← ਪਿਛੇ ਪਰਤੋ
ਬੀਜਿੰਗ, 22 ਮਾਰਚ 2019 - ਲੰਘੇ ਦਿਨ ਚੀਨ ਦੇ ਯਾਂਚੇਂਗ 'ਚ ਇੱਕ ਕੈਮੀਕਲ ਬਲਾਸਟ ਹੋਣ ਨਾਲ 44 ਲੋਕਾਂ ਦੀ ਮੌਤ ਹੋ ਗਈ ਹੈ ਤੇ 58 ਲੋਕ ਗੰਭੀਰ ਜ਼ਖਮੀ ਹੋ ਗਏ। ਸਥਾਨਕ ਮੀਡੀਆ ਅਨੁਸਾਰ ਕੈਮੀਕਲ ਪਲਾਂਟ 'ਚ ਹੋਏ ਜ਼ਬਰਦਸਤ ਧਮਾਕੇ ਦਾ ਵੀਡੀੳ ਸਾਹਮਣੇ ਆਇਆ ਜਿਸ 'ਚ ਅੱਗ ਦੀਆਂ ਜ਼ਬਰਦਸਤ ਲਪਟਾਂ ਦੇਖੀਆਂ ਜਾ ਸਕਦੀਆਂ ਹਨ। ਅਧਿਕਾਰੀਆਂ ਮੁਤਾਬਕ ਬਲਾਸਟ ਵੀਰਵਾਰ ਦਿਪਹਿਰ 3 ਵਜੇ ਦੇ ਕਰੀਬ ਹੋਇਆ। ਪਲਾਂਟ 'ਚ ਕੁਝ ਲੋਕ ਫਸੇ ਹੋਏ ਸਨ ਜਿੰਨ੍ਹਾਂ 'ਚੋਂ 12 ਨੂੰ ਬਚਾ ਲਿਆ ਗਿਆ ਸੀ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਪਲਾਂਟ ਦੇ ਆਲੇ ਦੁਆਲੇ ਦੇ ਮਕਾਨਾਂ ਦੇ ਸ਼ੀਸ਼ੇ ਵੀ ਚਕਨਾਚੂਰ ਹੋ ਗਏ।
Total Responses : 188