੇ ਰੰਗਾਂ ਦੇ ਨਾਲ ਨਾਲ ਛੋਲੇ ਪੂਰੀਆਂ ਦਾ ਲੁਤਫ ਲੈਂਦਿਆਂ ਪਾਰਕ 'ਚ ਘੁੰਮਣ ਆਏ ਇੰਨ੍ਹਾਂ ਲੋਕਾਂ ਨੇ ਆਪਣੀ ਜ਼ਿੰਦਾ ਦਿਲੀ ਦਾ ਸਬੂਤ ਬਾਖੂਬੀ ਦਿੱਤਾ। ਤੁਸੀਂ ਵੀ ਇਸ ਗੀਤ ਤੇ ਮਾਹੌਲ ਦਾ ਅਨੰਦ ਮਾਣੋ, ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.facebook.com/BabushahiDotCom/videos/2371686016397749/
Total Responses : 188