ਧਵਨ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਮੌਕੇ ਵਰਦੇਵ ਸਿੰਘ ਨੋਨੀ ਮਾਨ ਅਤੇ ਹੋਰ ਆਗੂ । ਤਸਵੀਰ : ਜਗਦੀਸ਼ ਥਿੰਦ
ਜਗਦੀਸ਼ ਥਿੰਦ
ਗੁਰੂਹਰਸਹਾਏ / ਫਿਰੋਜ਼ਪੁਰ 22 ਮਾਰਚ ਖੇਤਰ ਦੇ ਪ੍ਰਮੁੱਖ ਲੈਂਡ ਲਾਰਡ ਸ਼ੇਰ ਅਮੀਰ ਸਿੰਘ ਧਵਨ ( ਭਾਟੇ ਵਾਲੇ ) ਦੇ ਅਚਾਨਕ ਅਕਾਲ ਚਲਾਣੇ ਸਬੰਧੀ ਧਵਨ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ ਹਲਕਾ ਇੰਚਾਰਜ ਗੁਰੂਹਰਸਹਾਏ ਸਰਦਾਰ ਵਰਦੇਵ ਸਿੰਘ ਨੋਨੀ ਮਾਨ ਪੁੱਜੇ । ਇਸ ਮੌਕੇ ਉਨ੍ਹਾਂ ਕਿਹਾ ਕਿ ਚੱਲ ਵਸੀ ਸ਼ਖ਼ਸੀਅਤ ਦਾ ਇਲਾਕੇ ਵਿੱਚ ਪੂਰਾ ਮਾਣ ਸਤਿਕਾਰ ਸੀ ਉਨ੍ਹਾਂ ਨੇ ਖੇਤੀ ਨੂੰ ਉੱਤਮ ਬਣਾਉਣ ਦੇ ਨਾਲ ਨਾਲ ਆਪਣੇ ਸਮਾਜਿਕ ਫਰਜ਼ਾਂ ਪ੍ਰਤੀ ਵੀ ਕਾਫੀ ਕੁਝ ਕੀਤਾ । ਇਸ ਸਮੇਂ ਉਨ੍ਹਾਂ ਦੇ ਨਾਲ ਯੂਥ ਅਕਾਲੀ ਆਗੂ ਐਡਵੋਕੇਟ ਗੁਰਸੇਵਕ ਸਿੰਘ ਕੈਸ਼ ਮਾਨ , ਸ਼ਿਵ ਤਿਰਪਾਲ ਕੇ , ਬਲਦੇਵ ਰਾਜ ਕੰਬੋਜ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ , ਸਰਬਜੀਤ ਸਿੰਘ ਘਾਂਗਾ , ਪ੍ਰਤਾਪ ਸਿੰਘ ਕੋਹਰ ਸਿੰਘ ਵਾਲਾ , ਰਾਜਿੰਦਰ ਸਿੰਘ ਹਾਂਡਾ , ਕੇਵਲ ਕੰਬੋਜ਼ ਮੈਂਬਰ ਬਲਾਕ ਸੰਮਤੀ , ਬਲਦੇਵ ਸਿੰਘ ਧਵਨ ਲੈਪੋ ਕੁਲਦੀਪ ਸਿੰਘ ਭੋਲਾ ਵਾਲੀਆ ਅਮਰੀਕ ਸਿੰਘ ਹਰਨਾਮ ਸਿੰਘ ਸਾਬਕਾ ਸਰਪੰਚ ਕੁੱਤਬਗੜ੍ਹ ਭਾਟਾ ਤੋਂ ਇਲਾਵਾ ਹੋਰ ਵੀ ਸ਼ਖ਼ਸੀਅਤਾਂ ਮੌਜੂਦ ਸਨ ।