ਨਵੀਂ ਦਿੱਲੀ, 22 ਮਾਰਚ 2019 - ਦਿੱਲੀ ਪੁਲਿਸ ਨੇ ਹੋਲੀ ਵਾਲੇ ਦਿਨ ਹੋਲੀ ਖੇਡਣ ਵਾਲਿਆਂ ਦੇ ਰੰਗ 'ਚ ਚੰਗੀ ਭੰਗ ਪਾਈ। ਦਿੱਲੀ ਪੁਲਿਸ ਨੇ ਇਸ ਦਿਨ ਕੁੱਲ 13,219 ਚਲਾਨ ਕੱਟੇ। ਜਿਸ 'ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨਾ, ਸ਼ਰਾਬ ਪੀ ਕੇ ਗੱਡੀ ਆਦਿ ਚਲਾਉਣਾ ਤੇ ਹੋਰ ਵੀ ਕਈ ਕੁਤਾਹੀਆਂ ਕਾਰਨ ਟ੍ਰੈਫਿਕ ਪੁਲਿਸ ਨੇ ਹੋਲੀ ਮਨਾ ਰਹੇ ਲੋਕਾਂ ਦੇ ਚਲਾਣ ਕੱਟੇ।
ਜਾਣਕਾਰੀ ਮੁਤਾਬਕ ਇਸ ਸਾਲ 'ਚ ਚਲਾਨ ਕੱਟਣ ਦੀ ਗਿਣਤੀ 'ਚ ਪਿਛਲੇ ਸਾਲ 2018 ਨਾਲੋਂ ਕਰੀਬ 4 ਹਾਜ਼ਰ ਦੇ ਵਾਧਾ ਹੋਇਆ ਹੈ।