ਬ੍ਰਿਸਬੇਨ, 25 ਮਾਰਚ 2019 - ਆਸਟਰੇਲੀਆ ਦੀ ਲਗਾਤਾਰ ਕਾਰਜਸ਼ੀਲ ਸਾਹਿਤਕ ਸੰਸਥਾ ਇਪਸਾ ਵੱਲੋਂ ਪਰਿਵਾਰਿਕ ਅਤੇ ਸੱਭਿਆਚਾਰਕ ਗੀਤਾਂ ਦੇ ਰਚੇਤਾ ‘ਮੰਗਲ ਹਠੂਰ’ ਦਾ ਰੂ ਬੂ ਰੂ ਅਤੇ ਸਨਮਾਨ ਸਮਾਰੋਹ ਮਿਤੀ 31 ਮਾਰਚ ਨੂੰ ਬ੍ਰਿਸਬੇਨ ਵਿਖੇ ਆਯੋਜਿਤ ਕੀਤਾ ਜਾਵੇਗਾ । ਪੰਜਾਬੀ ਗਾਇਕੀ ਦੀ ਝੋਲੀ ਵਿੱਚ ਮਿਆਰੀ ਅਤੇ ਸਾਰਥਿਕ ਪਹੁੰਚ ਵਾਲੇ ਗੀਤ ਪਾਉਣ ਵਾਲਾ ਮੰਗਲ ਹਠੂਰ ਜੋ ਕਿ ਪਿਛਲੇਂ ਦਿਨੀਂ ਨਿਊਜ਼ੀਲੈਂਡ ਦੀ ਧਰਤੀ ਤੇ ਅਨੇਕਾਂ ਸਮਾਗਮਾਂ ਦੀ ਸ਼ਾਨ ਬਣਕੇ ਆਸਟਰੇਲੀਆ ਦੇ ਸ਼ਹਿਰ ਸਿਡਨੀ ਪਹੁੰਚਿਆ ਹੈ, ਇਸ ਫੇਰੀ ਦੇ ਆਪਣੇ ਤੀਸਰੇ ਮੁਕਾਮ ਤਹਿਤ ਰਾਊਕੇ ਭਰਾਵਾਂ ਦੇ ਸੱਦੇ ਤੇ ਬ੍ਰਿਸਬੇਨ ਸਹਿਰ ਵਿਚ ਤਸ਼ਰੀਫ਼ ਰੱਖੇਗਾ ।
ਇਸ ਬਾਰੇ ਪ੍ਰੈਸ ਨੋਟ ਜਾਰੀ ਕਰਦਿਆਂ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟਰੇਲੀਆ ਦੇ ਪ੍ਰਧਾਨ ਸਰਬਜੀਤ ਸੋਹੀ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ‘ਮੰਗਲ ਹਠੂਰ ਸ਼ਾਮ’ ਸੰਨੀਬੈਂਕ ਦੇ ਆਰ ਐਸ ਐਲ ਹਾਲ ਵਿੱਚ ਆਯੋਜਿਤ ਕੀਤੀ ਜਾਵੇਗੀ, ਜਿਸ ਵਿੱਚ ਸਥਾਨਿਕ ਕਲਾਕਾਰਾਂ ਤੋਂ ਇਲਾਵਾ ਪੁਸਤਕ ਪ੍ਰਦਰਸ਼ਨੀ ਵੀ ਖਿੱਚ ਦਾ ਕੇਂਦਰ ਹੋਵੇਗੀ । ਇਸ ਮੌਕੇ ਮੰਗਲ ਹਠੂਰ ਦਾ ਸਨਮਾਨ ਅਤੇ ਉਸਦੀ ਨਵ ਪ੍ਰਕਾਸ਼ਿਤ ਪੁਸਤਕ ‘ਤਸਵੀਰ’ ਦਾ ਵਿਮੋਚਨ ਵੀ ਹੋਵੇਗਾ । ਇਸ ਸਮਾਗਮ ਲਈ ਸਰੋਤਿਆਂ ਨੂੰ ਖੁੱਲ੍ਹਾ ਸੱਦਾ ਹੈ । ਪ੍ਰੋਗਰਾਮ ਵਿੱਚ ਐਂਟਰੀ ਬਿਲਕੁਲ ਫਰੀ ਹੈ ਅਤੇ ਪ੍ਰਬੰਧਕਾਂ ਵੱਲੋਂ ਚਾਹ-ਪਾਣੀ ਦਾ ਪ੍ਰਬੰਧ ਵੀ ਮੁਫ਼ਤ ਵਿੱਚ ਕੀਤਾ ਗਿਆ ਹੈ । ਇਸ ਸਮਾਗਮ ਵਿੱਚ ਸਟੇਜ ਸੰਚਾਲਨ ਪ੍ਰਤਿਭਾਸ਼ੀਲ ਐਕਰ ਕਵਿਤਾ ਖੁੱਲਰ ਕਰੇਗੀ ।