ਢਾਕਾ, 24 ਮਾਰਚ 2019 - ਪਾਕਿਸਤਾਨ ਦੀ ਬਹੁਤ ਹੀ ਨਾਮੀ ਪਲੇਅਬੈਕ ਸਿੰਗਰ ਸ਼ਹਿਨਾਜ਼ ਬੇਗਮ ਦਾ ਅੱਜ ਐਤਵਾਰ ਨੂੰ ਢਾਕਾ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 67 ਵਰ੍ਹਿਆਂ ਦੇ ਸਨ।
ਸ਼ਹਿਨਾਜ਼ ਦਾ ਜਨਮ 1952 'ਚ ਢਾਕਾ ਵਿਖੇ ਹੋਇਆ ਸੀ। ਉਹ ਆਪਣੇ ਗੀਤ ਸੋਹਣੀ ਧਰਤੀ ਅੱਲ੍ਹਾ ਰਖੇ ਅਤੇ ਜੀਵੇ ਜੀਵੇ ਪਾਕਿਸਤਾਨ ਕਾਰਨ ਕਾਫੀ ਮਸ਼ਹੂਰ ਸਨ। ਸ਼ਹਿਨਾਜ਼ ਨੂੰ ਆਪਣੀ ਗਾਇਕੀ ਕਾਰਨ ਰਾਸ਼ਟਰੀ ਫਿਲਮ ਪੁਰਸਕਾਰ, ਬੈਸਟ ਫੀਮੇਲ ਪਲੇਅਬੈਕ ਸਿੰਗਰ ਵਰਗੇ ਪੁਰਸਕਾਰ ਮਿਲ ਚੁੱਕੇ ਹਨ।
ਸ਼ਹਿਨਾਜ਼ ਬੇਗਮ ਦੇ ਦੇਹਾਂਤ 'ਤੇ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾ. ਮੁਹੰਮਦ ਫੈਜ਼ਲ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।