ਨਿਰਭੈ ਸਿੰਘ ਮਿਲਟੀ ਦਾ ਸਵਾਗਤ ਕਰਦੇ ਹੋਏ ਜਤਿੰਦਰ ਸਿੰਘ ਸੋਹਲ ਅਤੇ ਵਾਰਡ ਵਾਸੀ
ਰਾਜਪੁਰਾ 21 ਮਾਰਚ (ਕੁਲਵੰਤ ਸਿੰਘ ਬੱਬੂ): ਜਤਿੰਦਰ ਸਿੰਘ ਸੋਹਲ ਦੀ ਅਗਵਾਈ ਵਿੱਚ ਗੁਰੂ ਅਰਜਨ ਦੇਵ ਕਲੋਨੀ ਵਿੱਚ ਇਕ ਪ੍ਰਭਾਵਸ਼ਾਲੀ ਮੀਟਿੰਗ ਦਾ ਕੀਤੀ ਗਈ ਜਿਸ ਵਿੱਚ ਵਿਸੇਸ ਤੋਰ ‘ਤੇ ਸ਼ਕਤੀ ਪ੍ਰੋਜੈਕਟ ਸੂਬਾ ਇੰਚਾਰਜ ਨਿਰਭੈ ਸਿੰਘ ਮਿਲਟੀ ਪਹੁੰਚੇ। ਉਹਨਾਂ ਵਾਰਡ ਦੀਆਂ ਮੁਸ਼ਕਲਾਂ ਸੁਣੀਆਂ ।ਇਸ ਮੋਕੇ ਪ੍ਰਭਾਵ ਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਨਿਰਭੈ ਸਿੰਘ ਮਿਲਟੀ ਨੇ ਕਿਹਾਕਿ ਇਕ ਛੋਟੇ ਜਿਹੇ ਸੱਦੇ ‘ਤੇ ਇਕ ਬਹੁਤ ਵੱਡਾ ਇੱਕਠ ਹੋ ਜਾਣਾ ਇਹ ਸਾਬਤ ਕਰਦਾ ਹੈ ਕਿ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਹਲਕੇ ਵਿੱਚ ਬਹੁਤ ਜਿਆਦਾ ਲੋਕਪ੍ਰਿਤਾ ਹੈ । ।ਕਿਉਂਕਿ ਵਿਧਾਇਕ ਕੰਬੋਜ ਹਲਕੇ ਨੂੰ ਸੂਬੇ ਦਾ ਨੰਬਰ ਇਕ ਵਿਧਾਨ ਸਭਾ ਹਲਕਾ ਬਣਾਉਣ ਵਿੱਚ ਲੱਗੇ ਹੋਏ ਹਨ ।ਵਾਰਡ ਨੰਬਰ 11 ਵਿੱਚ ਪਹੁੰਚਣ ਤੇ ਨਿਰਭੈ ਸਿੰਘ ਮਿਲਟੀ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾਕਿ ਮੈਂ ਗੁਰੂ ਨਾਨਕ ਪੁਰਾ ਮੋਹੱਲਾਂ,ਗੁਰੂ ਅਰਜਨ ਦੇਵ ਕਲੋਨੀ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ
ਹਲਕਾ ਰਾਜਪੁਰਾ ਵਿੱਚ ਕਾਂਗਰਸ ਦੇ ਦੋ ਸਾਲਾਂ ਵਿੱਚ ਉਹ ਕੰਮ ਵੀ ਹੀ ਮੁਕੰਮਲ ਹੋ ਗਏ ਹਨ ਜੋ ਅਕਾਲੀ ਭਾਜਪਾ ਸਰਕਾਰ ਦੇ 10 ਕਾਰਜਕਾਲ ਵਿੱਚ ਨਹੀ ਹੋਏ ਸਨ ।ਉਨ੍ਹਾਂ ਕਿਹਾਕਿ ਜੇਕਰ ਅਕਾਲੀ ਭਾਜਪਾ ਕਾਰਜਕਾਲ ਵਿੱਚ ਵਿਕਾਸ ਕਾਰਜ ਹੋਏ ਹੁੰਦੇ ਤਾਂ ਸਾਨੂੰ ਮੁੜ ਉਹ ਕੰਮ ਕਰਵਾਉਣ ਦੀ ਲੋੜ ਨਹੀ ਸੀ ।ਉਨ੍ਹਾਂ ਕਿਹਾਕਿ ਹਲਕੇ ਵਿੱਚ ,ਚਾਰ ਧਾਰਮਿਕ ਸਥਾਨਾਂ ਦਾ, ਪੰਜ ਸਟੇਡੀਅਮ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ ਅਤੇ ਸ਼ਹਿਰ ਵਿੱਚ ਦੋ ਸਪੋੋਰਟਸ ਪਾਰਕਾਂ ‘ਤੇ ਵੀ ਕੰਮ ਚੱਲ ਰਿਹਾ ਹੈ । ਅਤੇ ਵਾਰਡ ਨੰਬਰ 11ਜਿਹੜੀ ਛੋਟੀਆਂ ਸਮੱਸਿਆ ਆ ਰਹੀ ਹੈ ਉਸ ਜਲਦੀ ਹੀ ਦੂਰ ਕੀਤਾ ਜਾਵੇਗਾ ਉਨ੍ਹਾਂ ਕਿਹਾਕਿ ਫੋਰਨ ਪੈਟਰਨ ‘ਤੇ ਸ਼ਹਿਰ ਵਿੱਚ ਵਿਕਾਸ ਕਾਰਜ ਚੱਲ ਰਿਹਾ ਹੈ ।ਉਨ੍ਹਾਂ ਕਿਹਾਕਿ ਹਲਕੇ ਵਿੱਚ ਕਾਰਵਾਏ ਗਏ ਵਿਕਾਸ ਕਾਰਜ ਵਿਰੋਧੀਆਂ ਦੇ ਹਜਮ ਨਹੀ ਹੋ ਰਹੇ ।ਇਸ ਮੋਕੇ , ਨਾਲ ਅਮਨਦੀਪ ਸਿੰਘ ਨਾਗੀ ਅਤੇ ਵਾਰਡ ਵਾਸੀ, ਕਾਂਗਰਸੀ ਵਰਕਰ ਹਾਜਰ ਸਨ ।