ਗਗਨਦੀਪ ਸਿੰਘ ਰਿਆੜ
ਹਰਚੋਵਾਲ / , 22 ਮਾਰਚ 2019 - ਬੀਤੀ ਦਿਨੀ 17 ਮਾਰਚ ਦਿਨ ਐਤਵਾਰ ਗੁਰਦੁਆਰਾ ਬਾਬਾ ਰਾਜਾ ਰਾਮ ਹਰਚੋਵਾਲ ਵਿਖੇ ਛੋਟੇ ਛੋਟੇ ਬੱਚਿਆਂਂ ਦੇ ਪੀਣ ਲਈ ਦੁੱਧ ਬੋਤਲ ਵਿੱਚ ਪਾ ਕੇ ਦੇਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਜ਼ਖਮੀ ਹੋਏ ਆਲ ਇੰਡੀਆ ਸਿੱਖ ਫੈਡਰੇਸ਼ਨ ਆਗੂ ਗਗਨਦੀਪ ਸਿੰਘ ਰਿਆੜ ਜੋ ਪਿਛਲੇ ਤੀਹ ਸਾਲਾ ਤੋਂ ਰਾਜਾ ਰਾਮ ਸਹਿਬ ਗੁਰਦੂਆਰਾ ਸਹਿਬ ਪਹਿਲੇ ਮੁੱਖ ਸੇਵਾਦਾਰ ਸਰਵਗ ਵਾਸੀ ਬਾਬਾ ਤਾਰਾ ਸਿੰਘ ਦੇ ਟਾਈਮ ਤੋ ਨਿਸ਼ਕਾਮ ਸੇਵਾ ਕਰਦੇ ਆ ਰਹੇ ਹਨ। ਘਟਨਾ ਵਾਲੇ ਦਿਨ ਵੀ ਰੋਜ਼ਾਨਾ ਦੀ ਤਰ੍ਹਾਂ ਐਤਵਾਰ ਦਿਨ ਹੋਣ ਕਾਰਨ ਸੇਵਾ ਕਰ ਰਿਹਾ ਸੀ। ਰਿਆੜ ਵੱਲੋਂ ਜਦੋਂ ਦੋ ਭੁੱਖੇ ਬੱਚਿਆਂ ਦੀ ਬੋਤਲ 'ਚ ਦੁੱਧ ਪਾਇਆ ਗਿਆ ਤਾਂ ਬਹਿਸ ਹੋ ਗਈ । ਇਸ ਗੱਲ ਨੂੰ ਲੈ ਦੋ ਵਿਅਕਤੀਆਂ, ਲੱਖਾ ਸਿੰਘ ਪੁੱਤਰ ਗਿਆਨ , ਸਰਵਨ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਹਰਚੋਵਾਲ ਨੇ ਗਗਨਦੀਪ ਸਿੰਘ ਰਿਆੜ ਦੇ ਸਿਰ ਲੋਹੇ ਦੀ ਰਾਡ ਮਾਰ ਦਿੱਤੀ। ਜਿਸ ਤੋਂ ਬਾਅਦ ਘਟਨਾ ਦੀ ਵੀਡੀਓ ਸੋਸ਼ਲ ਮੀਡੀਆਂ ਬਹੁਤ ਤੇਜੀ ਨਾਲ ਫੈਲ ਗਈ।
ਗੁਰਦੁਆਰਾ ਸਹਿਬ 'ਚ ਹੋਈ ਇਸ ਮੰਦਭਾਗੀ ਘਟਨਾ ਨੂੰ ਲੈ ਇਲਾਕੇ ਭਰ ਦੀ ਸਮੂਹ ਸੰਗਤਾਂ ਤੋਂ ਇਲਾਵਾ ਦੇਸ਼ਾਂ / ਵਿਦੇਸ਼ਾਂ 'ਚ ਵਸਦੀ ਸਮੂਹ ਸੰਗਤਾਂ ਤੋ ਇਲਾਵਾ ਨਹਿੰਗ ਜਥੇਬੰਦੀਆਂ ਤਰਨਾ ਦਲ ਦੇ ਮੁੱਖੀ ਬਾਬਾ ਰਣਜੀਤ ਸਿੰਘ , ਆਲ ਇੰਡੀਆਂ ਸਿੱਖ ਸਟੂਡੈਟਸ ਫੈਰੇਸ਼ਨ ਸਬਕਾ ਪਧ੍ਰਨ ਕਰਨੈਲ ਸਿੰਘ ਪੀਰਮਹੁੰਦ, ਸਤਿਕਾਰ ਕਮੇਟੀ ਸੇਵਾਦਾਰ ਸਤਨਾਮ ਸਿੰਘ ਸੰਮਸਾ, ਸਮਾਜ ਸੇਵੀ ਯੂਥ ਏਕਤਾ ਦੇ ਜਿਲਾ ਪ੍ਰਧਾਨ ਮਨਜਿੰਦਰਪਾਲ ਸਿੰਘ ਘੁਮਣ, ਸ਼੍ਰੋਮਣੀ ਅਕਾਲੀ ਦਲ ਸਿਮਰਨਜੀਤ ਸਿੰਘ ਮਾਨ ਦੇ ਆਗੂ ਗਰਮੁੱਖ ਸਿੰਘ ਕੀੜੀ, ਸਮਾਜ ਸੇਵੀ ਆਗੂ ਸੁਖਵਿੰਦਰ ਸਿੰਘ ਦੀਨਾਨਗਰ, ਲੋਕਲ ਕਮੇਟੀ ਸਮਾਜ ਸੇਵੀ ਜਥੇਬੰਦੀ ਆਗੂ ਲਖਵਿੰਦਰ ਕਾਦੀਆ, ਸੌਮਣੀ ਅਕਾਲੀ ਦਲ ਕਮੇਟੀ ਮੈਬਰ ,ਯੂਥ ਸਿੱਖ ਸਟੂਡੇਸ ਫੈਰੇਸ਼ਨ ਯੂ.ਕੇ ਤੋ ਇਲਾਵਾ ਬਹੁਤ ਸਾਰੀਆਂ ਧਾਰਿਮਕ ਜਥੇਬੰਦੀ ਵੱਲੋ ਗੁਰਦੁਆਰਾ ਸਹਿਬ ਚ ਹੋਈ ਮੰਦਭਾਗੀ ਘਟਨਾ ਦੀ ਸ਼ਖਤ ਰੂਪ ਚ ਨਿੰਦਾ ਕੀਤੀ ਤੇ ਉਨ੍ਹਾਂ ਆਖਿਆ ਕਿ ਗੁਰਦੁਆਰਾ ਸਹਿਬ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਸਿੱਖਾਂ ਦੀਆਂ ਭਾਵਨਵਾ ਨੂੰ ਠੇਸ ਪਹੁੰਚਦੀ ਹੈ ਤੇ ਸਿੱਖ ਭਾਈਚਾਰੇ ਅੰਦਰ ਰੋਸ ਪੈਦਾ ਹੁੰਦਾ ਹੈ।
ਇਸ ਘਟਨਾ ਸਬੰਧੀ ਇਲਾਕੇ ਭਰ ਦੀਆਂ ਸੰਗਤਾਂ ਗੁਰਦੁਆਰਾ ਬਾਬਾ ਰਾਜਾ ਰਾਮ ਹਰਚੋਵਾਲ ਪਹੁੰਚੀਆਂ। ਸਾਰੀ ਘਟਨਾ ਤੋਂ ਬਾਬਾ ਬਲਵਿੰਦਰ ਸਿੰਘ ਮੁੱਖ ਸੇਵਾਦਰ ਰਾਜਾ ਰਾਮ ਨੂੰ ਜਾਣੂ ਕਰਵਾਇਆ। ਇਸ ਮੌਕੇ ਭਾਰੀ ਸੰਗਤਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਬਾਬਾ ਬਲਵਿੰਦਰ ਸਿੰਘ ਆਖਿਆ ਕਿ ਜੋ ਪਿਛਲੇ ਦਿਨੀ ਮੇਰੀ ਗੈਰ ਹਾਜ਼ਰੀ 'ਚ ਘਟਨਾ ਵਾਪਰੀ ਹੈ ਜੋ ਉਸ ਵਕਤ ਮਾੜਾ ਟਾਈਮ ਸੀ ਉਹ ਨਿਕਲ ਗਿਆ ਤੇ ਸਾਨੂੰ ਹੁਣ ਇਸ ਘਟਨਾ ਨੂੰ ਖਤਮ ਕਰਨਾ ਚਾਹੀਦਾ ਹੈ ਸਮੂਹ ਸੰਗਤਾ ਇਹ ਫੈਸਲਾ ਮੁੱਖ ਸੇਵਦਾਰ ਛੱਡ ਦਿੱਤਾ।
ਇਸ ਤੋਂ ਬਆਦ ਗੁਰੁ ਗੰਥ ਸਹਿਬ ਦੀ ਹਜੂਰੀ ਬਾਬਾ ਬਲਵਿੰਦਰ ਸਿੰਘ ਅਰਦਾਸ ਕੀਤਾ ਹੋਏ ਘਟਨਾ ਦੀ ਸੰਗਤਾ ਖਿਮਾਂ ਜਾਕ ਕੀਤੀ ਨਾਲ ਹੀ ਗੁਰਦਆਰਾ ਸਹਿਬ ੪੦ ਦਿਨ ਧਾਰਮਿਕ ਰਿਤੀ ਅਨੁਸਾਰ ਰੋਜ਼ਾਨਾ ਗੁਰਦੁਆਰਾ ਸਹਿਬ ਝਾੜੂ ਮਾਰਨ ਦੀ ਸੇਵਾ ਸੁਣਾਈ ਗਈ। ਸੇਵਾ ਖਤਮ ਹੋਣ ਬਆਦ ੨੫੦ ਰੁਪਏ ਦੀ ਦੇਗ ਕਰਾਉਣ ਲਈ ਦੀ ਸੇਵਾ ਲਗਾਈ ਸਮੂਹ ਸੰਗਤਾ ਦੀ ਹਾਜਰੀ ਦੋਹਨਾ ਪਾਰਟੀਆਂ ਨੇ ਗੁਰੁ ਘਰ ਲੱਗੀ ਸੇਵਾ ਪ੍ਰਵਾਨ ਕੀਤਾਂ ਭਵਿੱਖ ਵਿੱਚ ਬਿਨਾ ਮਤਭੇਦ ਇਸ ਤਰਾ ਹੀ ਸੇਵਾ ਕਰਦੇ ਰਹਿਣ ਲਈ ਕਹਿਆ ਇਸ ਮੋਕੇ ਤੇ ਸੁਖਵਿੰਦਰ ਸਿੰਘ ਫੋਜੀ , ਕੈਪਟਨ ਸਿੰਘ ,ਦਿਲਬਾਗ ਸਿੰਘ ਗੋਲਡੀ ਫੋਜੀ , ਚੈਂਨ ਸਿੰਘ ਕੀੜੀ, ਮਹਿੰਦਰ ਸਿੰਘ ,ਪਾਲ ਸਿੰਘ ,ਸਤਨਾਮ ਸਿੰਘ ਫੋਰਮੈਨ ਕੀੜੀ , ਜਤਿੰਦਰ ਸਿੰਘ ਫੈਡਰੇਸ਼ਨ ਆਗੂ,ਅਜੈਬ ਸਿੰਘ , ਅਮਨਦੀਪ ਸਿੰਘ , ਮਹਿਕਦੀਪ ਸਿੰਘ ਰਿਆੜ, ਦਿਲਬਾਗ ਸਿੰਘ ਬੱਗੋ ,ਸੁਖਵਿੰਦ ਸਿੰਘ ਘੁੱਕੀ, ਪ੍ਰਦੀਪ ਬੇਦੀ , ਲੱਖਵਿੰਦਰ ਸਿੰਘ ਕਾਦੀਆਂ ,ਗਿਆਨੀ ਹਰਚੋਵਾਲ ਅਜੀਤ ਸਿੰਘ ਲੰਗਰ ਕਮੇਟੀ ਹਰਚੋਵਾਲ , ਮੈਬਰ ਪੰਚਾਇਤ ਮਹਿੰਦਰ ਸਿੰਘ ਮਿੰਦਾ, ਅਮਰੀਕ ਸਿੰਘ , ਹਰਪਾਲ ਸਿੰਘ ,ਆਦਿ ਤੋ ਇਲਾਵਾ ਤੋ ਇਲਾਵਾਂ ,ਇਲਾਕੇ ਭਰ ਦੀਆਂ ਸਮੂਹ ਸੰਗਤਾ ਹਾਜਰ ਸਨ ਜਿਹਨਾਂ ਇਸ ਫੈਸਲਾਂ ਸਵਾਗਤ ਕੀਤਾਂ ਅੱਗੇ ਤੋ ਇਸ ਤਰਾ ਦੀਆਂ ਭਵਿੱਖ ਨਾ ਘਟਨਾਂ ਵਾਪਰਨ ਸੰਗਤਾਂ ਨੂੰ ਸੰਦੇਸ ਦਿੱਤਾ
ਕੀ ਕਹਿਣਾਂ ਗਗਨਦੀਪ ਸਿੰਘ ਰਿਆੜ ਦਾ ?
ਜਦ ਇਸ ਸਬੰਧੀ ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ ਦੇ ਜਰਨਲ ਸਕੱਤਰ ਗਗਨਦੀਪ ਸਿੰਘ ਰਿਆੜ ਨਾਲ ਫੋਨ 'ਤੇਗੱਲਬਾਤ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਇਹ ਜੋ ਘਟਨਾ ਵਾਪਰੀ, ਗੁਰੂ ਦੀ ਹਜੂਰੀ 'ਚ ਬਹੁਤ ਹੀ ਮੰਦਭਾਗੀ ਸੀ। ਜਿਸ ਨਾਲ ਦੇਸ਼ਾਂ ਵਿਦੇਸ਼ਾ ਦੀਆਂ ਸਿੱਖ ਸੰਗਤਾਂ ਦੇ ਮਨਾਂ ਅੰਦਰ ਬਹੁਤ ਦੁੱਖ ਪਹੁੰਚਿਆ ਹੈ , ਪਰ ਗੁਰਦੁਆਰਾ ਸਹਿਬ ਦਾ ਮਾਮਲਾ ਹੋਣ ਕਾਰਨ ਇਸ ਮੰਦਭਗਾਗੀ ਘਟਨਾ ਅੱਗੇ ਕਾਨੂੰਨੀ ਕਾਰਵਾਈ ਨਾ ਕਰਨ ਲਈ ਇਸ ਕਰ ਨਹੀਂ ਕੀਤੀ ਇਹ ਮਾਮਲਾ ਗੁਰੂ ਜੀ ਨਾਲ ਸਬੰਧ ਹੈ ਇਸ ਕਰਕੇ ਬਹੁਤ ਮਨ ਨੂੰ ਠੇਸ ਲੱਗੀ। ਇਹ ਮਸਲਾ ਜੋ ਇਲਾਕੇ ਦੀਆਂ ਸਮੂਹ ਸੰਗਤਾਂ ਬਾਬਾ ਬਲਵਿੰਦਰ ਸਿੰਘ ਜੀ ਕੀਤਾ ਉਸ ਦਾ ਦਿਲੋਂ ਸਵਾਗਤ ਕੀਤਾ ਜਾਂਦਾ ਹੈ।