ਸੰਧੂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਮੌਕੇ ਸਾਬਕਾ ਐਮ ਪੀ ਗੁਰਦਾਸ ਸਿੰਘ ਬਾਦਲ । ਤਸਵੀਰ : ਜਗਦੀਸ਼ ਥਿੰਦ
ਜਗਦੀਸ਼ ਥਿੰਦ
ਗੁਰੂਹਰਸਹਾਏ / ਫਿਰੋਜ਼ਪੁਰ 21 ਮਾਰਚ ਸਾਬਕਾ ਵਿਧਾਇਕ ਗੁਰੂ ਹਰਸਹਾਏ ਸਰਦਾਰ ਪਰਮਜੀਤ ਸਿੰਘ ਸੰਧੂ ਦੇ ਅਕਾਲ ਚਲਾਣੇ ਉੱਪਰ ਵੱਖ - ਵੱਖ ਰਾਜਨੀਤਕ , ਧਾਰਮਿਕ , ਸਮਾਜਿਕ ਅਤੇ ਹੋਰ ਖੇਤਰਾਂ ਦੀਆਂ ਅਹਿਮ ਹਸਤੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਸਾਬਕਾ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਟੈਲੀਫੋਨ ਰਾਹੀਂ ਸ੍ਰ ਸੰਧੂ ਦੇ ਪੋਤੇ ਰਮਨਦੀਪ ਸਿੰਘ ਸੰਧੂ ਨਾਲ ਟੈਲੀਫੋਨ ਰਾਹੀਂ ਗੱਲਬਾਤ ਕਰਕੇ ਹਮਦਰਦੀ ਦਾ ਪ੍ਰਗਟਾਵਾ ਕੀਤਾ । ਸਰਦਾਰ ਪਰਮਜੀਤ ਸਿੰਘ ਸੰਧੂ ਦੇ ਪੁਰਾਣੇ ਸਾਥੀ ਗੁਰਦਾਸ ਸਿੰਘ ਬਾਦਲ ( ਦਾਸ ਜੀ ) ਅੱਜ ਸੰਧੂ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਉਨ੍ਹਾਂ ਦੀ ਰਿਹਾਇਸ਼ ਲੱਧੂਵਾਲਾ ਉਤਾੜ ਵਿਖੇ ਪਹੁੰਚੇ । ਇਸ ਮੌਕੇ ਉਨ੍ਹਾਂ ਕਿਹਾ ਕਿ ਕਾਲਜ ਸਮੇਂ ਤੋਂ ਉਨ੍ਹਾਂ ਦੀ ਪਰਮਜੀਤ ਸਿੰਘ ਸੰਧੂ ਹੋਰਾਂ ਨਾਲ ਨੇੜਤਾ ਸੀ । ਇਸ ਤੋਂ ਅੱਗੇ ਉਨ੍ਹਾਂ ਵੱਲੋਂ ਜ਼ਿਲ੍ਹਾ ਪ੍ਰੀਸ਼ਦ , ਬਲਾਕ ਸੰਮਤੀ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਵਿਧਾਨ ਸਭਾ ਦੀਆਂ ਲੜੀਆਂ ਵੀ ਚੋਣਾਂ ਮੌਕੇ ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਰਹੇ ਹਨ । ਉਨ੍ਹਾਂ ਦੱਸਿਆ ਕਿ ਅਜੇ ਕੁਝ ਦਿਨ ਪਹਿਲਾਂ ਹੀ ਟੈਲੀਫੋਨ ਤੇ ਉਨ੍ਹਾਂ ਨਾਲ ਹੋਈ ਗੱਲਬਾਤ ਦੌਰਾਨ ਅਸੀਂ ਆਪਣੇ ਪਰਿਵਾਰਾਂ ਦੀ ਖ਼ਬਰਸਾਰ ਲਈ ਸੀ ।
ਇਸ ਸਮੇਂ ਸਰਦਾਰ ਪਰਮਜੀਤ ਸਿੰਘ ਸੰਧੂ ਦੇ ਜਵਾਈ ਸਰਦਾਰ ਇੰਦਰਜੀਤ ਸਿੰਘ ਰੰਧਾਵਾ ਵਾਇਸ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਉਹਨਾਂ ਸੰਧੂ ਪਰਿਵਾਰ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ । ਇਸ ਸਮੇਂ ਹੋਰਨਾਂ ਤੋਂ ਇਲਾਵਾ ਸੁਖਦਰਸ਼ਨ ਸਿੰਘ ਮਰਾੜ ਸਾਬਕਾ ਵਿਧਾਇਕ ਮੁਕਤਸਰ , ਜੋਗਿੰਦਰ ਸਿੰਘ ਜਿੰਦੂ ਸਾਬਕਾ ਵਿਧਾਇਕ ਫ਼ਿਰੋਜ਼ਪੁਰ , ਅਰਸ਼ਦੀਪ ਸਿੰਘ ਸਿੱਧੂ ਬਠਿੰਡਾ , ਹਨੀ ਫੱਤਣਵਾਲਾ , ਸੁਰਿੰਦਰਪਾਲ ਸਿੰਘ ਪੋਪਾ ਸਾਬਕਾ ਚੇਅਰਮੈਨ ਗੁਰੂ ਹਰਸਹਾਏ , ਨਰਦੇਵ ਸਿੰਘ ਬੋਬੀ ਮਾਨ , ਗੁਰਰਾਜ ਸਿੰਘ ਬਰਾੜ ਫ਼ੱਤਣਵਾਲਾ , ਰੂਪ ਜੀ ਬਰਾੜ , ਜੋਗਿੰਦਰ ਸਿੰਘ ਲੱਧੂ ਵਾਲਾ , ਦਿਲਬਾਗ ਸਿੰਘ ਮਾਨ ਚੱਕ ਸੁਹੇਲੇ ਵਾਲਾ , ਜੋਗਾ ਸਿੰਘ ਮਮਦੋਟ ,ਚਮਕੌਰ ਸਿੰਘ ਟਿੱਬੀ , ਸ੍ਰ ਅਤਰ ਸਿੰਘ ਸਾਬਕਾ ਚੇਅਰਮੈਨ , ਜਗਦੀਪ ਸਿੰਘ ਕਾਕਾ ਬਰਾੜ , ਮਨਦੀਪ ਸਿੰਘ ਘਾਂਗਾ ਕਸ਼ਮੀਰ ਬੰਦੀਵਾਲਾ , ਬਲਦੇਵ ਰਾਜ ਕੰਬੋਜ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ , ਮੱਖਣ ਸਿੰਘ ਸਾਬਕਾ ਸਰਪੰਚ ਹਿਸਾਨ ਵਾਲਾ , ਕੇਵਲ ਕੰਬੋਜ ਸਾਬਕਾ ਮੈਂਬਰ ਬਲਾਕ ਸੰਮਤੀ , ਪੱਪੂ ਸਿਕਰੀ ਗੁਰੂਹਰਸਹਾਏ ਤੋਂ ਇਲਾਵਾ ਹੋਰ ਵੀ ਪਤਵੰਤੇ ਮੌਜੂਦ ਸਨ ।