ਫਰੀਦਕੋਟ 22 ਮਾਰਚ, 2019 (ਦੇਵਾਂ ਨੰਦ ਸ਼ਰਮਾ ): ਯੁਵਾ ਮਾਮਲੇ ਤੇ ਖੇਡ ਮੰਤਰਾਲੇ ਭਾਰਤ ਸਰਕਾਰ ਅਤੇ ਮਨਿਸਟਰੀ ਆਫ ਵੂਮੈਨ ਅਤੇ ਬਾਲ ਵਿਕਾਸ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਐਨ.ਐਸ.ਐਸ. ਵਿਭਾਗ ਅਤੇ ਪੰਜਾਬ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਰਕਾਰੀ ਬਰਜਿੰਦਰਾ ਕਾਲਜ ਦੇ ਪਿੰ੍ਰਸੀਪਲ ਸ: ਸਤਨਾਮ ਸਿੰਘ ਦੀ ਸਰਪਰਸਤੀ ਅਧੀਨ ਐਨ.ਐਸ.ਐਸ. ਵਿਭਾਗ ਅਤੇ ਰੈਡ ਰਿਬਨ ਕਲੱਬਾਂ ਵੱਲੋਂ ਸਾਂਝੇ ਤੌਰ ਤੇ ਪੋਸ਼ਣ ਪਖਵਾੜਾ, ਪੋਸ਼ਣ ਮਹੀਨਾ ਮਨਾਇਆ ਗਿਆ। ਇਸ ਮੌਕੇ ਪ੍ਰੋ: ਬੂਟਾ ਸਿੰਘ ਵੱਲੋਂ ਲੜਕੀਆਂ ਨੂੰ ਸਿਹਤ ਸਬੰਧੀ ਸਾਂਭ ਸੰਭਾਲ ਅਤੇ ਸਫਾਈ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ । ਯੂਥ ਕੁਆਡੀਨੇਟਰ ਪ੍ਰੋ: ਡਾ. ਪਰਮਿੰਦਰ ਸਿੰਘ ਨੇ ਇਸ ਪ੍ਰੋਗਰਾਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਰਕਾਰਾਂ ਦੇ ਇਸ ਉਪਰਾਲੇ ਦੇ ਨਾਲ ਜਿੱਥੇ ਔੌਰਤਾਂ ਦੀ ਸਿਹਤ ਵਧੀਆ ਹੋਵੇਗੀ ਉਥੇ ਆਉਣ ਵਾਲੀ ਪੀੜ•ੀ ਵੀ ਨਰੋਈ ਹੋਵੇਗੀ ਤੇ ਜਿਸ ਨਾਲ ਨਰੋਏ ਸਮਾਜ ਦੀ ਸਿਰਜਣਾ ਹੋਵੇਗੀ।
ਇਸ ਪ੍ਰੋਗਰਾਮ ਵਿੱਚ ਡਾ. ਰਜੇਸ਼ ਮੋਹਨ ਮੁੱਖੀ ਮਿਊਜ਼ਿਕ ਵਿਭਾਗ, ਪ੍ਰੋ. ਮਨਿੰਦਰ ਕੌਰ, ਪ੍ਰੋ. ਅਰਮਿੰਦਰ ਸਿੰਘ, ਪ੍ਰੋ. ਸੁਖਜੀਤ ਸਿੰਘ, ਪ੍ਰੋ. ਰਾਜਵਿੰਦਰ ਕੌਰ, ਸ੍ਰੀ ਅਨਿਲ ਗੁਪਤਾ ਤੋਂ ਇਲਾਵਾ ਡੇਢ ਸੋ ਦੇ ਕਰੀਬ ਵਲੰਟੀਅਰ ਹਾਜ਼ਰ ਸਨ। ਮੰਚ ਸੰਚਾਲਣ ਦੀ ਭੂਮਿਕਾ ਮੈਡਮ ਮਨਿੰਦਰ ਕੌਰ ਨੇ ਬਾਖੂਬੀ ਨਿਭਾਈ।