ਫ਼ਰੀਦਕੋਟ, 24 ਮਾਰਚ 2019 (ਦੇਵਾਂ ਨੰਦ ਸ਼ਰਮਾ ): ਅੱਜ ਬਾਬਾ ਫ਼ਰੀਦ ਲਾਅ ਕਾਲਜ ਫ਼ਰੀਦਕੋਟ ਵਿਖੇ ਪੰਜਾਬੀ ਗਾਇਕ/ਅਦਾਕਾਰ ਤਰਸੇਮ ਜੱਸੜ, ਅਦਾਕਾਰਾ ਸਿੰਮੀ ਚਾਹਲ ਆਪਣੀ ਆਉਣ ਵਾਲੀ ਨਵੀਂ ਫ਼ਿਲਮ ਰੱਬ ਦਾ ਰੇਡੀਓ-2 ਦੀ ਪ੍ਰਮੋਸ਼ਨ ਲਈ ਪਹੁੰਚੇ। ਇਸ ਮੌਕੇ ਬਾਬਾ ਫ਼ਰੀਦ ਵਿੱਦਿਅਕ ਸੰਸਥਾਵਾਂ ਦੇ ਸੇਵਾਦਾਰ ਐੱਡਵੋਕੇਟ ਮਾਹੀਪ ਸਿੰਘ ਸੇਖੋਂ ਨੇ ਜੀ ਆਇਆਂ ਨੂੰ ਕਿਹਾ। ਇਸ ਮੌਕੇ ਤਰਸੇਮ ਜੱਸੜ ਅਤੇ ਸਿੰਮੀ ਚਾਹਲ ਨੇ ਕਿਹਾ ਕਿ ਫ਼ਿਲਮ ਰੱਬ ਦਾ ਰੇਡੀਓ ਨੂੰ ਦਰਸ਼ਕਾਂ ਨੇ ਮਣਾਂ ਮੂੰਹੀ ਪਿਆਰ ਦਿੱਤਾ ਸੀ। ਜਿਸ ਨੂੰ ਵੇਖਦਿਆਂ ਹੁਣ ਉਨ•ਾਂ ਵੱਲੋਂ ਰੱਬ ਦਾ ਰੇਡੀਓ-2 ਤਿਆਰ ਕੀਤੀ ਗਈ ਹੈ ਜੋ 29 ਮਾਰਚ ਨੂੰ ਦੇਸ਼ ਅਤੇ ਦੁਨੀਆਂ ਭਰ 'ਚ ਰਿਲੀਜ਼ ਕੀਤੀ ਜਾਵੇਗੀ। ਉਨ•ਾਂ ਦੱਸਿਆ ਫ਼ਿਲਮ 'ਚ ਵਾਮੀਕਾ ਗੱਬੀ, ਬੀ.ਐੱਨ.ਸ਼ਰਮਾ, ਅਵਤਾਰ ਗਿੱਲ, ਨਿਰਮਲ ਰਿਸ਼ੀ, ਜਗਜੀਤ ਸੰਧੂ, ਹਰਬੀ ਸੰਘਾ,ਗੁਰਪ੍ਰੀਤ ਕੌਰ ਭੰਗੂ,ਸ਼ਿਵਇੰਦਰ ਮਾਹਲ, ਸੁਨੀਤਾ ਧੀਰ, ਤਾਨੀਆ ਅਤੇ ਬਲਵਿੰਦਰ ਕੌਰ ਨੇ ਵੱਖ-ਵੱਖ ਕਿਰਦਾਰ ਬਾਖੂਬੀ ਨਿਭਾਏ ਹਨ। ਉਨ•ਾਂ ਦੱਸਿਆ ਮਨਪ੍ਰੀਤ ਜੌਹਲ ਦੀ ਵੇਹਲੀ ਜਨਤਾ ਫ਼ਿਲਮਜ਼, ਆਸ਼ੂ ਮਨੀਸ਼ ਸਾਹਨੀ ਦੇ ਓਮਜੀ ਗਰੁੱਪ ਨੇ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ। ਨਿਰਦੇਸ਼ਨ ਸ਼ਰਨ ਆਰਟ ਨੇ ਦਿੱਤਾ ਹੈ। ਫ਼ਿਲਮ ਦੀ ਕਹਾਣੀ ਨੂੰ ਜੱਸ ਗਰੇਵਾਲ ਨੇ ਲਿਖਿਆ ਹੈ। ਉਨ•ਾਂ ਕਿਹਾ ਕਿ ਜ਼ਜ਼ਬਾਤ ਅਤੇ ਡਰਾਮੇ ਤੇ ਅਧਾਰਿਤ ਇਹ ਫ਼ਿਲਮ ਸਰੋਤਿਆਂ ਦਾ ਕੱਸਵਟੀ ਤੇ ਪੂਰੀ ਖਰੀ ਉੱਤਰੇਗੀ। ਉਨ•ਾਂ ਪ੍ਰੀਵਾਰ ਦੇ ਬੰਧਨ ਅਤੇ ਮਾਣ ਦੀ ਕਹਾਣੀ ਤੋਂ ਸਾਰੀ ਟੀਮ ਨੂੰ ਵੱਡੀਆਂ ਉਮੀਦਾਂ ਹਨ। ਇਸ ਮੌਕੇ ਅਨਮੋਲ ਸਿੰਘ ਦਿਓਲ ਵਿਸ਼ੇਸ਼ ਰੂਪ 'ਚ ਹਾਜ਼ਰ ਸਨ। ਇਸ ਮੌਕੇ ਤਰਸੇਮ ਜੱਸੜ, ਸਿੰਮੀ ਚਾਹਲ ਦਾ ਬਾਬਾ ਫ਼ਰੀਦ ਲਾਅ ਕਾਲਜ ਵੱਲੋਂ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਜਸਬੀਰ ਸਿੰਘ ਜੱਸੀ ਨੇ ਕੀਤਾ। ਅੰਤ 'ਚ ਤਰਸੇਮ ਜੱਸੜ ਨੇ ਹਾਜ਼ਰ ਸਰੋਤਿਆਂ ਨੂੰ ਆਪਣੀ ਹਿੱਟ ਗੀਤ ਸੁਣਾ ਕੇ ਖੂਬ ਰੰਗ ਬੰਨਿਆ।
: ਬਾਬਾ ਫ਼ਰੀਦ ਲਾਅ ਕਾਲਜ ਵਿਖੇ ਫ਼ਿਲਮ ਰੱਬ ਦਾ ਰੇਡੀਓ-2 ਦੇ ਨਾਇਕ ਤਰਸੇਮ ਜੱਸੜ, ਨਾਇਕਾ ਸਿੰਮੀ ਚਾਹਲ ਨੂੰ ਸਨਮਾਨਿਤ ਕਰਦੇ ਹੋਏ ਐਡਵੋਕੇਟ ਮਾਹੀਪ ਸਿੰਘ ਸੇਖੋਂ, ਅਨਮੋਲ ਸਿੰਘ ਦਿਓਲ ਅਤੇ ਹੋਰ।