ਲੁਧਿਆਣਾ, 24 ਮਾਰਚ 2019: ਪੈਗਾਮ ਅਤੇ ਓਬੀਸੀ ਵੈਲਫੇਅਰ ਫਰੰਟ ਡੈਮੋਕ੍ਰੇਟਿਕ ਵੱਲੋਂ ਸਥਾਨਕ ਸਰਕਟ ਹਾਊਸ ਵਿਖੇ ਜਿਲ•ਾ ਪੱਧਰੀ ਇਜਲਾਸ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਸਾਬਕਾ ਚੀਫ ਜਸਟਿਸ ਅਤੇ ਕੌਮੀਂ ਪਿਛੜੀਆਂ ਸ੍ਰੇਣੀਆਂ ਕਮਿਸ਼ਨ ਦੇ ਸਾਬਕਾ ਚੇਅਰਮੈਨ ਵੀ ਈਸ਼ਵਰਿਆ ਜਦਕਿ ਵਿਸ਼ੇਸ ਮਹਿਮਾਨ ਦੇ ਤੌਰ ਤੇ ਸਾਬਕਾ ਰਾਸ਼ਟਰਪਤੀ ਸਵ: ਗਿਆਨੀ ਜੈਲ ਸਿੰਘ ਦੇ ਪੋਤਰੇ ਇੰਦਰਜੀਤ ਸਿੰਘ ਅਤੇ ਕੇਕੇ ਬਾਵਾ ਪਹੁੰਚੇ। ਆਏ ਹੋਏ ਮਹਿਮਾਨਾ ਨੂੰ ਫਰੰਟ ਦੇ ਪ੍ਰਧਾਨ ਆਰਕੀਟੈਕਟ ਕਰਮਜੀਤ ਸਿੰਘ ਨਾਰੰਗਵਾਲ ਨੇ ਜੀ ਆਇਆ ਨੂੰ ਕਿਹਾ। ਪ੍ਰੋਗਰਾਮ ਦੀ ਪ੍ਰਧਾਨਗੀ ਸਾਬਕਾ ਆਈ ਏ ਐਸ ਸ੍ਰੀ ਐਸ ਆਰ ਲੱਧੜ ਰਿਟਾਇਰਡ ਪ੍ਰਿੰਸੀਪਲ ਸੈਕਟਰੀ ਪੰਜਾਬ ਸਰਕਾਰ ਨੇ ਕੀਤੀ ਅਤੇ ਮੰਚ ਦਾ ਸੰਚਾਲਨ ਜਸਵਿੰਦਰ ਸਿੰਘ ਪੈਗਾਮ ਟੀਮ ਨੇ ਕੀਤਾ। ਇਸ ਮੌਕੇ ਪਿਛੜੇ ਅਤੇ ਐਸ ਸੀ ਵਰਗ ਨੂੰ ਸੰਬੋਧਨ ਕਰਦਿਆਂ ਸਾਬਕਾ ਚੀਫ ਜਸਟਿਸ ਵੀ ਈਸ਼ਵਰਿਆ ਨੇ ਪਿਛੜੇ ਵਰਗ ਦੇ ਪਿਛੇ ਰਹਿਣ ਦੇ ਕਾਰਨਾਂ ਤੇ ਤਰਕਸੰਗਤ ਗੱਲ ਕਰਦਿਆਂ ਇਸਦਾ ਦੋਸ਼ੀ ਹੁਣ ਤੱਕ ਦੀਆਂ ਸਰਕਾਰਾਂ ਨੂੰ ਕਿਹਾ। ਉਨ•ਾਂ ਕਿਹਾ ਕਿ ਇਸ ਵਰਗ ਨੂੰ ਹੁਣ ਖੁਦ ਦੀ ਨੁੰਮਾਇੰਦਗੀ ਕਰਨ ਲਈ ਲੀਡਰਸ਼ਿਪ ਤਿਆਰ ਕਰਨੀ ਹੋਵੇਗੀ ਜਿਸਦੇ ਲਈ ਉਸ ਦੇਸ਼ ਭਰ ਵਿੱਚ ਕੰਮ ਕਰ ਰਹੇ ਹਨ। ਉਨ•ਾਂ ਕਿਹਾ ਕਿ ਚਾਹੇ ਕਾਂਗਰਸ ਹੈ ਚਾਹੇ ਭਾਜਪਾ ਦੋਵਾਂ ਤੋਂ ਸਾਨੂੰ ਕੁਝ ਨਹੀ ਮਿਲਣ ਵਾਲਾ ਇਸ ਲਈ ਇਨ•ਾਂ ਤੇ ਹੋਰ ਵਿਸ਼ਵਾਸ ਕਰਨਾ ਜਾਂ ਇਨ•ਾਂ ਨੂੰ ਅਜਮਾਉਣਾ ਮੂਰਖਤਾ ਹੋਵੇਗੀ। ਉਨ•ਾਂ ਕਿਹਾ ਪਿਛੜੇ ਵਰਗ ਦੇ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਹੁਣ ਇੱਕ ਮੰਚ ਤੇ ਇੱਕਠੇ ਹੋਣਾ ਪਵੇਗਾ। ਉਨ•ਾਂ ਕਿਹਾ ਕਿ ਬ੍ਰਾਹਮਣ, ਕਸ਼ੱਤਰੀਆ ਅਤੇ ਵੈਸ਼ ਤਿੰਨਾਂ ਵਰਨਾ ਨੇ ਪਿਛੜੇ ਵਰਗ ਤੇ ਬਹੁਤ ਜਿਆਦਾ ਜਿਆਦਤੀਆਂ ਕੀਤੀਆਂ ਹਨ। ਇਨ•ਾਂ ਨਾਲ ਵਿਤਕਰਾ ਤਾਂ ਕੀਤਾ ਹੀ ਹੈ ਇਨ•ਾਂ ਦਾ ਵਿਕਾਸ ਨਾ ਹੋਵੇ ਉਸਦੇ ਲਈ ਵੀ ਛੜਯੰਤਰ ਕੀਤੇ ਹਨ। ਉਨ•ਾਂ ਕਿਹਾ ਕਿ ਅੱਜ ਸਾਰੇ ਸਿਸਟਮ ਨੂੰ ਆਰ ਐਸ ਐਸ ਚਲਾ ਰਹੀ ਹੈ। ਪਿਛੜਾ ਵਰਗ ਵੀ ਆਰ ਐਸ ਐਸ ਲਈ ਕੰਮ ਰਿਹਾ ਹੈ। ਖੁਦ ਮੈਂ ਵੀ ਦੋ ਸਾਲ ਆਰ ਐਸ ਐਸ ਦੀਆਂ ਸਾਖਾਵਾਂ ਲਗਾਉਂਦਾ ਰਿਹਾ ਹਾਂ। ਪਿਛੜੇ ਵਰਗ ਦੇ ਵਿਕਾਸ ਤੇ ਤਰੱਕੀ ਲਈ ਉਨ•ਾਂ ਨੂੰ ਆਰ ਐਸ ਐਸ ਦੇ ਗਲਬੇ ਵਿੱਚੋਂ ਕੱਢਣਾ ਹੋਵੇਗਾ। ਉਨ•ਾਂ ਕਿਹਾ ਕਿ ਦੇਸ਼ ਭਰ ਵਿੱਚ ਘੁੰਮ ਕੇ ਮੈਂ 50 ਨੁਕਾਤੀ ਪ੍ਰੋਗਰਾਮ ਦੇ ਰਿਹਾ ਹੈ ਜਿਹੜੀ ਵੀ ਪਾਰਟੀ ਉਸ 50 ਨੁਕਾਤੀ ਪ੍ਰੋਗਰਾਮ ਨੂੰ ਲਾਗੂ ਕਰਨ ਦਾ ਵਾਅਦਾ ਕਰਦੀ ਹੈ ਪਿਛੜਾ ਵਰਗ ਉਸੇ ਹੀ ਪਾਰਟੀ ਨੂੰ ਵੋਟ ਕਰੇ। ਸ੍ਰੀ ਲੱਧੜ ਨੇ ਕਿਹਾ ਕਿ ਐਸ ਸੀ ਐਸ ਟੀ, ਓਬੀਸੀ ਅਤੇ ਧਾਰਮਿਕ ਘੱਟ ਗਿਣਤੀਆਂ ਦੀਆਂ ਸਮੱਸਿਆਵਾਂ ਇੱਕ ਹਨ ਇਸ ਲਈ ਇਨ•ਾਂ ਨੂੰ ਇੱਕ ਮੰਚ ਤੇ ਇੱਕਠੇ ਹੋ ਕੇ ਸਾਂਝਾ ਸੰਘਰਸ਼ ਕਰਨਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਇਨ•ਾਂ ਸਮੱਸਿਆਵਾਂ ਦਾ ਹੱਲ ਕਰਨ ਅਤੇ ਇਨ•ਾਂ ਵਰਗਾਂ ਨੂੰ ਸਾਂਝਾ ਮਜਬੂਤ ਮੰਚ ਦੇਣ ਲਈ ਪੈਗਾਮ ਕੰਮ ਕਰ ਰਿਹਾ ਹੈ। ਉਨ•ਾਂ ਸਾਰਿਆਂ ਨੂੰ ਪੈਗਾਮ ਅਤੇ ਓਬੀਸੀ ਫਰੰਟ ਨਾਲ ਜੁੜਨ ਦਾ ਸੱਦਾ ਦਿੱਤਾ। ਇਸ ਮੌਕੇ ਸ: ਇੰਦਰਜੀਤ ਸਿੰਘ ਅਤੇ ਪੈਗਾਮ ਦੀ ਸੀਨੀਅਰ ਆਗੂ ਹਰਵਿੰਦਰ ਕੌਰ ਨੇ ਵੀ ਸੰਬੋਧਨ ਕੀਤਾ ਅਤੇ ਨਾਰੰਗਵਾਲ ਦੀ ਅਗਵਾਈ ਹੇਠ ਆਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸ: ਨਾਰੰਗਵਾਲ ਨੇ ਆਏ ਹੋਏ ਮਹਿਮਾਨਾਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਚਰਨ ਸਿੰਘ ਨਾਟੀ, ਪ੍ਰਗਟ ਸਿੰਘ ਰਾਜੇਆਣਾ, ਬਲਜਿੰਦਰ ਸਿੰਘ ਪਨੇਸਰ, ਮੁਖਤਿਆਰ ਸਿੰਘ ਅਰਸੀ, ਕਿਸ਼ੋਰ ਗੁਰੂ, ਸੁਰਿੰਦਰ ਕੌਰ, ਵਰਿੰਦਰ ਸਿੰਘ, ਡਾ: ਨਿਰਮਲ ਸਿੰਘ, ਜਸਪਾਲ ਸਿੰਘ, ਸੁਖਵਿੰਦਰ ਕੌਰ, ਬਲਵੀਰ ਸਿੰਘ, ਚਰਨਜੀਤ ਸਿੰਘ, ਸੋਹਣ ਸਿੰਘ, ਕੁਲਵਿੰਦਰ ਸਿੰਘ ਅਤੇ ਹੋਰ ਹਾਜਰ ਸਨ।