← ਪਿਛੇ ਪਰਤੋ
ਮੁਹਾਲੀ, 22 ਮਾਰਚ 2019: ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਨੇ ਜਿਲ੍ਹਾ ਪੱਧਰ ਉਤੇ ਜੱਥੇਬੰਦੀ ਨੂੰ ਮਜਬੂਤ ਕਰਨ ਲਈ ਐਸ ਏ ਐਸ ਨਗਰ ਮੁਹਾਲੀ ਦੀ ਇੱਕ ਵਿਸ਼ੇਸ਼ ਮੀਟਿੰਗ ਪਿੰਡ ਰਾਏਪੁਰ ਖੁਰਦ ਦੀ ਧਰਮਸਾਲਾ ਵਿਖੇ ਸਵੇਰੇ 11ਵਜੇ 23ਮਾਰਚ ਰੱਖੀ ਗਈ ਹੈ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਦੱਸਿਆ ਕਿ ਪੰਜਾਬ ਵਿੱਚ ਅਨੁਸੂਚਿਤ ਜਾਤੀਆਂ ਦੇ ਮਸਲਿਆਂ ਬਾਰੇ ਸਿਆਸੀ ਅਤੇ ਸਮਾਜਿਕ ਮੁਦਿਆਂ ਬਾਰੇ ਵਿਚਾਰ ਸਾਂਝੇ ਕੀਤੇ ਜਾਣਗੇ ਅਤੇ ਜਿਲ੍ਹਾ ਪੱਧਰ ਉੱਤੇ ਜੱਥੇਬੰਦੀ ਦਾ ਗਠਨ ਕੀਤਾ ਜਾਵੇਗਾ।
Total Responses : 863