← ਪਿਛੇ ਪਰਤੋ
ਪਟਨਾ, 24 ਮਾਰਚ 2019 - ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮਹਾਗਠਬੰਧਨ ਸੀਰਾਂ ਦੇ ਬਟਵਾਰੇ ਨੂੰ ਲੈ ਕੇ ਲੰਘੇ ਕੁਝ ਦਿਨਾਂ ਤੋਂ ਸਿਆਸਤ ਸੁਰਖੀਆਂ 'ਚ ਹੈ। ਮਹਾਂਗਠਜੋੜ ਵੱਲੋਂ ਟਿਕਟ ਨਾ ਮਿਲਣ ਕਾਰਨ ਹੁਣ ਸਟੂਡੈਂਟ ਲੀਡਰ ਕਨਹੀਆ ਕੁਮਾਰ ਬੇਗੂਸਰਾਇ ਸੀਟ ਤੋਂ ਸੀਪੀਆਈ ਦੀ ਟਿਕਟ 'ਤੇ ਚੋਣ ਲੜਨਗੇ। ਇਸ ਦੀ ਘੋਸ਼ਣਾ ਸੀਪੀਆਈ ਦੀ ਬਿਹਾਰ ਇਕਾਈ ਦੇ ਪ੍ਰਧਾਨ ਸਤਿਆਨਰਾਇਣ ਸਿੰਘ ਨੇ ਪਟਨਾ 'ਚ ਕੀਤੀ। ਕਨਹੀਆ ਕੁਮਾਰ ਦੀ ਦਾਅਵੇਦਾਰੀ ਤੋਂ ਬਾਅਦ ਹੁਣ ਬੇਗੂਸਰਾਇ ਦੀ ਲੋਕ ਸਭਾ ਸੀਟ ਤੋਂ ਮੁਕਾਬਲਾ ਕਾਫੀ ਦਿਲਚਸਪ ਰਹੇਗਾ। ਬਿਹਾਰ ਦੇ ਬੇਗੂਸਰਾਇ ਨੂੰ ਖੱਬੇਪੱਖੀ ਖਾਸਕਰ ਸੀਪੀਆਈ ਦਾ ਗੜ੍ਹ ਮੰਨਿਆ ਜਾਂਦਾ ਹੈ ਅਤੇ ਇਸ ਸੀਟ 'ਤੇ ਕਈ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਦੇ ਝੰਡੇ ਗੱਡੇ ਹਨ।
Total Responses : 935