ਹਿਸਾਰ, 22 ਮਾਰਚ 2019 - ਹਰਿਆਣਾ ਦੇ ਹਿਸਾਰ 'ਚ 60 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੇ ਡੇਢ ਸਾਲ ਦੇ ਬੱਚੇ ਨੂੰ ਭਾਰਤੀ ਫੌਜ ਨੇ 48 ਘੰਟਿਆਂ ਦੀ ਮੁਸ਼ੱਕਤ ਦੇ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਹੈ। ਲੰਘੇ ਬੁੱਧਵਾਰ ਦੀ ਸ਼ਾਮ ਨੂੰ ਨਦੀਮ ਨਾਮੀ ਛੋਟਾ ਬੱਚਾ ਇੱਕ ਬੋਰ ਵੈੱਲ 'ਚ ਡਿੱਗ ਗਿਆ ਸੀ ਜਿਸਨੂੰ ਭਾਰਤੀ ਫੌਜ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਸਹੀ ਸਲਾਮਤ ਬਾਹਰ ਕੱਢ ਲਿਆ। ਬੱਚੇ ਨੂੰ ਬੋਰਵੈੱਲ 'ਚੋਂ ਬਾਹਰ ਕੱਢਣ ਉਪਰੰਤ ਹਸਪਤਾਲ 'ਚ ਮੈਡੀਕਲ ਲਈ ਲਿਜਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਇਹ ਨਿੱਕਾ ਬੱਚਾ ਆਪਣੀ ਭੈਣ ਤੇ ਭਰਾ ਨਾਲ ਇਸ ਬੋਰਵੈੱਲ ਕੋਲ ਲੱਗੀ ਬੇਰੀ ਤੋਂ ਬੇਰ ਖਾਣ ਆਇਆ ਸੀ ਤੇ ਜਦੋਂ ਨਦੀਮ ਇਸ ਨਕਾਰਾ ਹੋ ਚੁੱਕੇ ਬੋਰਵੈੱਲ 'ਤੇ ਬੈਠਾ ਤਾਂ ਉਹ ਸਿੱਧਾ 60 ਫੁੱਟ ਡੂੰਘੇ ਬੋਰਵੈੱਲ 'ਚ ਫਸ ਗਿਆ ਸੀ।