ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 20 ਮਾਰਚ 2019 - 'ਮਰਦਾਂ 'ਚ ਹਰਨੀਆਂ ਦੀ ਬਿਮਾਰੀ ਦਾ ਤੇਜ਼ੀ ਨਾਲ ਵੱਧਣਾ ਢਿੱਡ ਦੇ ਮਸਲ ਕਮਜ਼ੋਰ ਹੋਣਾ ਤੇ ਮੋਟਾਪਾ ਵੱਡੇ ਕਾਰਨ ਹਨ। ਇਸ ਗੱਲ ਦਾ ਪ੍ਰਗਟਾਵਾ ਸਥਾਨਕ ਅਜਨਾਲਾ ਰੋਡ 'ਤੇ ਸਥਿਤ ਹਰਤੇਜ ਹਸਪਤਾਲ ਵਿਖ ਹਰਨੀਆਂ ਦੇ ਲੈਪਰੋਸਕੋਪਿਕ ਇਲਾਜ 'ਤੇ ਕਰਵਾਈ ਗਈ ਕੌਮੀ ਵਰਕਸ਼ਾਪ 'ਚ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਦੇ ਪ੍ਰਮੁੱਖ ਸਰਜਨ ਡਾ: ਪ੍ਰਵੀਨ ਭਾਟੀਆ ਨੇ ਸਬੋਧਨ ਕਰਦਿਆਂ ਕੀਤਾ। ਵਰਕਸ਼ਾਪ ਵਿਚ ਦੇਸ਼ ਭਰ ਤੋਂ 50 ਦੇ ਕਰੀਬ ਪ੍ਰਮੁਖ ਡਾਕਟਰ ਸਰਜ਼ਨਾ ਨੇ ਹਿੱਸਾ ਲਿਆ ਅਤੇ ਇਸ ਦਾ ਉਦਘਾਟਨ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਜ ਦੇ ਉਪ ਕੁਲਪਤੀ ਡਾ: ਕੁਲਵੰਤ ਸਿੰਘ ਦੇਦ ਨੇ ਕੀਤਾ ਜਦਕਿ ਪ੍ਰਧਾਨਗੀ ਹਰਤੇਜ ਹਸਪਤਾਲ ਦੇ ਐਮ. ਡੀ. ਤੇ ਗੁਰੂ ਨਗਰੀ ਦੇ ਨਾਮਵਰ ਸਰਜਨ ਡਾ: ਹਰਮੋਹਿੰਦਰ ਸਿੰਘ ਨਾਗਪਾਲ ਨੇ ਕੀਤੀ।
ਇਸ ਮੌਕੇ ਡਾ: ਭਾਟੀਆ ਨੇ ਵਰਕਾਸ਼ਾਪ 'ਚ ਮੌਜੂਦ ਡਾਕਟਰਾਂ ਨੂੰ 'ਲਾਈਵ ਅਪਰੇਸ਼ਨ' ਕਰਕੇ ਸਰਜਰੀ ਦੀਆਂ ਆਧੁਨਿਕ ਤਕਨੀਕਾਂ ਦੇ ਗੁਰ ਦੱਸੇ। ਇਸ ਵਰਕਸ਼ਾਪ ਦੌਰਾਨ ਨੌਜਵਾਨ ਡਾਕਟਰਾਂ ਨੂੰ ਸੀਨੀਅਰ ਡਾਕਟਰਾਂ ਵਲੋਂ ਦੱਸਿਆ ਗਿਆ ਕਿ ਢਿੱਡ ਦਾ ਜੋ ਮਾਸ ਵੱਧ ਜਾਂਦਾ ਹੈ ਉਹ ਹਰਨੀਆਂ ਦਾ ਰੂਪ ਧਾਰਨ ਕਰ ਲੈਂਦਾ ਹੈ ਅਤੇ ਇਸ ਦਾ ਨਿਪਟਾਰਾ ਕਰਨ ਦੇ ਆਧੁਨਿਕ ਢੰਗ ਲਾਈਵ ਸਰਜਰੀ ਰਾਹੀਂ ਦੱਸੇ ਗਏ। ਜ਼ਿਕਰਯੋਗ ਹੈ ਕਿ ਡਾ: ਪ੍ਰਵੀਨ ਜਦੋਂ ਹਰਤੇਜ ਹਸਪਤਾਲ ਦੇ ਅਤੀ ਆਧੁਨਿਕ ਅਪਰੇਸ਼ਨ ਥੀਏਟਰ 'ਚ ਲਾਈਵ ਸਰਜਰੀ ਕਰ ਰਹੇ ਸਨ ਤਾਂ ਬਾਹਰ ਬੈਠੇ ਡਾਕਟਰ ਇਸ ਨੂੰ ਵੱਡੀ ਸਕਰੀਨ ਰਾਹੀਂ ਨਾਲੋ ਨਾਲ ਦੇਖ ਰਹੇ ਸਨ | ਇਸ ਦੌਰਾਨ ਇਹ ਦੱਸਿਆ ਗਿਆ ਕਿ ਅਪਰੇਸ਼ਨ ਦੌਰਾਨ ਢਿੱਡ ਦੇ ਕਈ ਭਾਗ ਬਾਹਰ ਆ ਜਾਂਦੇ ਹਨ ਅਤੇ ਉਨ•ਾਂ ਨੂੰ ਅੰਦਰ ਦੁਬਾਰਾ ਕਿਵੇਂ ਸੈੱਟ ਕਰਨਾ ਹੈ, ਇਹ ਵੀ ਸਿਖਾਇਆ ਗਿਆ ।
ਇਸ ਮੌਕੇ ਹਰਤੇਜ਼ ਹਸਪਤਾਲ ਦੇ ਮੁਖੀ ਡਾ: ਹਰਮੋਹਿੰਦਰ ਸਿੰਘ ਨਾਗਪਾਲ ਨੇ ਦੱਸਿਆ ਕਿ ਕਿ ਕਈ ਵਾਰ ਮਰਦਾਂ ਦੇ ਢਿੱਡ ਦੇ ਮਸਲ ਕਮਜ਼ੋਰ ਪੈ ਜਾਂਦੇ ਹਨ ਅਤੇ ਹਰਨੀਆਂ ਦੀ ਬੀਮਾਰੀ ਹੋ ਜਾਂਦਾ ਹੈ। ਉਨ•ਾਂ ਕਿਹਾ ਕਿ ਮੋਟਾਪਾ ਹੀ ਸਾਰੀਆਂ ਬਿਮਾਰੀਆਂ ਦੀ ਜੜ ਹੈ | ਇਸ ਮੌਕੇ ਡਾ: ਭੋਲਾ ਸਿੰਘ ਸਿੱਧੂ, ਡਾ: ਨਵਪ੍ਰੀਤ ਸਿੰਘ, ਡਾ: ਉਜਾਗਰ ਸਿੰਘ ਧਾਲੀਵਾਲ, ਡਾ: ਜਸਪ੍ਰੀਤ ਸਿੰਘ, ਡਾ: ਪ੍ਰਵੀਨ ਦੇਵਗਨ ਤੇ ਡਾ: ਦੀਪਕ ਗੁਪਤਾ ਸਮੇਤ ਹੋਰ ਡਾਕਟਰ ਹਾਜ਼ਰ ਸਨ ।