← ਪਿਛੇ ਪਰਤੋ
ਕਾਦੀਆਂ 23 ਮਾਰਚ 2019 (ਚੋਧਰੀ ਮਨਸੂਰ ਘਨੋਕੇ):ਅੰਤਰ-ਰਾਸ਼ਟਰੀ ਅਹਿਮਦੀਆ ਮੁਸਲਿਮ ਜਮਾਤ ਦੇ ਪੰਜਵੇ ਰੂਹਾਨੀ ਖ਼ਲੀਫ਼ਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਖ਼ਲੀਫ਼ਾ ਤੁਲ ਮਸੀਹ ਨੇ ਨਿਉਜ਼ੀਲੈਂਡ ਚ ਮੁਸਲਮਾਨਾਂ ਤੇ ਹੋਏ ਹਮਲੇ ਤੋਂ ਬਾਅਦ ਨਿਉਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿਨਡਾ ਅਰਡਨ ਦੀ ਸਰਕਾਰ ਵਲੋਂ ਚੁਕੇ ਗਏ ਕਦਮਾਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕਰਾਇਸਟਚਰਚ ਦੀ ਮਸਜਿਦਾਂ ਤੇ ਹੋਏ ਅਤਵਾਦੀ ਹਮਲੇ ਚ ਸ਼ਹੀਦ ਹੋਏ ਮੁਸਲਮਾਨ ਮਜ਼ਹਬੀ ਨਫ਼ਰਤ ਦਾ ਸ਼ਿਕਾਰ ਹੋਏ ਹਨ। ਉਨ੍ਹਾਂ ਇਸ ਘਟਨਾ ਤੇ ਦੁੱਖ ਪ੍ਰਗਟ ਕਰਦੀਆਂ ਕਿਹਾ ਕਿ ਨਿਉਜ਼ੀਲੈਂਡ ਸਰਕਾਰ ਨੇ ਇਸਦੇ ਤੁਰੰਤ ਬਾਅਦ ਮੁਸਲਮਾਨਾਂ ਦੇ ਹੱਕ ਚ ਜੋ ਕਦਮ ਚੁਕੇ ਹਨ ਅਤੇ ਵਿਸ਼ੇਸ਼ ਤੋਰ ਤੇ ਉਨ੍ਹਾਂ ਦੀ ਪ੍ਰਧਾਨ ਮੰਤਰੀ ਵਲੋਂ ਜੋ ਹਮਦਰਦੀ ਵਿਖਾਈ ਗਈ ਉਹ ਬਹੁਤ ਜ਼ਿਆਦਾ ਪ੍ਰਸ਼ੰਸਾ ਯੋਗ ਹਨ। ਜਿਹੜਾ ਮਾਡਲ ਆਫ਼ ਮੋਰੈਲਿਟੀ'ਦਾ ਪ੍ਰਗਟਾਵਾ ਨਿਉਜ਼ੀਲੈਂਡ ਸਰਕਾਰ ਵਲੋਂ ਕੀਤਾ ਗਿਆ ਹੈ ਉਸਤੋਂ ਮੁਸਲਿਮ ਦੇਸ਼ਾਂ ਨੂੰ ਸਬਕ ਸਿਖਣਾ ਚਾਹੀਦਾ ਹੈ। ਉਨ੍ਹਾਂ ਨਿਉਜ਼ੀਲੈਂਡ ਦੀ ਜਨਤਾ, ਰੇਡਿਉ ਅਤੇ ਟੈਲੀਵੀਜ਼ਨ ਚੈਨਲਾਂ ਵਲੋਂ ਹਰ ਤਰ੍ਹਾਂ ਦਾ ਸਾਥ ਦਿਤੇ ਜਾਣ ਦਾ ਭਰੋਸਾ ਦਿਤਾ। ਅਤੇ ਸ਼ੁਕਰਵਾਰ ਵਾਲੇ ਦਿਨ ਮਸਜਿਦਾਂ ਚ ਨਮਾਜ਼ ਪੜ ਰਹੇ ਲੋਕਾਂ ਨਾਲ ਉਥੇ ਪਹੁੰਚਕੇ ਇਕਜੁਟਤਾ ਦਾ ਇਜ਼ਹਾਰ ਕੀਤਾ। ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਨੇ ਇਕ ਮੁਸਲਿਮ ਮਹਿਲਾ ਦੇ ਹੋਸਲੇ ਦੀ ਪ੍ਰਸ਼ੰਸਾ ਕੀਤੀ ਜਿਸਦੇ ਪਤਿ ਅਤੇ ਨੋਜਵਾਨ ਪੁਤੱਰ ਨੇ ਲੋਕਾਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਕੁਰਬਾਨ ਕਰ ਦਿਤੀ। ਅਤੇ ਇਸਤੋਂ ਬਾਅਦ ਮਹਿਲਾਂ ਵਲੋਂ ਜੋ ਸਬਰ ਦਾ ਨਮੂਨਾ ਪੇਸ਼ ਕੀਤਾ ਉਸਦੀ ਤਾਰੀਫ਼ ਕੀਤੀ।
Total Responses : 189