← ਪਿਛੇ ਪਰਤੋ
ਪਟਿਆਲਾ, 02 ਅਪ੍ਰੈਲ 2019: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਤੋਂ ਲੋਕ ਸਭਾ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਹੈ ਕਿ ਆਪਣੀ ਹਾਰ ਦੇ ਡਰ ਨਾਲ ਹੀ ਕਾਂਗਰਸ ਹਜੇ ਤੱਕ ਪਟਿਆਲਾ ਤੋਂ ਆਪਣਾ ਉਮੀਦਵਾਰ ਨਹੀਂ ਐਲਾਨ ਸਕੀ ਹੈ।, ਜਦੋਂ ਕਿ ਅਕਾਲੀ ਭਾਜਪਾ ਦੇ ਵਰਕਰਾਂ ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਹਨ। ਸ. ਰੱਖੜਾ ਅੱਜ ਇੱਥੇ ਪੰਜਾਬ ਭਾਜਪਾ ਦੇ ਸੀਲੀਅਰ ਨੇਤਾ ਗੁਰਤੇਜ ਸਿੰਘ ਢਿੱਲੋਂ ਅਤੇ ਹੋਰਨਾਂ ਨਾਲ ਮੀਟਿੰਗਾਂ ਕਰਕੇ ਸ਼ਹਿਰ ਿਵੱਚ ਵਰਕਰਾਂ ਦੀਆਂ ਡਿਊਟੀਆਂ ਲਗਾ ਰਹੇ ਸਨ। ਸ. ਰੱਖੜਾ ਨੇ ਕਿਹਾ ਕਿ ਬੜੀ ਹੀ ਹਾਸੋ ਹੀਣੀ ਗੱਲ ਹੈ ਕਿ ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਲਈ ਇਕ ਮਹਿਲਾ ਆਗੂ ਵਲੋਂ ਆਪਣੇ ਆਪ ਨੂੰ ਕਾਂਗਰਸੀਆਂ ਦੇ ਮੁੱਖ ਤੋਂ ਆਪਣੇ ਆਪ ਨੂੰ ਪ੍ਰਭਾਵੀ ਉਮੀਵਾਰ ਅਖਵਾ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਪਰ ਹਾਲੇ ਸਭ ਕੁੱਝ ਸਮੇਂ ਦੇ ਗਰਭ ਵਿਚ ਹੈ ਕਿ ਲੋਕ ਸਭਾ ਹਲਕਾ ਪਟਿਆਲਾ ਤੋਂ ਕਿਸ ਵਿਅਕਤੀ ਨੂੰ ਉਮੀਦਵਾਰ ਐਲਾਨਿਆਂ ਜਾਣਾ ਹੈ। ਉਹਨਾਂ ਕਿਹਾ ਕਿ ਕਾਂਗਰਸ ਨੂੰ 13 ਦੀਆਂ 13 ਸੀਟਾਂ ਤੋਂ ਸ਼੍ਰੋਮਣੀ ਅਕਾਲੀ ਦਲ ਹਰ ਹਾਲ ਵਿਚ ਹਰਾ ਕੇ ਹੀ ਸਾਂਹ ਲਵੇਗਾ ਕਿਉਂਕਿ ਕਾਂਗਰਸ ਦਾ ਕੋਈ ਵੀ ਉਮੀਦਵਾਰ ਜਨਤਾ ਵਿਚ ਆਧਾਰ ਨਹੀਂ ਰੱਖਦਾ ਹੈ ਤੇ ਸਾਰੇ ਦੇ ਸਾਰੇ ਪਾਰਟੀ ਦੇ ਬੈਨਰ ਹੇਠ ਹੀ ਕੰਮ ਕਰਨ ਜੋਗੇ ਹਨ ਕਿਸੇ ਦੀ ਆਪਣੀ ਕੋਈ ਸਾਖ ਨਹੀਂ ਕਿਉਂਕਿ ਕਿਸੇ ਨੇ ਵੀ ਆਪਣਾ ਕੰਮ ਠੀਕ ਢੰਗ ਨਾਲ ਨਾ ਕਰਕੇ ਸਿਰਫ਼ ਸੱਤਾ ਦਾ ਆਨੰਦ ਮਾਣਿਆਂ ਹੈ। ਸ. ਰੱਖੜਾ ਨੇ ਕਿਹਾ ਕਿ ਅਕਾਲੀ ਦਲ ਨੇ 'ਰਾਜ ਨਾ ਕਰਕੇ ਸੇਵਾ ਕੀਤੀ ਤੇ ਜਨਤਾ ਜਨਾਰਦਨ ਨੇ ਉਸਨੂੰ ਲਗਾਤਾਰ 10 ਸਾਲ ਸੱਤਾ ਵਿਚ ਰਹਿਣ ਦਾ ਮੌਕਾ ਦਿੱਤਾ ਤੇ ਲੋਕ ਸਭਾ ਚੋਣਾਂ ਵਿਚ ਵੀ ਲੋਕ ਅਕਾਲੀ ਦਲ ਨੂੰ ਵੱਡੀ ਜਿੱਤ ਦਰਜ ਕਰਵਾਉਣਗੇ। ਇਸ ਮੌਕੇ ਭਾਜਪਾ ਦੇ ਸੂਬਾਈ ਨੇਤਾ ਗੁਰਤੇਜ ਢਿੱਲੋਂ ਨੇ ਆਖਿਆ ਕਿ ਭਾਜਪਾ ਪੂਰੀ ਤਰ੍ਹਾਂ ਇੱਕਜੁੱਟ ਹੋ ਕੇ ਜਿਲ੍ਹਾ ਪਟਿਆਲਾ ਵਿੱਚ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦੀ ਮਦਦ ਕਰੇਗੀ ਤੇ ਸੱ ਰੱਖੜਾ ਨੂੰ ਵੱਡੀ ਜਿੱਤ ਦਿਵਾਏਗੀ। ਉਨ੍ਹਾਂ ਆਖਿਆ ਕਿ ਕਾਂਗਰਸ ਦੀਆਂ ਨੀਤੀਆਂ ਤੋਂ ਅੱਜ ਹਰ ਵਰਗ ਨਾਰਾਜ਼ ਹੈ ਕਿਉਂਕਿ ਕਾਂਗਰਸ ਦੋ ਸਾਲਾਂ ਵਿੱਚ ਕਿਸੇ ਵੀ ਵਰਗ ਦਾ ਇੱਕ ਵੀ ਕੰਮ ਨਹੀਂ ਸੰਵਾਰ ਸਕਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 13 ਦੀਆਂ 13 ਸੀਟਾਂ 'ਤੇ ਕਾਂਗਰਸ ਦਸ ਸੁਪੜਾ ਸਾਫ ਹੋ ਜਾਵੇਗਾ।
Total Responses : 936