ਭਾਈ ਆਸਾ ਸਿੰਘ ਗਰਲਜ਼ ਕਾਲਜ ਵਿਖੇ ਯੂਥ ਐਮਪੋਵੈਰਮੈਂਟ ਡੇ ਮਨਾਇਆ ਗਿਆ
ਅੰਮ੍ਰਿਤ ਪਾਲ ਬਰਾੜ
ਬਠਿੰਡਾ 24 ਮਾਰਚ: ਭਾਈ ਆਸਾ ਸਿੰਘ ਗਰਲਜ਼ ਕਾਲਜ ਵਿਖੇ ਐੱਨ .ਐੱਸ .ਐੱਸ.ਯੂਨਿਟਾਂ,"ਰੈੱਡ ਰਿਬਨ ਕਲੱਬ" ਅਤੇ "ਬਡੀ ਪ੍ਰੋਗਰਾਮ" ,ਯੂਥ ਕਲੱਬ ਅਤੇ ਨਾਰੀ ਸ਼ਕਤੀ ਕਲੱਬ ਵਲੋਂ ਯੂਥ ਐਮਪੋਵੈਰਮੈਂਟ ਡੇ ਦੇ ਤੌਰ ਤੇ ਮਨਾਉਦਿਆਂ , ਸਰਦਾਰ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ ਸੈਮੀਨਾਰ ਕਰਵਾਇਆ ਗਿਆ।
ਜਿਸ ਵਿਚ ਮਿਸ ਬਠਿੰਡਾ 2018 ਰਾਜਵੀਰ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਵਿਦਿਆਰਥੀਆਂ ਦੇ ਰੁਬਰੂ ਹੋਏ , ਉਹਨਾਂ ਨੇ ਵਿਦਿਆਰਥੀਆਂ ਨਾਲ ਆਪਣੀ ਜਿੰਦਗੀ ਦੇ ਚੰਗੇ ਅਤੇ ਮਾੜੇ ਤਜ਼ੁਰਬੇ ਸਾਂਝੇ ਕੀਤੇ ਤੇ ਵਿਦਿਆਰਥੀਆਂ ਨੂੰ ਆਪਣੀ ਅੰਦਰੂੰਨੀ ਸ਼ਕਤੀ ਨੂੰ ਲਭਣ ਅਤੇ ਉਸ ਦੀ ਸਹੀ ਵਰਤੋਂ ਕਰਨ ਲਈ ਪ੍ਰਰੇਣਾ ਦਿੱਤੀ ।
ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਜੀ ਨੇ ਵਿਦਿਆਰਥੀਆਂ ਨੂੰ #ਸ਼ਹੀਦੇ #ਆਜਮ #ਭਗਤ ਸਿੰਘ ,#ਰਾਜਗੁਰੂ ,#ਸੁਖਦੇਵ ਜੀ ਦੇ #ਸ਼ਹੀਦੀ ਦਿਵਸ ਦੇ ਮੌਕੇ ਭਗਤ ਸਿੰਘ, ਰਾਜਗੁਰੂ ,ਸੁਖਦੇਵ ਨੂੰ ਸ਼ਰਧਾਂਜਲੀ ਭੇਂਟ ਕੀਤੀ।ਦਸਿਆ ਕਿ ਸਹੀਦਾਂ ਦੀਆਂ ਕੁਰਬਾਨੀਆਂ ਸਦਕਾ ਸਾਨੂੰ ਆਜ਼ਾਦੀ ਮਿਲੀ ਹੈ ਤੇ ਆਜ਼ਾਦੀ ਦਿਵਾਉਣ ਵਿਚ ਉਹਨਾ ਦੀ ਦੇਸ਼ ਤੇ ਦੇਸ਼ਵਾਸੀਆਂ ਪ੍ਰਤੀ ਆਪਣੀ ਸੋਚ ਚੰਗੀ ਰਖਣ ਦਾ ਨਤੀਜਾ ਹੈ ਅਤੇ ਚੰਗੀ ਸੋਚ ਸਾਨੰੂ ਜਿੰਦਗੀ ਵਿਚ ਕਾਮਯਾਬ ਬਣਨ ਲਈ ਬਹੁਤ ਅੱਗੇ ਲੈ ਕੇ ਜਾਂਦੇ ਹਨ ।
ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਯੁਵਕ ਸ਼ਕਤੀਕਰਨ ਦਿਵਸ ਤੇ ਆਪਣੇ ਵਲੋਂ ਸਹੀਦਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ।ਕਲੱਬ ਇੰਚਾਰਜ ਪ੍ਰੋ ਰਿਚਾ ਨੇ ਸਭ ਦਾ ਧੰਨਵਾਦ ਕੀਤਾ ।
ਪ੍ਰਿੰਸੀਪਲ ਡਾ ਰਾਜਵਿੰਦਰ ਕੌਰ ,ਯੁਥ ਕੋਆਰਡੀਨੇਟਰ ਪ੍ਰੋ ਗੁਰਲੀਨ ਅਤੇ ਸਮੂਹ ਸਟਾਫ ਨੇ ਮਿਸਿਜ਼ ਰਾਜਵੀਰ ਨੰੂ ਸਨਮਾਨ ਚਿੰਨ ਨਾਲ ਨਵਾਜਿਆ । ਸਟੇਜ ਸੈਕਟਰੀ ਦੀ ਭੂਮਿਕਾ ਡਾ ਪਰਵਿੰਦਰ ਨੇ ਬਾਖੁਬੀ ਨਿਭਾਈ