ਪਰਵਿੰਦਰ ਸਿੰਘ ਕੰਧਾਰੀ / ਦੇਵਾ ਨੰਦ ਸ਼ਰਮਾ
ਫਰੀਦਕੋਟ, 24 ਮਾਰਚ 2019 - ਫਰੀਦਕੋਟ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਮ ਤੇ ਭਾਰਤੀ ਲੜਕੀਆਂ ਨੂੰ ਵਿਦੇਸ਼ੀ ਲੜਕੀਆਂ ਬਣਾ ਕੇ ਉਨ੍ਹਾਂ ਦਾ ਵਿਆਹ ਅਮੀਰ ਘਰ ਦੇ ਲੜਕਿਆਂ ਨਾਲ ਕਰਵਾਕੇ ਕਰੋੜਾਂ ਰੁਪਏ ਦੀ ਠੱਗੀ ਮਾਰਣ ਵਾਲੇ ਗਿਰੋਹ ਦੀ ਮਾਸਟਰ ਮਾਇਡ ਨਰਿੰਦਰ ਪੁਰੇਵਾਲ ਨੂੰ ਗ੍ਰਿਫਤਾਰ ਕਰ ਵੱਡੀ ਸਫਲਤਾ ਹਾਸਿਲ ਕੀਤੀ ਹੈ।
ਇਸ ਸੰਬੰਧੀ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੰਦਿਆਂ ਫਰੀਦਕੋਟ ਦੇ ਐਸ ਪੀ ( ਆਪਰੇਸ਼ਨ ) ਮੈਡਮ ਗੁਰਮੀਤ ਕੌਰ ਨੇ ਦੱਸਿਆ ਉਨ੍ਹਾਂ ਦੇ ਹੱਥ ਇੱਕ ਠੱਗ ਗਿਰੋਹ ਲੱਗਾ ਹੈ ਜੋ ਪੰਜਾਬ ਅਤੇ ਦਿੱਲੀ ਦੇ ਅਮੀਰ ਘਰਾਂ ਦੇ ਲੜਕਿਆ ਨੂੰ ਵਿਦੇਸ਼ੀ ਲੜਕੀਆਂ ਦੇ ਨਾਲ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਦਾ ਹੈ ਅਤੇ ਹੁਣ ਤੱਕ ਕਰੀਬ ਡੇਢ ਦਰਜਨ ਲੋਕਾਂ ਨੂੰ ਇਹ ਆਪਣਾ ਸ਼ਿਕਾਰ ਬਣਾ ਚੁੱਕੇ ਹਨ। ਇਸ ਮੌਕੇ ਐਸ. ਪੀ ਗੁਰਮੀਤ ਕੌਰ ਨੇ ਦੱਸਿਆ ਉਨ੍ਹਾਂ ਦੇ ਕੋਲ ਕੁਝ ਪਰਿਵਾਰਾਂ ਵੱਲੋਂ ਸ਼ਿਕਾਇਤ ਮਿਲੀ ਨਰਿਦਰ ਪੁਰੇਵਾਲ ਨਾਮਕ ਮਹਿਲਾ ਆਪਣੀ ਸਾਥੀ ਲੜਕੀਆਂ ਨੂੰ ਵਿਦੇਸ਼ੀ ਦੱਸਕੇ ਅਤੇ ਉਨ੍ਹਾਂ ਦੇ ਜਾਲੀ ਦਸਤਾਵੇਜ਼ ਤਿਆਰ ਕਰ ਉਨ੍ਹਾਂ ਤੋ ਲੱਖਾਂ ਰੁਪਏ ਇੱਕਠੇ ਕੀਤੇ।
ਉਨ੍ਹਾਂ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਕਿ ਉਕਤ ਆਰੋਪੀ ਮਹਿਲਾ ਨੇ ਆਪਣੀ ਇੱੱਕ ਸਾਥੀ ਮਨਪ੍ਰੀਤ ਧਾਲੀਵਾਲ ਉਰਫ ਪ੍ਰਵੀਨ ਕੌਰ ਨੂੰ ਆਪਣੀ ਰਿਸ਼ਤੇਦਾਰ ਅਤੇ ਕਨੈਡੀਅਨ ਲੜਕੀ ਦੱਸਕੇ ਉਨ੍ਹਾਂ ਦਾ ਵਿਆਹ ਫਰੀਦਕੋਟ ਦੇ ਪਿੰਡ ਗੋਲੇਵਾਲਾ ਦੇ ਪਰਵਿੰਦਰ ਸਿੰਘ ਨਾਲ ਕਰਵਾ ਅਤੇ ਪਰਿਵਾਰ ਤੋ 30 ਲੱਖ ਰੁਪਏ ਨਕਦ ਅਤੇ 4 ਲੱਖ ਦਾ ਸੋਨਾ ਹਾਸਿਲ ਕੀਤਾ ਅਤੇ ਕਰੀਬ ਤਿੰਨ ਮਹੀਨੇ ਪਹਿਲਾ ਵਿਦੇਸ਼ ਜਾਣ ਦਾ ਬਹਾਨਾ ਲਗਾ ਕੇ ਉੱਥੋਂ ਭੱਜ ਗਈ। ਇਸ ਤਰ੍ਹਾਂ ਫਰੀਦਕੋਟ ਦੇ ਕਸਬਾ ਜੈਤੋ ਵਿੱਚ ਸੁਾਵੀਰ ਸਿੰਘ ਨੂੰ ਆਪਣੀ ਇੱਕ ਸਾਥੀ ਸਿਮਰਨ ਸੈਣੀ ਉਰਫ ਰਬੀਨਾ ਸ਼ਰਮਾ ਨੂੰ ਕੈਨੇਡੀਅਨ ਲੜਕੀ ਦੱਸਕੇ ਉਸਤੋਂ ਜਾਲੀ ਪਾਸਪੋਰਟ ਦਿਖਾ ਕੇ ਪਰਿਵਾਰ ਤੋ ਕਰੀਬ 55 ਲੱਖ ਲੈ ਲਏ।
ਗੁਰਮੀਤ ਕੌਰ ਨੇ ਦੱਸਿਆ ਜਾਂਚ ਵਿੱਚ ਸਾਹਮਣੇ ਆਇਆ ਕਿ ਨਰਿੰਦਰ ਪੁਰੇਵਾਲ ਆਪਣਾ ਇੱਕ ਗੈਂਗ ਬਣਾਇਆ ਹੋਇਆ ਹੈ, ਜੋ ਕਿ ਆਪਣੇ ਸਾਥੀਆਂ ਨੂੰ ਵਿਦੇਸ਼ ਤੋ ਆਏ ਲੜਕੇ ਅਤੇ ਲੜਕੀਆਂ ਦੱਸਕੇ ਅਤੇ ਉਨ੍ਹਾਂ ਦੇ ਜਾਲੀ ਦਸਤਾਵੇਜ਼ ਦਿਖਾਕੇ ਅਮੀਰ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹੈ ਅਤੇ ਉਨ੍ਹਾਂ ਤੋ ਲੱਖਾਂ ਰੁਪਏ ਲੈਂਦੇ ਹਨ। ਉਨ੍ਹਾਂ ਨੇ ਦੱਸਿਆ ਜੇਕਰ ਕੋਈ ਪੈਸੇ ਨਹੀ ਦਿੰਦਾ ਸੀ ਤਾਂ ਉਨ੍ਹਾਂ ਤੇ ਸ਼ਾਜਿਸ਼ ਤਹਿਤ ਝੂਠੇ ਮੁਕਦਮੇ ਦਰਜ ਕਰਵਾਉਣ ਦੇ ਨਾਮ ਤੇ ਬਲੈਕਮੇਲ ਕਰਦੇ ਸੀ। ਉਨ੍ਹਾਂ ਨੇ ਦੱਸਿਆ ਕਿ ਉਕਤ ਆਰੋਪੀ ਮਹਿਲਾ ਤੇ ਜਲੰਧਰ, ਲੁਧਿਆਣਾ, ਮੋਗਾ ਅਤੇ ਅੰਮ੍ਰਿਤਸਰ ਤੋ ਕਰੀਬ ਡੇਢ ਦਰਜਨ ਮੁਕਦਮੇ ਦਰਜ ਹਨ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਇਸ ਗਿਰੋਹ ਦੀ ਮਾਸਟਰ ਮਾਇਡ ਨਰਿੰਦਰ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂਕਿ ਬਾਕੀ ਆਰੋਪੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।