ਪਟਿਆਲਾ, 24 ਮਾਰਚ 2019 - ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹੀਦੀ ਵਰ੍ਹੇਗੰਢ ਮੌਕੇ ਪਟਿਆਲਾ ਵਿਖੇ ਇੱਕ ਵਿਸ਼ੇਸ਼ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਇਹ ਸਾਈਕਲ ਰੈਲੀ ਅੱਜ ਐਤਵਾਰ ਸਵੇਰੇ 7 ਵਜੇ ਸਿਟੀ ਸੈਂਟਰ ਪਾਰਕਿੰਗ ਤੋਂ ਸ਼ੁਰੂ ਕਰ 22 ਨੰਬਰ ਫਾਟਕ, ਥਾਪਰ ਲਾਈਟਜ਼, ਜੇਲ੍ਹ ਰੋਡ, ਦੁਖਨਿਵਾਰਨ ਗੁਰਦੁਆਰਾ ਸਾਹਿਬ ਤੋਂ ਹੁੰਦੇ ਹੋਏ ਬੱਸ ਅੱਡਾ ਰੋਡ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬਹਾਦਰਗੜ੍ਹ ਕਿਲ੍ਹੇ ਤੱਕ ਗਈ ਤੇ ਉਥੋਂ ਉਹੀ ਰੂਟ ਤੋਂ ਵਾਪਸ ਪਰਤੀ।
ਆਈਜੀਪੀ ਪਟਿਆਲਾ ਏ.ਐਸ.ਰਾਇ ਵੱਲੋਂ ਇਸ ਰੈਲੀ ਨੂੰ ਸਿਟੀ ਸੈਂਟਰ ਪਟਿਆਲਾ ਤੋਂ ਹਰੀ ਝੰਡੀ ਦਿੱਤੀ ਗਈ। ਇਸ ਮੌਕੇ ਪਟਿਆਲਾ ਐਸ.ਐਸ.ਪੀ ਮਨਦੀਪ ਸਿੱਧੂ, ਐਸ.ਪੀ.ਡੀ ਹਰਮੀਤ ਹੁੰਦਲ, ਡੀਐਸਪੀ ਹੈੱਡਕੁਆਟਰ ਸੌਰਵ ਜਿੰਦਲ ਨੇ ਸਾਈਕਲਿਸਟਾਂ ਨਾਲ ਇਸ ਰੈਲੀ 'ਚ ਹਿੱਸਾ ਲਿਆ ਅਤੇ ਸ਼ਹੀਦਾਂ ਦੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।